ਬਿਜ਼ਨੈੱਸ ਡੈਸਕ - ਭਾਰਤ ਦਾ ਨਿੱਜੀ ਕਰਜ਼ਾ ਬਾਜ਼ਾਰ ਪਿਛਲੇ 5 ਸਾਲ ’ਚ ਦੁਗਣਾ ਹੋ ਕੇ 2025 ਦੇ ਅਖੀਰ ਤੱਕ ਲੱਗਭਗ 25 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਫੰਡਿੰਗ ਦੀ ਮਜ਼ਬੂਤ ਮੰਗ ਦਰਮਿਆਨ ਇਸ ’ਚ ਹੋਰ ਵਾਧੇ ਦੀ ਸੰਭਾਵਨਾ ਹੈ। ਮੂਡੀਜ਼ ਰੇਟਿੰਗਸ ਨੇ ਇਹ ਗੱਲ ਕਹੀ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਨਿਯਮ ਉਸ ਸੈਗਮੈਂਟ ’ਚ ਮੁਕਾਬਲਾ ਵਧਾਉਣਗੇ ਜਿਸ ’ਤੇ ਪਹਿਲਾਂ ਤੋਂ ਬਦਲਵੀਂ ਪੂੰਜੀ ਦਾ ਦਬਦਬਾ ਰਿਹਾ ਹੈ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ; Petrol-Diesel ਨੂੰ ਲੈ ਕੇ ਮੰਤਰੀ ਹਰਦੀਪ ਪੁਰੀ ਨੇ ਦੇ'ਤਾ ਵੱਡਾ
ਆਰ. ਬੀ. ਆਈ. ਦੇ ਨਵੇਂ ਨਿਯਮਾਂ ਤਹਿਤ ਬੈਂਕਾਂ ਨੂੰ ਐਕਵਾਇਰਮੈਂਟ ਲਈ ਫੰਡਿੰਗ ਦੀ ਇਜਾਜ਼ਤ ਦਿੱਤੀ ਗਈ ਹੈ। ਮੂਡੀਜ਼ ਨੇ ਕਿਹਾ, ‘‘ਹਾਲਾਂਕਿ, ਨਵੇਂ ਨਿਯਮਾਂ ਨਾਲ ਫੰਡਿੰਗ ਦੀ ਲਾਗਤ ਘੱਟ ਹੋਣ ਅਤੇ ਇਸ ਦੀ ਉਪਲਬਧਤਾ ਵਧਣ ਨਾਲ ਉਧਾਰ ਲੈਣ ਵਾਲਿਆਂ ਨੂੰ ਫਾਇਦਾ ਹੋ ਸਕਦਾ ਹੈ, ਸਗੋਂ ਇਸ ਨਾਲ ਨਿੱਜੀ ਕਰਜ਼ਾ ਦੇਣ ਵਾਲਿਆਂ ਲਈ ਲਾਭ ਘੱਟ ਹੋਵੇਗਾ ਅਤੇ ਐਕਵਾਇਰਮੈਂਟ ਫੰਡਿੰਗ ਲਈ ਸੌਦੇ ਦੀ ਮਾਤਰਾ ਘਟ ਸਕਦੀ ਹੈ।’’
ਇਹ ਵੀ ਪੜ੍ਹੋ : Indigo ਨੇ ਲਾਂਚ ਕੀਤੀ ਸਸਤੀ ਉਡਾਣ ਸੇਵਾ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਸਿਸਟਮ
ਕੇਂਦਰੀ ਬੈਂਕ ਦੇ 1 ਜੁਲਾਈ ਤੋਂ ਲਾਗੂ ਨਵੇਂ ਨਿਯਮਾਂ ਅਨੁਸਾਰ ਆਰ. ਬੀ. ਆਈ. ਨੇ ਪਹਿਲੀ ਵਾਰ ਬੈਂਕਾਂ ਨੂੰ ਕੁਝ ਸ਼ਰਤਾਂ ਦੇ ਨਾਲ ਇਕੁਇਟੀ ਸ਼ੇਅਰਾਂ ਅਤੇ ਲਾਜ਼ਮੀ ਤੌਰ ’ਤੇ ਤਬਦੀਲੀਯੋਗ ਡਿਬੈਂਚਰ ਦੀ ਰਣਨੀਤਕ ਐਕਵਾਇਰਮੈਂਟ ਲਈ ਫੰਡ ਮੁਹੱਈਆ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ। ਰੇਟਿੰਗ ਏਜੰਸੀ ਨੇ ਕਿਹਾ, ‘‘ਭਾਰਤ ਦਾ ਨਿੱਜੀ ਕਰਜ਼ਾ ਬਾਜ਼ਾਰ ਪਿਛਲੇ 5 ਸਾਲਾਂ ’ਚ ਤੇਜ਼ੀ ਨਾਲ ਵਧਿਆ ਹੈ। 2025 ’ਚ ਸਾਲਾਨਾ ਸੌਦਾ ਮੁੱਲ 11 ਅਰਬ ਡਾਲਰ ਤੋਂ ਵੱਧ ਰਿਹਾ ਅਤੇ ਉਸ ਸਾਲ ਦੇ ਆਖਿਰ ਤੱਕ ਪ੍ਰਬੰਧਨ ਅਧੀਨ ਜਾਇਦਾਦਾਂ ਭਾਵ ਕਰਜ਼ਾ ਬਾਜ਼ਾਰ ਲੱਗਭਗ 25 ਅਰਬ ਡਾਲਰ ਹੋ ਗਿਆ। ਹਾਲਾਂਕਿ, ਗਲੋਬਲ ਮਾਪਦੰਡਾਂ ਦੇ ਹਿਸਾਬ ਨਾਲ ਇਹ ਅਜੇ ਵੀ ਘੱਟ ਹੈ।’’
ਇਹ ਵੀ ਪੜ੍ਹੋ : ਅੱਜ ਤੋਂ ਦੇਸ਼ ਭਰ 'ਚ ਬਦਲ ਗਏ ਹਨ ਕਈ ਵੱਡੇ ਨਿਯਮ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਟੈਕਸ, ਪੈਨਸ਼ਨ ਤੇ ਛੁੱਟੀਆਂ ਦੇ ਨਿਯਮਾਂ 'ਚ ਵੱਡਾ ਫੇਰਬਦਲ! ਚਾਂਸਲਰ ਮੇਰਜ਼ ਨੇ ਕਰ'ਤਾ ਐਲਾਨ
NEXT STORY