ਬਿਜ਼ਨੈੱਸ ਡੈਸਕ - ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕਮਜ਼ੋਰ ਘਰੇਲੂ ਮੰਗ, ਫੈਕਟਰੀਆਂ ਬੰਦ ਜਾਂ ਸੁਸਤ ਉਤਪਾਦਨ, ਬਰਾਮਦ ’ਤੇ ਦਬਾਅ ਅਤੇ ਖੀਦਦਾਰ ਲੱਗਭਗ ਗਾਇਬ ਹੋਣ ਜਾਂ ਘਟਦੀ ਖਪਤਕਾਰ ਖਰੀਦਦਾਰੀ ਕਾਰਨ ਉਸ ਦੀ ਆਰਥਿਕ ਰਫ਼ਤਾਰ ਮੱਠੀ ਪੈ ਗਈ ਹੈ। ਹਾਲਾਤ ਅਜਿਹੇ ਹਨ ਕਿ ਚੀਨ ਦਾ ਵਿਨਿਰਮਾਣ ਖੇਤਰ ਪਿਛਲੇ 3 ਸਾਲਾਂ ਦੇ ਸਭ ਤੋਂ ਬੁਰੇ ਦੌਰ ’ਚ ਪਹੁੰਚ ਗਿਆ ਹੈ, ਜਦੋਂ ਕਿ ਦੂਜੇ ਪਾਸੇ ਭਾਰਤ ਤੇਜ਼ ਆਰਥਿਕ ਵਾਧੇ ਦੇ ਦਮ ’ਤੇ ਗਲੋਬਲ ਵਿਕਾਸ ਦਾ ਮੁੱਖ ਕੇਂਦਰ ਬਣ ਕੇ ਉਭਰ ਰਿਹਾ ਹੈ।
ਇਹ ਵੀ ਪੜ੍ਹੋ : ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
ਹਾਲ ਹੀ ’ਚ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਚੀਨ ਤੋਂ ਸਾਮਾਨ ਮੰਗਵਾਉਣ ’ਚ ਭਾਰਤ ਸਭ ਤੋਂ ਅੱਗੇ ਹੈ। ਭਾਵ ਕਿ ਭਾਰਤ ਦੀ ਜਨਤਾ ਨੂੰ ਚਾਈਨੀਜ਼ ਮਾਲ ਇੰਨਾ ਪਸੰਦ ਹੈ ਕਿ ਚੀਨ ਦੀ ਬਰਾਮਦ ਵਧਦੀ ਹੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਚੀਨ ਦੀ ਅਰਥਵਿਵਸਥਾ ਦੀ ਚਾਲ ਥੋੜ੍ਹੀ ਮੱਠੀ ਪੈ ਗਈ ਹੈ। ਇੰਨੀ ਮੱਠੀ ਕਿ ਭਾਰਤ ਨੂੰ ਬਰਾਮਦ ਘਟਣ ਦੇ ਬਾਵਜੂਦ ਵੀ ਜੀ. ਡੀ. ਪੀ. ਵਾਧੇ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ : 16 ਤੇ 17 ਜੁਲਾਈ ਨੂੰ ਲਗਾਤਾਰ 2 ਦਿਨ ਬੰਦ ਰਹਿਣਗੇ Bank, ਜਾਣੋ ਕਿੱਥੇ ਤੇ ਕਿਉਂ ਹੋਣਗੀਆਂ ਛੁੱਟੀਆਂ
