ਬਿਜ਼ਨੈੱਸ ਡੈਸਕ : ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਚਾਲੂ ਵਿੱਤੀ ਸਾਲ 2026-27 ’ਚ ਗਹਿਣਿਆਂ ਦੀ ਮਾਤਰਾ ’ਚ 4 ਤੋਂ 6 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਹਾਲਾਂਕਿ ਸੋਨਾ ਮਹਿੰਗਾ ਹੋਣ ਨਾਲ ਗਹਿਣਿਆਂ ਦੇ ਕਾਰੋਬਾਰ ਦਾ ਮਾਲੀਆ 21 ਤੋਂ 23 ਫੀਸਦੀ ਤੱਕ ਵਧਣ ਦਾ ਅੰਦਾਜ਼ਾ ਹੈ। ਕ੍ਰਿਸਿਲ ਰੇਟਿੰਗਜ਼ ਨੇ ਵੀਰਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਕਿ ਇਸ ਵਿੱਤੀ ਸਾਲ ’ਚ ਸੋਨੇ ਦੀ ਔਸਤ ਕੀਮਤ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 25 ਤੋਂ 27 ਫੀਸਦੀ ਵੱਧ ਰਹਿ ਸਕਦੀ ਹੈ।
ਇਹ ਵੀ ਪੜ੍ਹੋ : ਧਨਤੇਰਸ 'ਤੇ ਜ਼ਰੂਰ ਪੜ੍ਹੋ ਮਾਂ ਲਕਸ਼ਮੀ ਦੀ ਇਹ ਕਥਾ, ਘਰ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!
ਰਿਪੋਰਟ ਅਨੁਸਾਰ ਮੰਗ ’ਚ ਵਿਆਪਕ ਸੁਧਾਰ ਦੀ ਬਜਾਈ ਫਿਲਹਾਲ ਸਥਿਰਤਾ ਆਉਣ ਦੇ ਸੰਕੇਤ ਮਿਲ ਰਹੇ ਹਨ। ਗਾਹਕ ਕੀਮਤਾਂ ਨੂੰ ਲੈ ਕੇ ਚੌਕਸ ਹਨ ਅਤੇ ਆਪਣੇ ਬਜਟ ਦੇ ਅੰਦਰ ਖਰੀਦਦਾਰੀ ਕਰਨ ਲਈ ਹਲਕੇ ਅਤੇ ਘੱਟ ਕੈਰੇਟ ਦੇ ਗਹਿਣਿਆਂ ਨੂੰ ਪਹਿਲ ਦੇ ਰਹੇ ਹਨ।
ਇਹ ਵੀ ਪੜ੍ਹੋ : ਲਕਸ਼ਮੀ ਨਾਰਾਇਣ ਦੇ ਸ਼ੁੱਭ ਯੋਗ 'ਚ ਮਨਾਇਆ ਜਾਵੇਗਾ ਧਨਤੇਰਸ , ਮਾਂ ਲਕਸ਼ਮੀ ਖੁਸ਼ ਕਰਨ ਲਈ ਇਸ ਸਮੇਂ ਕਰੋ ਪੂਜਾ ਤੇ ਖ਼ਰੀਦਦਾਰੀ
ਸਿੱਕਿਆਂ ਅਤੇ ਬਾਰਜ਼ ਦੀ ਨਿਵੇਸ਼ ਮੰਗ ਵੀ ਘਟਣ ਦੇ ਆਸਾਰ
ਕ੍ਰਿਸਿਲ ਰੇਟਿੰਗਜ਼ ਦੇ ਡਾਇਰੈਕਟਰ ਹਿਮਾਂਕ ਸ਼ਰਮਾ ਅਨੁਸਾਰ ਮਹਿੰਗੇ ਸੋਨੇ ਦਾ ਅਸਰ ਗਹਿਣਿਆਂ ਦੇ ਨਾਲ ਨਿਵੇਸ਼ ਮੰਗ ’ਤੇ ਵੀ ਪੈ ਸਕਦਾ ਹੈ। ਕੁੱਲ ਮੰਗ ’ਚ ਕਰੀਬ 40 ਫੀਸਦੀ ਯੋਗਦਾਨ ਦੇਣ ਵਾਲੇ ਸੋਨੇ ਦੇ ਸਿੱਕਿਆਂ ਅਤੇ ਬਾਰਜ਼ ਦੀ ਮੰਗ ਚਾਲੂ ਵਿੱਤੀ ਸਾਲ ’ਚ 4 ਤੋਂ 5 ਫੀਸਦੀ ਘਟਣ ਦੀ ਸੰਭਾਵਨਾ ਹੈ। ਉੱਥੇ ਹੀ ਪ੍ਰਚੂਨ ਗਹਿਣਿਆਂ ਦੀ ਵਿਕਰੀ ਮਾਤਰਾ ’ਚ ਗਿਰਾਵਟ ਦੀ ਰਫਤਾਰ ਕੁਝ ਹੌਲੀ ਰਹਿਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : 43,000 ਰੁਪਏ ਡਿੱਗੀ ਸੋਨੇ ਦੀ ਕੀਮਤ, ਧਨਤੇਰਸ ਤੋਂ ਪਹਿਲਾਂ ਜਿਊਲਰੀ ਬਾਜ਼ਾਰ 'ਚ ਪਰਤੀ ਰੌਣਕ
