ਵਾਸ਼ਿੰਗਟਨ- ਲਗਾਤਾਰ ਦੂਜੇ ਦਿਨ ਵੀ ਅਮਰੀਕੀ ਸ਼ੇਅਰ ਬਾਜ਼ਾਰ 'ਚ ਖੁੱਲਦੇਸਾਰ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕੀ ਬਾਜ਼ਾਰ 'ਚ 11 ਮਾਰਚ ਨੂੰ ਡਾਓ ਜੋਨਸ ਇੰਡਸਟਰੀਅਲ 800 ਅੰਕ ਫਿਸਲ ਕੇ ਖੁੱਲ੍ਹਿਆ। ਦੁਨੀਆ ਭਰ 'ਚ ਇਸ ਨੂੰ ਕੋਰੋਨਾਵਾਇਰਸ ਦੇ ਅਸਰ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਦੌਰਾਨ ਐੱਸ.ਐਂਡ.ਪੀ 500 ਤੇ ਨੈਸਡੇਕ ਇੰਡੈਕਸ ਦੇ ਸ਼ੇਅਰ ਵੀ 2 ਫੀਸਦੀ ਤੋਂ ਵਧ ਫਿਸਲ ਗਏ । ਸਵੇਰੇ 9.51 'ਤੇ ਡੀ.ਜੇ.ਆਈ. 836.95 ਅੰਕ ਜਾਂ 3.35 ਫੀਸਦੀ ਦੀ ਗਿਰਾਵਟ ਨਾਲ 24,181.21 'ਤੇ ਖੁੱਲਿਆ ਸੀ। ਐੱਸ.ਐਂਡ.ਪੀ. 500 84.59 ਅੰਕ ਜਾਂ 2.93 ਫੀਸਦੀ ਦੀ ਗਿਰਾਵਟ ਨਾਲ 2,797.64 'ਤੇ ਖੁੱਲਿਆ।
ਵਾਲ ਸਟ੍ਰੀਟ ਨੇ ਹਾਲ ਹੀ ਫੈਲੇ ਕੋਰੋਨਾਵਾਇਰਸ ਦੇ ਕਹਿਰ ਕਾਰਨ ਆਰਥਿਕ ਪੱਧਰ 'ਤੇ ਆ ਰਹੀ ਕਮਜ਼ੋਰੀ 'ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ।
ਕੋਰੋਨਾ ਦਾ ਕਹਿਰ: ਵਾਲ ਸਟ੍ਰੀਟ 'ਚ ਤੇਜ਼ੀ ਦੇ ਬਾਵਜੂਦ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ
NEXT STORY