ਦਰਅਸਲ ਹਾਲ ਹੀ ’ਚ ਸਾਹਮਣੇ ਆਈ ਇਕ ਰਿਪੋਰਟ ਦੇ ਮੁਤਾਬਕ ਚੀਨ ਦੀ ਜੀ. ਡੀ. ਪੀ. ਵਾਧਾ ਦਰ 4.3 ਫੀਸਦੀ ਹੈ। ਬੁੱਧਵਾਰ ਨੂੰ ਜਾਰੀ ਹੋਈ ਚੀਨ ਦੀ ਜੀ. ਡੀ. ਪੀ. ਵਾਧਾ ਦਰ ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ਦੀ ਵਾਧਾ ਦਰ ਜਨਵਰੀ-ਮਾਰਚ ਦੀ ਤਿਮਾਹੀ ਤੋਂ ਵੀ ਘੱਟ ਹੋ ਗਈ ਹੈ। ਜਨਵਰੀ ਤੋਂ ਮਾਰਚ ਦਰਮਿਆਨ ਚੀਨ ਦੀ ਜੀ. ਡੀ. ਪੀ. ਵਾਧਾ ਦਰ 5 ਫੀਸਦੀ ਸੀ। ਇਹ ਤਿੰਨ ਸਾਲਾਂ ’ਚ ਪਹਿਲੀ ਵਾਰ ਹੈ ਜਦੋਂ ਚੀਨ ਦੀ ਅਰਥਵਿਵਸਥਾ ਦੀ ਚਾਲ ਇੰਨੀ ਮੱਠੀ ਰਹੀ ਹੈ, ਜਿਸ ਦਾ ਅੰਦਾਜ਼ਾ ਤਾਂ ਅਰਥਸ਼ਾਸਤਰੀਆਂ ਨੇ ਵੀ ਨਹੀਂ ਲਾਇਆ ਸੀ।
ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ
ਭਾਰਤ ਨੇ ਦਿੱਤੀ ਚੀਨ ਨੂੰ ਪਟਖਨੀ
ਅਰਥਵਿਵਸਥਾ ਵਾਧੇ ਦੇ ਮਾਮਲੇ ’ਚ ਇਸ ਵਾਰ ਭਾਰਤ ਨੇ ਚੀਨ ਨੂੰ ਚੰਗੀ ਪਟਖਨੀ ਦੇ ਦਿੱਤੀ ਹੈ। ਬੀਤੇ ਦਿਨੀਂ ਹੀ ਜਾਰੀ ਹੋਏ ਅੰਕੜਿਆਂ ਦੀ ਮੰਨੀਏ ਤਾਂ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 7.8 ਫੀਸਦੀ ਦਰਜ ਕੀਤੀ ਗਈ ਹੈ, ਜੋ ਆਉਣ ਵਾਲੇ ਸਮੇਂ ’ਚ ਹੋਰ ਵੀ ਬਿਹਤਰ ਹੋ ਸਕਦੀ ਹੈ, ਜਦੋਂ ਕਿ ਭਾਰਤ ’ਚ ਚੀਨ ਤੋਂ ਜ਼ਿਆਦਾ ਮਾਤਰਾ ’ਚ ਸਾਮਾਨ ਦਰਾਮਦ ਹੁੰਦਾ ਹੈ ਤੇ ਉੱਥੇ ਹੀ ਭਾਰਤ ਤੋਂ ਚੀਨ ’ਚ ਸਾਮਾਨ ਬਰਾਮਦ ਕਰਨ ਦੀ ਦਰ ਕਾਫ਼ੀ ਘੱਟ ਹੈ।
ਇਹ ਵੀ ਪੜ੍ਹੋ : Warren Buffett ਨੇ Bill Gates Foundation ਨੂੰ ਸਾਲਾਨਾ ਦਾਨ ਦੇਣਾ ਕੀਤਾ ਬੰਦ, ਵਜ੍ਹਾ ਆਈ ਸਾਹਮਣੇ
ਕਿਉਂ ਘੱਟ ਹੋ ਰਹੀ ਹੈ ਚੀਨ ਦੀ ਜੀ. ਡੀ. ਪੀ.?
