ਨਵੀਂ ਦਿੱਲੀ— ਪ੍ਰਾਈਵੇਟ ਖੇਤਰ ਦੀ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਐੱਨ. ਪੀ. ਏ. ਦੀ ਪ੍ਰੋਵੀਜ਼ਨਿੰਗ ਵਧਣ ਨਾਲ ਤਗੜਾ ਝਟਕਾ ਲੱਗਾ ਹੈ। ਉਸ ਦਾ ਕੁੱਲ ਮੁਨਾਫਾ ਜਨਵਰੀ-ਮਾਰਚ ਤਿਮਾਹੀ 'ਚ 45 ਫੀਸਦੀ ਘੱਟ ਹੋ ਗਿਆ ਹੈ। ਇਸ ਦੀ ਵਜ੍ਹਾ ਹੈ ਕਿ ਫਸੇ ਕਰਜ਼ੇ ਯਾਨੀ ਐੱਨ. ਪੀ. ਏ. ਲਈ ਉਸ ਨੂੰ ਜ਼ਿਆਦਾ ਰਕਮ ਦਾ ਪ੍ਰਬੰਧ ਕਰਨ ਪਿਆ। ਸੋਮਵਾਰ ਨੂੰ ਜਾਰੀ ਨਤੀਜਿਆਂ ਮੁਤਾਬਕ ਬੈਂਕ ਨੂੰ ਇਸ ਤਿਮਾਹੀ 'ਚ ਫਸੇ ਕਰਜ਼ੇ ਦੀ ਰਕਮ ਦੀ ਜਗ੍ਹਾ 7,005 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਿਆ, ਜਦੋਂ ਕਿ ਇਕ ਸਾਲ ਪਹਿਲਾਂ ਇਹ ਰਕਮ 3,463 ਕਰੋੜ ਸੀ। ਇਸ ਕਾਰਨ ਆਈ. ਸੀ. ਆਈ. ਸੀ. ਆਈ. ਬੈਂਕ ਦਾ ਮੁਨਾਫਾ ਪਿਛਲੇ ਸਾਲ ਦੀ ਜਨਵਰੀ-ਮਾਰਚ ਤਿਮਾਹੀ ਦੇ ਮੁਕਾਬਲੇ 45 ਫੀਸਦੀ ਘੱਟ ਕੇ 1,142 ਕਰੋੜ ਰੁਪਏ ਰਹਿ ਗਿਆ ਹੈ।
ਪਿਛਲੇ ਸਾਲ ਜਨਵਰੀ-ਮਾਰਚ ਤਿਮਾਹੀ 'ਚ ਉਸ ਨੂੰ 2,083 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਸਿੰਗਲ ਆਧਾਰ 'ਤੇ ਬੈਂਕ ਦਾ ਸ਼ੁੱਧ ਮੁਨਾਫਾ 50 ਫੀਸਦੀ ਘੱਟ ਕੇ 1,020 ਕਰੋੜ ਰੁਪਏ ਰਿਹਾ, ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ 2,025 ਕਰੋੜ ਰੁਪਏ ਸੀ।
ਉੱਥੇ ਹੀ, ਬੈਂਕ ਦੀ ਕੁੱਲ ਵਿਆਜ ਆਮਦਨ 6,022 ਕਰੋੜ ਰੁਪਏ ਰਹੀ, ਜੋ ਮਾਰਚ 2017 'ਚ 5,962 ਕਰੋੜ ਸੀ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਪ੍ਰਤੀ ਸ਼ੇਅਰ 1.50 ਰੁਪਏ ਲਾਭ ਅੰਸ਼ ਦੇਣ ਦੀ ਸਿਫਾਰਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਕੁਝ ਕੰਪਨੀਆਂ ਨੂੰ ਕਰਜ਼ਾ ਦੇਣ 'ਚ ਗੜਬੜੀ ਦੇ ਦੋਸ਼ਾਂ ਵਿਚਕਾਰ ਨਤੀਜੇ ਜਾਰੀ ਹੋਏ ਹਨ। ਹਾਲਾਂਕਿ ਸੋਮਵਾਰ ਦੇ ਸਤਰ 'ਚ ਬੈਂਕ ਦੇ ਸ਼ੇਅਰਾਂ 'ਤੇ ਉਸ ਦੇ ਵਿੱਤੀ ਨਤੀਜਿਆਂ ਦਾ ਬੁਰਾ ਅਸਰ ਨਹੀਂ ਪਿਆ। ਬੀ. ਐੱਸ. ਈ. 'ਚ ਦਿਨ ਦੇ ਕਾਰੋਬਾਰ 'ਚ ਬੈਂਕ ਦਾ ਸ਼ੇਅਰ 2.30 ਫੀਸਦੀ ਮਜ਼ਬੂਤ ਹੋ ਕੇ 289.40 ਰੁਪਏ ਦੇ ਸਤਰ 'ਤੇ ਬੰਦ ਹੋਇਆ। ਤਿਮਾਹੀ ਦੇ ਆਧਾਰ 'ਤੇ ਬੈਂਕ ਦਾ ਕੁੱਲ ਐੱਨ. ਪੀ. ਏ. 8.84 ਫੀਸਦੀ ਵਧਿਆ ਹੈ। ਪਹਿਲਾਂ ਇਹ 7.82 ਫੀਸਦੀ ਸੀ। ਹਾਲਾਂਕਿ ਸਾਲਾਨਾ ਆਧਾਰ 'ਤੇ ਸ਼ੁੱਧ ਐੱਨ. ਪੀ. ਏ. 4.89 ਫੀਸਦੀ ਤੋਂ ਮਾਮੂਲੀ ਘੱਟ ਕੇ 4.77 ਫੀਸਦੀ 'ਤੇ ਰਿਹਾ।
ਆਈਨਾਕਸ ਲੀਜ਼ਰ ਨੂੰ 57.7 ਕਰੋੜ ਦਾ ਮੁਨਾਫਾ
NEXT STORY