ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਨਾਸਿਕ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੁੱਤਰ ਨੇ ਜਨਮ ਦੇਣ ਵਾਲੀ ਆਪਣੀ ਹੀ ਮਾਂ ਦਾ ਬੋਰੀਅਤ ਹੋਣ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕ ਵਿਚ ਸਨਸਨੀ ਫੈਲ ਗਈ। ਇਸ ਤੋਂ ਬਾਅਦ ਦੋਸ਼ੀ ਪੁੱਤਰ ਅਰਵਿੰਦ ਪਾਟਿਲ ਖੁਦ ਨਾਸਿਕ ਰੋਡ ਨੇੜੇ ਪੁਲਸ ਸਟੇਸ਼ਨ ਚਲਾ ਗਿਆ। ਉਸ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸ ਨੂੰ ਗ੍ਰਿਫ਼ਤਾਰ ਕਰ ਲੈਣ, ਕਿਉਂਕਿ ਉਸ ਨੇ ਬੋਰੀਅਤ ਤੋਂ ਤੰਗ ਆ ਕੇ ਆਪਣੀ ਹੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ।
ਪੜ੍ਹੋ ਇਹ ਵੀ : 10 ਦਿਨ ਬੰਦ ਰਹਿਣਗੇ ਸਾਰੇ ਸਕੂਲ, ਇਸ ਸੂਬੇ ਦੇ CM ਨੇ ਕਰ 'ਤਾ ਛੁੱਟੀਆਂ ਦਾ ਐਲਾਨ
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਨਾਸਿਕ ਦੇ ਜੇਲ੍ਹ ਰੋਡ 'ਤੇ ਸ਼ਿਵਾਜੀਨਗਰ ਇਲਾਕੇ ਵਿੱਚ ਵਾਪਰੀ ਹੈ। ਮੰਗਲਵਾਰ ਦੀ ਰਾਤ ਨੂੰ 58 ਸਾਲਾ ਅਰਵਿੰਦ ਮੁਰਲੀਧਰ ਪਾਟਿਲ ਨੇ ਆਪਣੀ 80 ਸਾਲਾ ਮਾਂ ਯਸ਼ੋਦਾਬਾਈ ਮੁਰਲੀਧਰ ਪਾਟਿਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਭਿਆਨਕ ਘਟਨਾ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਪੁਲਸ ਨੇ ਜਦੋਂ ਨੌਜਵਾਨ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹਨਾਂ ਦੇ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਨੇ ਉਸਦੇ ਘਰ ਦੀ ਜਦੋਂ ਤਲਾਸ਼ੀ ਲਈ ਤਾਂ ਉਸਦੀ ਬਜ਼ੁਰਗ ਮਾਂ ਯਸ਼ੋਦਾਬਾਈ ਪਾਟਿਲ ਦੀ ਲਾਸ਼ ਬਰਾਮਦ ਹੋਈ।
ਪੜ੍ਹੋ ਇਹ ਵੀ : 12 ਅਕਤੂਬਰ ਤੱਕ ਸਕੂਲ-ਕਾਲਜ ਬੰਦ, ਹੁਣ ਇਸ ਦਿਨ ਤੋਂ ਲੱਗਣਗੀਆਂ ਕਲਾਸਾਂ
ਪੁਲਸ ਨੇ ਦੋਸ਼ੀ ਪੁੱਤਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਦਿੱਤਾ। ਸੂਤਰਾਂ ਮੁਤਾਬਕ ਦੋਸ਼ੀ ਅਰਵਿੰਦ ਮਾਨਸਿਕ ਤੌਰ 'ਤੇ ਬੀਮਾਰ ਹੈ। ਉਸ ਦਾ ਵਿਆਹ ਵੀ ਹੋਇਆ ਹੈ ਪਰ ਉਸਦੀ ਪਤਨੀ ਮਾਨਸਿਕ ਸਥਿਤੀ ਕਾਰਨ ਉਸਨੂੰ ਛੱਡ ਕੇ ਚੱਲੀ ਗਈ। ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
5 ਲੱਖ ਰੁਪਏ ਲਈ ਕਰਵਾ'ਤੀ ਖੁਦ ਦੀ ਹੀ ਕਿਡਨੈਪਿੰਗ, ਇੰਝ ਖੁੱਲਿਆ ਸਾਰਾ ਭੇਦ
NEXT STORY