ਨਵੀਂ ਦਿੱਲੀ— ਜੁਲਾਈ 'ਚ ਜੀ. ਐੱਸ. ਟੀ. ਕੁਲੈਕਸ਼ਨ ਜੂਨ ਦੇ 90,917 ਕਰੋੜ ਰੁਪਏ ਤੋਂ ਘੱਟ ਕੇ 87,422 ਕਰੋੜ ਰੁਪਏ 'ਤੇ ਆ ਗਿਆ। ਵਿੱਤ ਮੰਤਰਾਲਾ ਨੇ ਸ਼ਨੀਵਾਰ ਇਸ ਦੀ ਜਾਣਕਾਰੀ ਦਿੱਤੀ।
ਹਾਲਾਂਕਿ, ਜੁਲਾਈ ਦਾ ਕੁਲੈਕਸ਼ਨ ਮਈ ਦੇ 62,009 ਕਰੋੜ ਰੁਪਏ ਅਤੇ ਅਪ੍ਰੈਲ ਦੇ 32,294 ਕਰੋੜ ਰੁਪਏ ਤੋਂ ਜ਼ਿਆਦਾ ਹੈ। ਜੁਲਾਈ 'ਚ ਜੀ. ਐੱਸ. ਟੀ. ਤੋਂ ਪ੍ਰਾਪਤ ਮਾਲੀਆ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੀ ਤੁਲਨਾ 'ਚ 86 ਫੀਸਦੀ ਹੈ। ਜੁਲਾਈ 2019 'ਚ ਜੀ. ਐੱਸ. ਟੀ. ਕੁਲੈਕਸ਼ਨ 1.02 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਸੀ।
ਵਿੱਤ ਮੰਤਰਾਲਾ ਦੇ ਇਕ ਬਿਆਨ ਅਨੁਸਾਰ, ਜੁਲਾਈ 2020 'ਚ ਕੁੱਲ ਜੀ. ਐੱਸ. ਟੀ. ਮਾਲੀਆ ਕੁਲੈਕਸ਼ਨ 87,422 ਕਰੋੜ ਰੁਪਏ ਰਿਹਾ, ਜਿਸ 'ਚ ਕੇਂਦਰੀ ਜੀ. ਐੱਸ. ਟੀ. 16,147 ਕਰੋੜ ਰੁਪਏ, ਸਟੇਟ ਜੀ. ਐੱਸ. ਟੀ. 21,418 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ. ਐੱਸ. ਟੀ. 42,592 ਕਰੋੜ ਰੁਪਏ ਰਿਹਾ। ਏਕੀਕ੍ਰਿਤ ਜੀ. ਐੱਸ. ਟੀ. 'ਚ ਵਸਤੂਆਂ ਦੀ ਦਰਾਮਦ 'ਤੇ ਇਕੱਠਾ ਹੋਇਆ 20,324 ਕਰੋੜ ਰੁਪਏ ਦਾ ਟੈਕਸ ਸ਼ਾਮਲ ਹੈ। ਇਸ ਦੌਰਾਨ ਸਾਰੇ ਪ੍ਰਮੁੱਖ ਸੂਬਿਆਂ ਦਾ ਜੀ. ਐੱਸ. ਟੀ. ਕੁਲੈਕਸ਼ਨ ਸਾਲ ਪਹਿਲਾਂ ਦੀ ਤੁਲਨਾ 'ਚ 15-20 ਫੀਸਦੀ ਘੱਟ ਰਿਹਾ। ਮੰਤਰਾਲਾ ਨੇ ਕਿਹਾ ਕਿ ਜੂਨ 'ਚ ਜੀ. ਐੱਸ. ਟੀ. ਕੁਲੈਕਸ਼ਨ ਇਸ ਲਈ ਵੱਧ ਰਿਹਾ ਸੀ ਕਿਉਂਕਿ ਟੈਕਸਦਾਤਾਵਾਂ ਨੇ ਫਰਵਰੀ, ਮਾਰਚ ਅਤੇ ਅਪ੍ਰੈਲ 2020 ਨਾਲ ਸੰਬੰਧਤ ਟੈਕਸਾਂ ਦਾ ਭੁਗਤਾਨ ਕੀਤਾ ਸੀ। ਕੋਰੋਨਾ ਵਾਇਰਸ ਕਾਰਨ ਟੈਕਸਦਾਤਾਵਾਂ ਨੂੰ ਫਰਵਰੀ, ਮਾਰਚ ਅਤੇ ਅਪ੍ਰੈਲ 'ਚ ਜੀ. ਐੱਸ. ਟੀ. ਭੁਗਤਾਨ ਦੀ ਰਾਹਤ ਦਿੱਤੀ ਗਈ ਸੀ।
ਸੈਮਸੰਗ, ਐਪਲ ਲਈ ਠੇਕੇ 'ਤੇ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਪੀਐਲਆਈ ਤਹਿਤ ਦਿੱਤੀ ਅਰਜ਼ੀ
NEXT STORY