ਨਵੀਂ ਦਿੱਲੀ — ਸਰਕਾਰੀ ਕਰਮਚਾਰੀ ਨੂੰ ਘਰ ਖ੍ਰੀਦਣ ਲਈ ਮਿਲਣ ਵਾਲੀ ਪੇਸ਼ਗੀ ਰਕਮ 'ਤੇ ਵਿਆਜ਼ ਦਰ ਘਟਾ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਹਾਊਸ ਬਿਲਡਿੰਗ ਐਡਵਾਂਸ (ਐੱਚ.ਬੀ.ਏ.) 'ਤੇ ਵਿਆਜ਼ ਦਰ 8.5 ਫੀਸਦੀ ਤੋਂ ਘਟਾ ਕੇ 7.9 ਫੀਸਦੀ ਕਰ ਦਿੱਤੀ ਹੈ। ਵੀਰਵਾਰ ਨੂੰ ਜਾਰੀ ਇਕ ਅਧਿਕਾਰਕ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ ਗਈ।
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ ਨੇ ਕਿਹਾ ਕਿ ਨਵੀਂ ਵਿਆਜ਼ ਦਰ ਇਕ ਅਕਤੂਬਰ ਤੋਂ ਪ੍ਰਭਾਵੀ ਹੋਵੇਗੀ। ਇਹ ਦਰ ਇਕ ਸਾਲ ਤਕ ਪ੍ਰਭਾਵੀ ਰਹੇਗੀ। ਸਰਕਾਰ ਦੇ ਇਸ ਕਦਮ ਨੂੰ ਰਿਹਾਇਸ਼ੀ ਖੇਤਰ 'ਚ ਮੰਗ ਵਧਾਉਣ ਦੀ ਦਿਸ਼ਾ 'ਚ ਚੁੱਕੇ ਗਏ ਇਕ ਹੋਰ ਕਦਮ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਮੰਤਰਾਲਾ ਨੇ ਕਿਹਾ, 'ਸਰਕਾਰੀ ਕਰਮਚਾਰੀਆਂ ਈ ਇਕ ਸਾਲ ਲਈ ਹਾਊਸ ਬਿਲਡਿੰਗ ਐਡਵਾਂਸ 'ਤੇ ਵਿਆਜ਼ ਦਰ ਨੂੰ ਮੌਜੂਦਾ 8.5 ਫੀਸਦੀ ਤੋਂ ਘਟਾ ਕੇ 7.9 ਫੀਸਦੀ ਕਰ ਦਿੱਤਾ ਗਿਆ ਹੈ।
ਕਰਜ਼ ਦੀ ਰਾਸ਼ੀ ਭਾਵੇ ਕਿੰਨੀ ਵੀ ਹੋਵੇ ਉਸ 'ਤੇ 7.9 ਫੀਸਦੀ ਦੀ ਦਰ ਨਾਲ ਵਿਆਜ਼ ਲੱਗੇਗਾ। ਸਰਕਾਰ ਦੇ ਸਥਾਈ ਕਰਮਚਾਰੀਆਂ ਤੇ ਪੰਜ ਸਾਲ ਤਕ ਲਗਾਤਾਰ ਸੇਵਾ 'ਚ ਰਹਿ ਚੁੱਕੇ ਅਸਥਾਈ ਕਰਮਚਾਰੀਆਂ ਨੂੰ ਮਕਾਨ ਲਈ ਕਰਜ਼ ਦੇ ਰੂਪ 'ਚ ਪੇਸ਼ਗੀ ਰਾਸ਼ੀ ਦੇਣ ਦੀ ਵਿਵਸਥਾ ਹੈ। ਬਿਆਨ 'ਚ ਕਿਹਾ ਗਿਆ ਹੈ, 'ਮੰਤਰਾਲਾ ਵਿਭਾਗਾਂ ਕੋਲ ਆਪਣੇ ਕਰਮਚਾਰੀਆਂ ਨੂੰ ਐਚ.ਬੀ.ਏ. ਨਿਯਮਾਂ ਦੇ ਤਹਿਤ ਐੱਸ.ਬੀ.ਏ. ਦੇਣ ਦਾ ਅਧਿਕਾਰ ਹੁੰਦਾ ਹੈ।'
ਮਾਰੂਤੀ ਨੇ ਨੈਕਸਾ 'ਤੇ ਵੇਚੇ 10 ਲੱਖ ਵਾਹਨ
NEXT STORY