ਸੰਗਠਿਤ ਰਿਟੇਲਰਾਂ ਦੀ ਵਧੇਗੀ ਬਾਜ਼ਾਰ ਹਿੱਸੇਦਾਰੀ
ਚੁਣੌਤੀਪੂਰਨ ਮੰਗ ਦੇ ਬਾਵਜੂਦ ਸੰਗਠਿਤ ਗਹਿਣਾ ਵਿਕ੍ਰੇਤਾਵਾਂ ਦੀ ਬਾਜ਼ਾਰ ਹਿੱਸੇਦਾਰੀ ਵਧਣ ਦੀ ਉਮੀਦ ਹੈ। ਗਾਹਕ ਵੱਧ ਪਾਰਦਰਸ਼ਤਾ ਅਤੇ ਭਰੋਸੇਮੰਦ ਬ੍ਰਾਂਡਾਂ ਵੱਲ ਆਕਰਸ਼ਿਤ ਹੋ ਰਹੇ ਹਨ। ਪੁਰਾਣੇ ਗਹਿਣਿਆਂ ਦੇ ਬਦਲੇ ਨਵੇਂ ਗਹਿਣੇ ਖਰੀਦਣ ਦੀਆਂ ਯੋਜਨਾਵਾਂ ਅਤੇ ਗੋਲਡ ਸੇਵਿੰਗ ਸਕੀਮਾਂ ਵੀ ਸੰਗਠਿਤ ਵਿਕ੍ਰੇਤਾਵਾਂ ਨੂੰ ਗਾਹਕ ਜੋੜਨ ’ਚ ਮਦਦ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ Advisory ਜਾਰੀ, ਭਰਨਾ ਹੋਵੇਗਾ ਏਅਰ ਸੁਵਿਧਾ ਫਾਰਮ
ਮੁਨਾਫੇ ਦੇ ਮਾਰਜਿਨ ’ਤੇ ਰਹੇਗਾ ਦਬਾਅ
ਪਿਛਲੇ ਵਿੱਤੀ ਸਾਲ ’ਚ ਸੋਨੇ ਦੀਆਂ ਕੀਮਤਾਂ ’ਚ ਤੇਜ਼ ਉਛਾਲ ਨਾਲ ਪਹਿਲਾਂ ਤੋਂ ਰੱਖੇ ਸਟਾਕ ਦਾ ਮੁੱਲ ਵਧਿਆ ਸੀ, ਜਿਸ ਦਾ ਲਾਭ ਕਾਰੋਬਾਰੀਆਂ ਦੇ ਮੁਨਾਫੇ ਨੂੰ ਮਿਲਿਆ। ਕੀਮਤਾਂ ’ਚ ਵਾਧੇ ਦੀ ਰਫਤਾਰ ਹੌਲੀ ਪੈਣ ’ਤੇ ਇਹ ਲਾਭ ਘੱਟ ਹੋ ਸਕਦਾ ਹੈ। ਨਾਲ ਹੀ ਗਾਹਕਾਂ ਨੂੰ ਦੁਕਾਨਾਂ ਤੱਕ ਲਿਆਉਣ ਅਤੇ ਖਰੀਦਦਾਰੀ ਵਧਾਉਣ ਲਈ ਪ੍ਰਚਾਰ ਅਤੇ ਗਾਹਕ ਸੰਪਰਕ ਪ੍ਰੋਗਰਾਮਾਂ ’ਤੇ ਖਰਚ ਵਧਣ ਦੀ ਸੰਭਾਵਨਾ ਹੈ। ਇਸ ਦੌਰਾਨ ਸੰਚਾਲਨ ਲਾਭ ਮਾਰਜਿਨ ਪਿਛਲੇ ਵਿੱਤੀ ਸਾਲ ਦੇ 9.3 ਫੀਸਦੀ ਤੋਂ 60 ਤੋਂ 80 ਆਧਾਰ ਅੰਕ ਘਟ ਕੇ ਚਾਲੂ ਵਿੱਤੀ ਸਾਲ ’ਚ ਕਰੀਬ 8.5 ਤੋਂ 8.7 ਫੀਸਦੀ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਦੀਵਾਲੀ ਦੇ ਦਿਨ ਸਵੇਰੇ-ਸਵੇਰੇ ਕਰੋ ਇਹ ਕੰਮ ਕਰੋ, ਵਧਣੀ ਸ਼ੁਰੂ ਹੋ ਜਾਵੇਗੀ ਦੌਲਤ !
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 2 ਸੀਨੀਅਰ ਅਧਿਕਾਰੀਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊ
ਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਦੀਵਾਲੀ ਤੋਂ ਪਹਿਲਾਂ ਜਸ਼ਨ ਦੇ ਮੂਡ 'ਚ ਭਾਰਤੀ ਸ਼ੇਅਰ ਬਾਜ਼ਾਰ , ਨਿਫਟੀ 25,000 ਦੇ ਪਾਰ ਬੰਦ
NEXT STORY