ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਵਿੱਤੀ ਸਾਲ 2026-2027 ’ਚ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦੇ ਅੰਦਾਜ਼ੇ ਨੂੰ 10 ਬੇਸਿਸ ਪੁਆਇੰਟਸ ਘਟਾ ਕੇ 6.40 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਉਸ ਨੇ 2027-2028 ਲਈ ਜੀ. ਡੀ. ਪੀ. ਗ੍ਰੋਥ ਦੇ ਅੰਦਾਜ਼ੇ ਨੂੰ 20 ਬੇਸਿਸ ਪੁਆਇੰਟਸ ਵਧਾ ਕੇ 6.70 ਫੀਸਦੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਆਈ. ਐੱਮ. ਐੱਫ. ਦੇ ਇੰਡੀਆ ਅਤੇ ਭੂਟਾਨ ਲਈ ਸੀਨੀਅਰ ਰੈਜ਼ੀਡੈਂਟ ਰਿਪ੍ਰੈਜ਼ੈਂਟੇਟਿਵ ਰਾਨਿਲ ਸਾਲਗਾਡੋ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਗਿਰਾਵਟ ਦਾ ਰਿਸਕ 2 ਤਰ੍ਹਾਂ ਨਾਲ ਹੈ। ਲੜਾਈ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਆਇਲ ਦੀਆਂ ਕੀਮਤਾਂ ’ਤੇ ਪੈ ਰਿਹਾ ਹੈ। ਪਿਛਲੇ ਹਫਤੇ ਅੰਤਰਰਾਸ਼ਟਰੀ ਬਾਜ਼ਾਰ ’ਚ ਕਰੂਡ ਆਇਲ ਦਾ ਭਾਅ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ ਗਏ ਸੀ ਮੈਂਬਰ...'
ਸਟ੍ਰੇਟ ਆਫ ਹਾਰਮੁਜ਼ ਦੇ ਰਸਤੇ ਆਇਲ ਟੈਂਕਰ ਦੀ ਆਵਾਜਾਈ ’ਤੇ ਅਸਰ
ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤੇ ਦੀਆਂ ਕੋਸ਼ਿਸ਼ਾਂ ਦੀ ਵਜ੍ਹਾ ਨਾਲ ਕਰੂਡ ਦੀਆਂ ਕੀਮਤਾਂ ’ਚ ਬੀਤੇ 2 ਦਿਨਾਂ ’ਚ ਥੋੜ੍ਹੀ ਨਰਮੀ ਆਈ ਹੈ ਪਰ ਸਟ੍ਰੇਟ ਆਫ ਹਾਰਮੁਜ਼ ਦੇ ਰਸਤੇ ਆਇਲ ਟੈਂਕਰਾਂ ਦੀ ਆਵਾਜਾਈ ਨਹੀਂ ਹੋਣ ਨਾਲ ਆਇਲ ਦੀਆਂ ਕੀਮਤਾਂ ’ਤੇ ਦਬਾਅ ਦਿਸ ਰਿਹਾ ਹੈ। ਹੁਣ ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਲਈ ਤੇਲ ਦੇ ਰਸਤੇ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : RBI ਨੇ ਵੇਚਿਆ 12 ਅਰਬ ਡਾਲਰ ਦਾ ਸੋਨਾ! ਸਰਕਾਰ ਨੇ ਗੋਲਡ ਰਿਜ਼ਰਵ ਨੂੰ ਲੈ ਕੇ ਦਿੱਤੀ ਪੂਰੀ ਜਾਣਕਾਰੀ
ਅੰਦਾਜ਼ੇ ’ਚ ਕਮਜ਼ੋਰ ਮਾਨਸੂਨ ਦਾ ਅਸਰ ਸ਼ਾਮਲ ਨਹੀਂ
ਸਾਲਗਾਡੋ ਨੇ ਇਹ ਵੀ ਕਿਹਾ ਕਿ ਇਸ ਮਹੀਨੇ ਆਈ. ਐੱਮ. ਐੱਫ. ਨੇ ਜੀ. ਡੀ. ਪੀ. ਗ੍ਰੋਥ ਨੂੰ ਲੈ ਕੇ ਜੋ ਅੰਦਾਜ਼ਾ ਪ੍ਰਗਟ ਕੀਤਾ ਹੈ, ਉਸ ’ਚ ਕਮਜ਼ੋਰ ਮਾਨਸੂਨ ਦਾ ਅਸਰ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ,‘‘ਅਲ-ਨੀਨੋ ਦੀ ਵਜ੍ਹਾ ਨਾਲ ਮਾਨਸੂਨ ’ਚ ਮੀਂਹ ਕਮਜ਼ੋਰ ਰਹਿ ਸਕਦਾ ਹੈ।’’
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਇਹ ਵੀ ਪੜ੍ਹੋ : ਵਿਦੇਸ਼ 'ਚ ਤੋਹਫ਼ੇ ਵਜੋਂ ਪੈਸੇ ਭੇਜਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ: ਜਾਣੋ ਕਿੰਨਾ ਲਗਦਾ ਹੈ ਟੈਕਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੁਣ ਦਵਾਈਆਂ 'ਤੇ 200 ਫ਼ੀਸਦੀ ਟੈਰਿਫ਼ ਲਾਉਣ ਦੀ ਤਿਆਰੀ 'ਚ ਟਰੰਪ ! ਭਾਰਤ 'ਤੇ ਪਵੇਗਾ ਵੱਡਾ ਅਸਰ
NEXT STORY