ਮੁੰਬਈ—ਦੇਸ਼ ਦੇ ਚਾਲੂ ਖਾਤੇ ਦਾ ਘਾਟਾ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਘੱਟ ਕੇ 1.4 ਅਰਬ ਡਾਲਰ 'ਤੇ ਆ ਗਿਆ ਹੈ। ਰਿਜ਼ਰਵ ਬੈਂਕ ਦੇ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਹ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 0.2 ਫੀਸਦੀ ਦੇ ਬਰਾਬਰ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ ਇਹ ਅੰਕੜਾ ਜੀ.ਡੀ.ਪੀ. ਦੇ 2.7 ਫੀਸਦੀ ਅਤੇ ਚਾਲੂ ਵਿੱਤੀ ਸਾਲ ਦੀ ਇਸ ਨਾਲ ਪਿਛਲੀ ਤਿਮਾਹੀ 'ਚ ਜੀ.ਡੀ.ਪੀ. ਦਾ 0.9 ਫੀਸਦੀ ਸੀ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਦੇ ਘਾਟੇ (ਕੈਡ) 'ਚ ਆਈ ਇਸ ਤੇਜ਼ ਗਿਰਾਵਟ ਦੀ ਵਜ੍ਹਾ ਵਪਾਰ ਘਾਟੇ ਦੇ ਹੇਠਾਂ ਆ ਕੇ 34.6 ਅਰਬ ਡਾਲਰ ਰਹਿਣਾ ਅਤੇ ਸੇਵਾਵਾਂ ਦੇ ਨਿਰਯਾਤ 'ਚ ਵਾਧਾ ਹੋਣਾ ਹੈ। ਕੈਡ ਦੇਸ਼ ਦੀ ਮੈਕਰੋ ਆਰਥਿਕ ਸਥਿਤੀ ਦਾ ਇਕ ਮੁੱਖ ਸੰਕੇਤਕ ਹੈ। ਜਦੋਂ ਡਾਲਰ ਦੇ ਮੁਕਾਬਲੇ ਰੁਪਿਆ 74.24 'ਤੇ ਬੰਦ ਹੋਇਆ। ਇਹ ਪਿਛਲੇ 17 ਮਹੀਨੇ 'ਚ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ ਨੌ ਮਹੀਨਿਆਂ 'ਚ ਕੈਡ ਜੀ.ਡੀ.ਪੀ. ਦੇ ਇਕ ਫੀਸਦੀ ਦੇ ਦਾਇਰੇ 'ਚ ਸੀਮਿਤ ਰਿਹਾ।
ਪੈਟਰੋਲ-ਡੀਜ਼ਲ ਦੇ ਭਾਅ 'ਚ ਆਈ ਗਿਰਾਵਟ, ਜਾਣੋ ਅੱਜ ਦੇ ਭਾਅ
NEXT STORY