ਨਵੀਂ ਦਿੱਲੀ: ਦੇਸ਼ ਦੇ ਲੱਖਾਂ ਕਿਸਾਨਾਂ ਲਈ ਅਹਿਮ ਖ਼ਬਰ ਹੈ। ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ (PM-KISAN) ਦੀ 20ਵੀਂ ਕਿਸ਼ਤ ਜਲਦੀ ਜਾਰੀ ਹੋਣੀ ਹੈ। ਜੇਕਰ ਤੁਸੀਂ ਹੁਣ ਤੱਕ ਇਸ ਯੋਜਨਾ 'ਚ ਦਰਜ ਨਹੀਂ ਹੋਏ ਹੋ, ਤਾਂ ਤੁਹਾਡੇ ਕੋਲ ਹਾਲੇ ਵੀ ਮੌਕਾ ਹੈ ਕਿ ਤੁਸੀਂ ਅਗਲੀ ਕਿਸ਼ਤ ਤੋਂ ਪਹਿਲਾਂ ਅਰਜ਼ੀ ਦੇ ਕੇ ਲਾਭ ਲੈ ਸਕੋ।
ਕੀ ਹੈ ਪੀਐਮ ਕਿਸਾਨ ਯੋਜਨਾ?
ਸ਼ੁਰੂਆਤ: ਸਾਲ 2018
ਲਾਭ: ਸਾਲਾਨਾ ₹6000, ਜੋ ਕਿ ਤਿੰਨ ਕ਼ਿਸ਼ਤਾਂ 'ਚ ਦਿੱਤੇ ਜਾਂਦੇ ਹਨ (₹2000 ਹਰੇਕ 4 ਮਹੀਨੇ ਵਿੱਚ)
ਹੁਣ ਤੱਕ 19 ਕ਼ਿਸ਼ਤਾਂ ਜਾਰੀ ਹੋ ਚੁੱਕੀਆਂ ਹਨ
ਇਹ ਵੀ ਪੜ੍ਹੋ...Gold ਖ਼ਰੀਦਣ ਵਾਲਿਆਂ ਨੂੰ ਲੱਗਾ ਝਟਕਾ, ਸੋਨੇ-ਚਾਂਦੀ ਦੀਆਂ ਕੀਮਤਾਂ ਫਿਰ ਚੜ੍ਹੀਆਂ
ਲਾਭ ਲੈਣ ਲਈ ਇਹਨਾਂ ਦਸਤਾਵੇਜ਼ਾਂ ਦੀ ਲੋੜ
ਆਧਾਰ ਕਾਰਡ
ਆਧਾਰ 'ਚ ਨਾਂ, ਜਨਮ ਤਾਰੀਖ ਆਦਿ ਦੀ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।
ਬੈਂਕ ਖਾਤੇ ਦੀ ਜਾਣਕਾਰੀ
ਖਾਤਾ ਆਧਾਰ ਨਾਲ ਲਿੰਕ ਹੋਣਾ ਲਾਜ਼ਮੀ ਹੈ।
ਇਹ ਵੀ ਪੜ੍ਹੋ...ITR ਫਾਈਲ ਕਰਨ ਤੋਂ ਪਹਿਲਾਂ ਜ਼ਰੂਰ ਕਰੋ ਇਹ ਦੋ ਕੰਮ, ਨਹੀਂ ਤਾਂ ਫਸ ਸਕਦਾ ਹੈ ਰਿਫੰਡ
ਜ਼ਮੀਨ ਦੇ ਕਾਗਜ਼ਾਤ
ਜ਼ਮੀਨ ਕਿਸਾਨ ਦੇ ਆਪਣੇ ਨਾਂ ਹੋਣੀ ਚਾਹੀਦੀ ਹੈ।
ਨਿਵਾਸ ਪਰਮਾਣ ਪੱਤਰ
ਕਿਸਾਨ ਦਾ ਪਤਾ ਦਰਜ ਹੋਣਾ ਜ਼ਰੂਰੀ।
ਇਹ ਵੀ ਪੜ੍ਹੋ...ਹੁਣ ਇਸ ਧਾਕੜ ਗੇਂਦਬਾਜ਼ ਦਾ ਟੈਸਟ ਕਰੀਅਰ ਹੋਵੇਗਾ ਖਤਮ ! ਇੰਗਲੈਂਡ ਦੌਰੇ ਤੋਂ ਪਹਿਲਾਂ ਆ ਸਕਦਾ ਹੈ ਵੱਡਾ ਫੈਸਲਾ
ਈ-ਕੇਵਾਈਸੀ (e-KYC)
ਸਰਕਾਰ ਨੇ e-KYC ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਲਾਭ ਲੈਣ ਦੀ ਮੁੱਖ ਸ਼ਰਤ ਬਣ ਗਈ ਹੈ।
ਇਹ ਵੀ ਪੜ੍ਹੋ...ਬੈਂਕ ਖਾਤੇ 'ਚ 5 ਲੱਖ ਤੋਂ ਵੱਧ ਰੱਖਦੇ ਹੋ ਪੈਸੇ ਤਾਂ ਸਾਵਧਾਨ, ਜਾਣੋ ਕੀ ਕਹਿੰਦਾ RBI ਦਾ ਨਿਯਮ
ਹੋਰ ਜ਼ਰੂਰੀ ਜਾਣਕਾਰੀ:
ਜੇਕਰ ਕੋਈ ਜਾਣਕਾਰੀ ਗਲਤ ਹੈ ਜਾਂ ਦਸਤਾਵੇਜ਼ ਅਧੂਰੇ ਹਨ, ਤਾਂ ਕਿਸਾਨ ਨੂੰ ਕਿਸ਼ਤ ਨਹੀਂ ਮਿਲੇਗੀ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੀ ਕਿਸ਼ਤ ਤੋਂ ਪਹਿਲਾਂ e-KYC ਅਤੇ ਦਸਤਾਵੇਜ਼ ਅਪਡੇਟ ਕਰਵਾ ਲੈਣ।
ਹੁਣੇ ਕਰਵਾਓ ਰਜਿਸਟ੍ਰੇਸ਼ਨ
ਜੇਕਰ ਤੁਸੀਂ ਵੀ ਪੀਐਮ ਕਿਸਾਨ ਯੋਜਨਾ ਦੇ ਲਾਭਾਰਥੀ ਬਣਨਾ ਚਾਹੁੰਦੇ ਹੋ, ਤਾਂ ਅੱਜ ਹੀ ਆਪਣੇ ਆਸ-ਪਾਸ ਦੇ CSC ਕੇਂਦਰ ਜਾਂ ਆਨਲਾਈਨ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਦਿਖਾਈ ਮਜ਼ਬੂਤੀ, ਮਾਰਚ 'ਚ ਰਿਕਾਰਡ ਤੋੜ ਕੀਤੀ ਖਰੀਦਦਾਰੀ
NEXT STORY