ਸਾਨ ਫ੍ਰਾਂਸਿਸਕੋ — ਸਰਚ ਇੰਜਣ ਗੂਗਲ ਨੇ ਸ਼ੁੱਕਰਵਾਰ ਨੂੰ ਆਪਣੇ ਕਰਮਚਾਰੀਆਂ ਲਈ ਇਕ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਕਿਹਾ ਕਿ ਉਹ ਆਪਣੇ ਸਹਿ-ਕਰਮਚਾਰੀਆਂ ਨਾਲ ਰਾਜਨੀਤਕ ਜਾਂ ਹੋਰ ਮੁੱਦਿਆਂ ’ਤੇ ਬਹਿਸ ਕਰਨ ਦੀ ਬਜਾਏ ਆਪਣੇ ਕੰਮ ’ਤੇ ਧਿਆਨ ਕੇਂਦਰਿਤ ਕਰਨ। ਦਿਸ਼ਾ-ਨਿਰਦੇਸ਼ ’ਚ ਮੈਨੇਜਰ ਅਤੇ ਫੋਰਮ ਦੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ। ਨਵੇਂ ਦਿਸ਼ਾ-ਨਿਰਦੇਸ਼ ਤਹਿਤ ਕਰਮਚਾਰੀਆਂ ਨੂੰ ਆਪਣੇ ਕੰਮ ਨੂੰ ਲੈ ਕੇ ਜ਼ਿੰਮੇਵਾਰ, ਸਹਾਇਕ ਅਤੇ ਵਿਚਾਰਵਾਨ ਬਣਨ ਲਈ ਕਿਹਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੂਗਲ ’ਤੇ ਰਾਸ਼ਟਰਪਤੀ ਚੋਣਾਂ ’ਚ ਹੇਰਾ-ਫੇਰੀ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਗੂਗਲ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਆਪਣੀ ਮਨ ਦੀ ਗੱਲ ਕਹਿਣ ਲਈ ਹਮੇਸ਼ਾ ਉਤਸ਼ਾਹਿਤ ਕਰਦੀ ਰਹੀ ਹੈ।
ਅਸੀਂ ਉਨ੍ਹਾਂ ਨੂੰ ਗੈਰ-ਜ਼ਰੂਰੀ ਮੁੱਦਿਆਂ ’ਤੇ ਬਹਿਸ ਕਰਨ ਲਈ ਭਰਤੀ ਨਹੀਂ ਕੀਤਾ : ਗੂਗਲ
ਦਿਸ਼ਾ-ਨਿਰਦੇਸ਼ ਮੁਤਾਬਕ ਆਪਣੇ ਸਹਿ-ਕਰਮਚਾਰੀਆਂ ਨਾਲ ਸੂਚਨਾ ਅਤੇ ਵਿਚਾਰ ਸਾਂਝੇ ਕਰਨ ਨਾਲ ਇਕ ਬਿਹਤਰ ਕਮਿਊਨਿਟੀ ਦਾ ਨਿਰਮਾਣ ਹੁੰਦਾ ਹੈ, ਜਦੋਂ ਕਿ ਰਾਜਨੀਤੀ ਤੇ ਹੋਰ ਖ਼ਬਰਾਂ ’ਤੇ ਕੀਤੀ ਗਈ ਬਹਿਸ ਨਾਲ ਸਿਰਫ ਰੁਕਾਵਟ ਪੈਦਾ ਹੁੰਦੀ ਹੈ। ਸਾਡੀ ਹਮੇਸ਼ਾ ਪਹਿਲ ਰਹੀ ਹੈ ਕਿ ਕਰਮਚਾਰੀ ਉਹ ਕੰਮ ਕਰਨ, ਜਿਸ ਦੇ ਲਈ ਅਸੀਂ ਉਨ੍ਹਾਂ ਨੂੰ ਭਰਤੀ ਕੀਤਾ ਹੈ। ਅਸੀਂ ਨਹੀਂ ਚਾਹੁੰਦੇ ਕਿ ਉਹ ਗੈਰ-ਜ਼ਰੂਰੀ ਮੁੱਦਿਆਂ ਨੂੰ ਲੈ ਕੇ ਬਹਿਸ ਕਰ ਕੇ ਸਮਾਂ ਬਰਬਾਦ ਕਰਨ। ਦਿਸ਼ਾ-ਨਿਰਦੇਸ਼ ’ਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਵਿਚਾਲੇ ਹੋਈ ਬਹਿਸ ਨਾਲ ਉਨ੍ਹਾਂ ਦੀ ਟਿੱਪਣੀ ਜਨਤਕ ਹੋਵੇਗੀ। ਇਸ ਨਾਲ ਕੰਪਨੀ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ ਅਤੇ ਇਸ ਦਾ ਗਲਤ ਪ੍ਰਭਾਵ ਪਵੇਗਾ। ਗੂਗਲ ਦੇ ਕਿਸੇ ਵੀ ਉਤਪਾਦ ਜਾਂ ਕਾਰੋਬਾਰ ਨੂੰ ਲੈ ਕੇ ਗਲਤ ਜਾਂ ਭਰਮਾਊ ਬਿਆਨ ਦੇਣ ਤੋਂ ਬਚਣ ਕਿਉਂਕਿ ਇਸ ਨਾਲ ਸਾਡੇ ਉਤਪਾਦਾਂ ਅਤੇ ਕੰਮ ਨੂੰ ਲੈ ਕੇ ਲੋਕਾਂ ਦਰਮਿਆਨ ਭਰੋਸਾ ਘੱਟ ਹੋ ਸਕਦਾ ਹੈ।
ਬਿੱਗ ਸਮਾਰਟ TV 'ਤੇ ਮਿਲਣ ਜਾ ਰਿਹਾ ਵੱਡਾ ਤੋਹਫਾ, ਇੰਨਾ ਹੋਵੇਗਾ ਸਸਤਾ
NEXT STORY