ਨਵੀਂ ਦਿੱਲੀ—ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕਾਂ 'ਚੋਂ ਇਕ ਐੱਚ.ਡੀ.ਐੱਫ.ਸੀ. ਬੈਂਕ ਦੀ ਨੈੱਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਗਾਹਕ ਇਸ 'ਤੇ ਲਾਗ ਇਨ ਨਹੀਂ ਕਰ ਪਾ ਰਹੇ ਹਨ ਜਿਸ ਨਾਲ ਗਾਹਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹੀਨੇ ਦੀ ਸ਼ੁਰੂਆਤ ਦੀ ਵਜ੍ਹਾ ਨਾਲ ਲੋਕ ਬਿੱਲ ਪੇਮੈਂਟ ਅਤੇ ਹੋਰ ਲੈਣ-ਦੇਣ ਰੁੱਕ ਜਾਣ ਤੋਂ ਪ੍ਰੇਸ਼ਾਨ ਹਨ।

ਕੱਲ ਵੀ ਕਈ ਘੰਟੇ ਬੰਦ ਰਹੀ ਸੇਵਾ
ਦੱਸ ਦੇਈਏ ਕਿ ਸੋਮਵਾਰ ਨੂੰ ਵੀ ਬੈਂਕ ਦੀ ਨੈੱਟਬੈਂਕਿੰਗ ਸੇਵਾ ਘੰਟਿਆਂ ਤੱਕ ਬੰਦ ਰਹੀ ਸੀ। ਸ਼ਾਮ 6.15 ਵਜੇ ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣੇ ਟਵੀਟਰ ਹੈਂਡਲ ਤੋਂ ਟਵੀਟ ਕਰਕੇ ਗੜਬੜੀ ਦੇ ਬਾਰੇ 'ਚ ਆਪਣੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਸੀ। ਦੇਰ ਰਾਤ ਤੱਕ ਬੈਂਕ ਆਪਣੀਆਂ ਸੇਵਾਵਾਂ ਬਹਾਲ ਕਰਨ 'ਚ ਨਾਕਾਮ ਰਿਹਾ ਸੀ। ਐੱਚ.ਡੀ.ਐੱਫ.ਸੀ. ਨੇ ਟਵੀਟ ਕੀਤਾ, ਤਕਨੀਕੀ ਗੜਬੜੀ ਦੀ ਵਜ੍ਹਾ ਨਾਲ ਸਾਡੇ ਕੁਝ ਗਾਹਕ ਨੈੱਟ ਬੈਂਕਿੰਗ ਅਤੇ ਮੋਬਾਇਲ ਬੈਂਕਿੰਗ ਐਪ 'ਚ ਲਾਗਇਨ ਨਹੀਂ ਕਰ ਪਾ ਰਹੇ ਹਨ। ਸਾਡੇ ਵਿਸ਼ੇਸ਼ਕ ਇਸ ਗੜਬੜੀ ਨੂੰ ਠੀਕ ਕਰਨ 'ਚ ਲੱਗੇ ਹੋਏ ਹਨ ਅਤੇ ਸਾਨੂੰ ਭਰੋਸਾ ਹੈ ਕਿ ਛੇਤੀ ਹੀ ਸੇਵਾਵਾਂ ਬਹਾਲ ਕਰ ਲਈਆਂ ਜਾਣਗੀਆਂ।

ਗਾਹਕਾਂ ਨੇ ਟਵੀਟ ਕਰਕੇ ਕੀਤੀਆਂ ਸ਼ਿਕਾਇਤਾਂ
ਮੋਬਾਇਲ ਬੈਂਕਿੰਗ ਐਪ ਅਤੇ ਨੈੱਟ ਬੈਂਕਿੰਗ ਠੱਪ ਹੋਣ ਕਾਰਨ ਲੋਕਾਂ ਨੇ ਬੈਂਕ ਨੂੰ ਟਵੀਟ ਕਰਕੇ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ। ਕਈ ਗਾਹਕਾਂ ਨੇ ਇਥੇ ਤੱਕ ਲਿਖਿਆ ਕਿ ਕੋਈ ਵੀ ਨੈੱਟ ਬੈਂਕਿੰਗ ਖੋਲ੍ਹ ਨਹੀਂ ਪਾ ਰਿਹਾ। ਇਹ ਸਵੇਰ ਤੋਂ ਹੀ ਠੱਪ ਹੈ। ਇਕ ਯੂਜ਼ਰ ਨੇ ਲਿਖਿਆ ਕਿ ਕਿੰਝ ਇਕ ਬੈਂਕ ਦੀ ਨੈੱਟ ਬੈਂਕਿੰਗ ਸਰਵਿਸੇਜ਼ ਕੰਮਕਾਜ਼ੀ ਘੰਟਿਆਂ ਦੌਰਾਨ ਠੱਪ ਹੋ ਸਕਦੀ ਹੈ। ਇਸ ਕਾਰਨ ਜੋ ਨੁਕਸਾਨ ਹੋਵੇਗਾ, ਉਸ ਦੀ ਭਰਪਾਈ ਕੌਣ ਕਰੇਗਾ। ਮੈਂਟੇਨੈਂਸ ਦਾ ਅੱਧਾ ਕੰਮ ਅੱਧੀ ਰਾਤ ਨੂੰ ਹੋਣਾ ਚਾਹੀਦਾ। ਇਸ ਤੋਂ ਪਹਿਲਾਂ ਜਦੋਂ ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣਾ ਨਵਾਂ ਮੋਬਾਇਲ ਐਪ ਲਾਂਚ ਕੀਤਾ ਸੀ ਉਦੋਂ ਵੀ ਗਾਹਕਾਂ ਨੂੰ ਕੁਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਇਆ ਸੀ। ਨਵੇਂ ਮੋਬਾਇਲ ਐਪ ਨੂੰ ਲਾਂਚ ਕਰਨ ਦੇ ਬਾਅਦ ਪੁਰਾਣਾ ਵਾਲਾ ਐਪ ਗੂਗਲ ਐਪ ਤੋਂ ਹਟਾ ਲਿਆ ਗਿਆ ਸੀ, ਜਿਸ ਕਾਰਨ ਗਾਹਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ।

ਘਰੇਲੂ ਇਸਪਾਤ ਵਿਨਿਰਮਾਤਾਵਾਂ ਨੇ ਵਧਾਈ ਕੀਮਤ
NEXT STORY