ਕੁਝ ਦਿਨ ਪਹਿਲਾਂ ਹੀ ਯੂ. ਬੀ. ਐੱਸ. ਚਾਈਨਾ ਦੇ ਚੀਫ ਇਕਾਨਮਿਸਟ ਯੂ ਸੋਂਗ ਨੇ ਇਕ ਮੀਡੀਆ ਚੈਨਲ ’ਚ ਚੀਨ ਦੀ ਜੀ. ਡੀ. ਪੀ. ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇਸ ਜੀ. ਡੀ. ਪੀ. ਦੇ ਡਿੱਗਣ ਦੇ 3 ਮੁੱਖ ਕਾਰਨ ਦੱਸੇ ਹਨ। ਉਨ੍ਹਾਂ ਮੁਤਾਬਕ ਏ. ਆਈ. ਵਿਕਾਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਚੀਨ ਨੂੰ ਇਸ ਤੋਂ ਫਾਇਦਾ ਹੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਚੋਰੀ ਨਾਲ ਮਾਰ ਰਹੀ ਤੁਹਾਡੀ ਜੇਬ 'ਤੇ ਡਾਕਾ, ਖਪਤਕਾਰਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਲੋੜ
ਯੂ ਸੋਂਗ ਨੇ ਇਸ ਦਾ ਪਹਿਲਾ ਕਾਰਨ ਰੀਅਲ ਅਸਟੇਟ ਸੰਕਟ ਨੂੰ ਦੱਸਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਚੀਨ ਦੀ ਪ੍ਰਾਪਰਟੀ ਮਾਰਕੀਟ ਕਾਫ਼ੀ ਡਿੱਗ ਗਈ ਹੈ। ਇੱਥੋਂ ਦੇ ਲੋਕ ਪ੍ਰਾਪਰਟੀ ਖਰੀਦਣ ਨਾਲੋਂ ਜ਼ਿਆਦਾ ਫੋਕਸ ਬੱਚਤ ’ਤੇ ਕਰ ਰਹੇ ਹਨ।
ਦੂਜਾ ਕਾਰਨ ਹੈ ਚੀਨ ਦੇ ਲੋਕਾਂ ਦਾ ਖ਼ਰਚ ਕਰਨ ਤੋਂ ਬਚਣਾ, ਦਰਅਸਲ ਯੂ. ਐੱਸ.-ਈਰਾਨ ਸੰਘਰਸ਼ ਦੀ ਵਜ੍ਹਾ ਨਾਲ ਚੀਨ ’ਚ ਵੀ ਫਿਊਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦੀ ਵਜ੍ਹਾ ਨਾਲ ਲੋਕ ਮਹਿੰਗੇ ਬ੍ਰਾਂਡਿਡ ਸਾਮਾਨਾਂ ਤੋਂ ਦੂਰ ਹੋ ਰਹੇ ਹਨ ਅਤੇ ਸਸਤੇ ਬਦਲ ਲੱਭ ਰਹੇ ਹਨ।
ਚੀਨ ਦੀ ਅਰਥਵਿਵਸਥਾ ਡਿੱਗਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਇੱਥੋਂ ਦਾ ਰੋਜ਼ਗਾਰ ਘੱਟ ਹੋ ਰਿਹਾ ਹੈ। ਇਸ ਦਾ ਇਕ ਕਾਰਨ ਏ. ਆਈ. ਵੀ ਹੈ। ਹਾਲਾਂਕਿ, ਇਸ ਤੋਂ ਚੀਨ ਨੂੰ ਫਾਇਦਾ ਵੀ ਹੋ ਰਿਹਾ ਹੈ ਪਰ ਕਾਮਿਆਂ ਦਾ ਕੰਮ ਇਸ ਨਾਲ ਕਾਫ਼ੀ ਘੱਟ ਹੋ ਗਿਆ ਹੈ।
ਇਹ ਵੀ ਪੜ੍ਹੋ : ਹੁਣ ਬਿਨਾਂ LPG ਕਨੈਕਸ਼ਨ ਦੇ ਵੀ ਮਿਲੇਗਾ ਗੈਸ ਸਿਲੰਡਰ, ਸ਼ੁਰੂ ਹੋਈ ਨਵੀਂ ਸਹੂਲਤ, ਜਾਣੋ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
PNB ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, ਬੰਦ ਰਹਿਣਗੀਆਂ ਬੈਕਿੰਗ ਸੇਵਾਵਾਂ, ਜਾਰੀ ਹੋਇਆ Scheduled
NEXT STORY