ਬਿਜ਼ਨੈੱਸ ਡੈਸਕ - ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਹੈ ਕਿ ਗਲੋਬਲ ਅਰਥਵਿਵਸਥਾ ’ਚ ਜਾਰੀ ਭੂ-ਸਿਆਸੀ ਬੇਯਕੀਨੀਆਂ ਦੇ ਬਾਵਜੂਦ ਭਾਰਤ ਅੱਜ ਵੀ ਇਕ ‘ਬ੍ਰਾਈਟ ਸਪਾਟ’ ਭਾਵ ਉੱਜਵਲ ਮੌਕਿਆਂ ਵਾਲਾ ਦੇਸ਼ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ ਤੇਜ਼ ਆਰਥਿਕ ਵਿਕਾਸ ਦਰ ਦੇ ਰਿਹਾ ਹੈ, ਸਗੋਂ ਇੱਥੇ ਇਕ ਵੱਡਾ ਅਤੇ ਮਜ਼ਬੂਤ ਖਪਤਕਾਰ ਬਾਜ਼ਾਰ ਵੀ ਮੌਜੂਦ ਹੈ।
ਇਹ ਵੀ ਪੜ੍ਹੋ : 30 ਜੂਨ ਤੋਂ ਬਦਲ ਜਾਏਗੀ ਭਾਰਤੀ ਕਰੰਸੀ ! ਪਲਾਸਟਿਕ ਦੇ ਨੋਟਾਂ ਬਾਰੇ ਸਰਕਾਰ ਨੇ ਦੇ'ਤਾ ਵੱਡਾ ਬਿਆਨ
ਟਾਟਾ ਸਮੂਹ ਦੀ ਰੋਜ਼ਾਨਾ ਵਰਤੋਂ ਦੀਆਂ ਘਰੇਲੂ ਵਸਤਾਂ ਬਣਾਉਣ ਵਾਲੀ (ਐੱਫ. ਐੱਮ. ਸੀ. ਜੀ.) ਇਕਾਈ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਟੀ. ਸੀ. ਪੀ. ਐੱਲ.) ਦੀ 63ਵੀਂ ਸਾਲਾਨਾ ਆਮ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭੂ-ਸਿਆਸੀ ਤਬਦੀਲੀਆਂ, ਸਪਲਾਈ ਚੇਨ ’ਚ ਵਿਘਨ ਅਤੇ ਮੁੜ-ਸੰਤੁਲਨ, ਊਰਜਾ ਤਬਦੀਲੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਚ ਤੇਜ਼ ਪ੍ਰਗਤੀ ਨਾਲ ਮੁੜ-ਗਠਿਤ ਹੋ ਰਹੀ ਹੈ।
ਇਹ ਵੀ ਪੜ੍ਹੋ : ਮਿਲੇਗਾ 7 ਲੱਖ ਤੱਕ ਦਾ ਮੁਫ਼ਤ ਬੀਮਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲ ਸਕਦੈ EDLI Scheme ਦਾ ਲਾਭ
ਉਨ੍ਹਾਂ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਹਾਂ-ਪੱਖੀ ਰਹੀ, ਜਿਸ ’ਚ ਯੂਰਪੀਅਨ ਯੂਨੀਅਨ ਨਾਲ ਮਹੱਤਵਪੂਰਨ ਵਪਾਰ ਸਮਝੌਤਾ ਅਤੇ ਭਾਰਤ-ਅਮਰੀਕਾ ਵਿਚਾਲੇ ਅੰਤ੍ਰਿਮ ਦੁਵੱਲੇ ਵਪਾਰ ਸਮਝੌਤੇ ਦੇ ਢਾਂਚੇ ਨੂੰ ਅੰਤਿਮ ਰੂਪ ਦੇਣਾ ਵਰਗੇ ਪ੍ਰਮੁੱਖ ਘਟਨਾਕ੍ਰਮ ਸ਼ਾਮਲ ਹਨ। ਫਰਵਰੀ ਦੇ ਆਖਿਰ ’ਚ ਹਾਲਾਂਕਿ ਪੱਛਮੀ ਏਸ਼ੀਆ ਸੰਘਰਸ਼ ਤੋਂ ਬਾਅਦ ਆਰਥਿਕ ਮੰਦੀ, ਕਮਜ਼ੋਰ ਉਤਪਾਦਨ ਅਤੇ ਮਹਿੰਗਾਈ ਦੇ ਦਬਾਅ ਨੂੰ ਲੈ ਕੇ ਚਿੰਤਾਵਾਂ ਫਿਰ ਉਭਰ ਆਈਆਂ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਹੋ ਗਈ Cash ਦੀ ਕਮੀ, ਕਈ ਸੂਬਿਆਂ ਦੇ ATM 'ਤੇ ਨਹੀਂ ਮਿਲ ਰਹੀ ਨਕਦੀ
ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ’ਚ ਕੰਪਨੀ ਦੀ ਸਾਂਝੀ ਆਮਦਨ ਰੁਪਏ ਦੇ ਸੰਦਰਭ ’ਚ 15 ਫੀਸਦੀ ਵਧ ਕੇ 20,290 ਕਰੋੜ ਰੁਪਏ ਹੋ ਗਈ, ਜਦੋਂਕਿ ਸਥਿਰ ਕਰੰਸੀ ਆਧਾਰ ’ਤੇ ਵਾਧਾ ਲੱਗਭਗ 12 ਫੀਸਦੀ ਰਿਹਾ। ਚੰਦਰਸ਼ੇਖਰਨ ਨੇ ਕਿਹਾ ਕਿ ਕੰਪਨੀ ਹੁਣ ਸਿਰਫ ਚਾਹ ਅਤੇ ਕੌਫੀ ਦੀ ਕੰਪਨੀ ਤੋਂ ਅੱਗੇ ਵਧ ਕੇ ਚਾਹ, ਨਮਕ ਅਤੇ ਬਹੁ-ਸ਼੍ਰੇਣੀ ਐੱਫ. ਐੱਮ. ਸੀ. ਜੀ. ਕੰਪਨੀ ਬਣ ਚੁੱਕੀ ਹੈ, ਜੋ ਪੀਣ ਵਾਲੇ ਪਦਾਰਥਾਂ ਅਤੇ ਖਾਧ ਪਦਾਰਥਾਂ ਦੀ ਵਿਸਤ੍ਰਿਤ ਸ਼੍ਰੇਣੀ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਲੱਗੀ ਲਾਟਰੀ, ਹੁਣ ਉਮਰ ਦੇ ਨਾਲ ਆਪਣੇ-ਆਪ ਵਧੇਗੀ ਪੈਨਸ਼ਨ, ਜਾਣੋ ਨਵਾਂ ਅਪਡੇਟ
ਇਹ ਵੀ ਪੜ੍ਹੋ : PAN ਬਣਵਾਉਣ ਦੇ ਅੱਜ ਤੋਂ ਬਦਲ ਗਏ ਨਿਯਮ, ਹੁਣ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਨਹੀਂ ਬਣੇਗਾ Card
ਇਹ ਵੀ ਪੜ੍ਹੋ : ਰਾਤੋਂ-ਰਾਤ ਬੰਦ ਹੋ ਗਈ ਦੇਸ਼ ਦੀ ਮਸ਼ਹੂਰ ਕੰਪਨੀ, 700 ਮੁਲਾਜ਼ਮ ਹੋ ਗਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਬੈਂਕਿੰਗ ਸੈਕਟਰ 'ਚ ਨੌਕਰੀ 'ਚ ਰਿਕਾਰਡ ਵਾਧਾ, 8 ਬੈਂਕਾਂ ਨੇ ਕੀਤੀ ਰਿਕਾਰਡ ਭਰਤੀ
NEXT STORY