ਨਵੀਂ ਦਿੱਲੀ (ਇੰਟ)-ਵਿਦੇਸ਼ੀ ਨਿਵੇਸ਼ਕ ਲਗਾਤਾਰ ਏਸ਼ੀਆਈ ਸ਼ੇਅਰ ਬਾਜ਼ਾਰਾਂ ’ਚ ਬਿਕਵਾਲੀ ਕਰ ਰਹੇ ਹਨ। ਮਾਰਚ ’ਚ ਉਨ੍ਹਾਂ ਦੀ ਬਿਕਵਾਲੀ (ਵਿਕਰੀ) ਦੀ ਰਫਤਾਰ ਕਾਫੀ ਤੇਜ਼ ਹੋ ਗਈ ਹੈ। ਕੋਰੋਨਾ ਵਾਇਰਸ ਦੇ ਡਰ ਨੇ ਦੁਨੀਆ ਭਰ ਦੇ ਬਾਜ਼ਾਰ ਨਿਵੇਸ਼ਕਾਂ ’ਚ ਦਹਿਸ਼ਤ ਦਾ ਮਾਹੌਲ ਬਣਾ ਰੱਖਿਆ ਹੈ। ਭਾਰਤ, ਇੰਡੋਨੇਸ਼ੀਆ, ਫਿਲੀਪੀਨਸ, ਤਾਈਵਾਨ, ਥਾਈਲੈਂਡ ਅਤੇ ਵਿਅਤਨਾਮ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਸਾਲ ਏਸ਼ੀਆਈ ਬਾਜ਼ਾਰਾਂ ’ਚ ਸ਼ੁੱਧ ਰੂਪ ਨਾਲ 9 ਅਰਬ ਡਾਲਰ (ਕਰੀਬ 66,519 ਕਰੋਡ਼ ਰੁਪਏ) ਦੀ ਬਿਕਵਾਲੀ ਕੀਤੀ ਹੈ। ਇਸ ਤੋਂ ਪਹਿਲਾਂ ਫਰਵਰੀ ’ਚ ਉਨ੍ਹਾਂ ਨੇ ਨੈੱਟ 5.6 ਅਰਬ ਡਾਲਰ (ਕਰੀਬ 41,389 ਕਰੋਡ਼ ਰੁਪਏ) ਦੀ ਵਿਕਰੀ ਕੀਤੀ।
ਡੀ. ਬੀ. ਐੱਸ. ਬੈਂਕ ਦੀ ਅਰਥਸ਼ਾਸਤਰੀ ਰਾਧੀਕਾ ਰਾਵ ਦਾ ਮੰਨਣਾ ਹੈ ਕਿ ਇਲਾਕੇ ’ਚ ਕੋਰੋਨਾ ਵਾਇਰਸ ਦਾ ਅਸਰ ਜ਼ਿਆਦਾ ਹੈ ਅਤੇ ਨਜ਼ਦੀਕੀ ਕਾਰਣ ਅਾਰਥਿਕ ਕਮਜ਼ੋਰੀ ਦਾ ਅਸਰ ਵੀ ਇਸ ਇਲਾਕੇ ’ਚ ਜ਼ਿਆਦਾ ਪਵੇਗਾ। ਇਹ ਖੇਤਰ ਕਾਫੀ ਹੱਦ ਤੱਕ ਚੀਨ ਨਾਲ ਕਾਰੋਬਾਰੀ ਸਬੰਧਾਂ ’ਤੇ ਨਿਰਭਰ ਕਰਦਾ ਹੈ। ਰਾਵ ਨੇ ਕਿਹਾ ਕਿ ਟਰੈਵਲ ’ਤੇ ਲੱਗੀ ਰੋਕ ਨੇ ਇਸ ਖੇਤਰ ’ਚ ਟੂਰਿਜ਼ਮ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਚੀਨ ’ਚ ਸਪਲਾਈ ਚੇਨ ਕਾਫੀ ਹੱਦ ਤੱਕ ਸੁਸਤ ਪਈ ਹੈ। ਚੀਨ ’ਚ ਉਤਪਾਦਨ ਅਤੇ ਫਿਰ ਬਰਾਮਦ ਦਾ ਪੱਧਰ ਇਨ੍ਹਾਂ ਅਰਥਵਿਵਸਥਾਵਾਂ ਦਾ ਅਸਰ ਤੈਅ ਕਰੇਗਾ। ਤਾਈਵਾਨ ਦੇ ਬਾਜ਼ਾਰ ਤੋਂ 3.6 ਅਰਬ ਡਾਲਰ ਅਤੇ ਦੱਖਣ ਕੋਰੀਆ ਤੋਂ 2.5 ਅਰਬ ਡਾਲਰ ਦੀ ਨਿਕਾਸੀ ਹੋਈ ਹੈ।
ਖੁੱਲ੍ਹਦੇ ਸਾਰ ਅਮਰੀਕੀ ਬਾਜ਼ਾਰ 'ਚ ਵੱਡੀ ਗਿਰਾਵਟ, ਡਾਓ ਜੋਨਸ 800 ਅੰਕ ਫਿਸਲਿਆ
NEXT STORY