ਬਿਜ਼ਨੈੱਸ ਡੈਸਕ- ਗਲੋਬਲ Tech ਸ਼ੇਅਰਾਂ 'ਚ ਵਿਕਰੀ ਦੇ ਦਬਾਅ ਅਤੇ ਅਮਰੀਕੀ ਡਾਲਰ ਇੰਡੈਕਸ ਦੇ 19 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਣ ਕਾਰਨ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਕਮਜ਼ੋਰੀ ਨੇ ਵੀ ਬਾਜ਼ਾਰ 'ਤੇ ਅਸਰ ਪਾਇਆ।
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਤੇ ਨਿਫਟੀ ਦੋਵੇਂ ਲਾਲ ਨਿਸ਼ਾਨ 'ਚ ਖੁੱਲ੍ਹੇ। ਸੈਂਸੈਕਸ 300 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 82,210, ਜਦਕਿ ਨਿਫਟੀ 110 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ 25,670 ਦੇ ਨੇੜੇ ਟ੍ਰੇਡ ਕਰ ਰਿਹਾ ਸੀ।
GAIL (1.79 ਫ਼ੀਸਦੀ), ਅਲਟ੍ਰਾਟੈਕ ਸੀਮੈਂਟ (0.76 ਫ਼ੀਸਦੀ), PNB (0.73 ਫ਼ੀਸਦੀ) ਦੇ ਸ਼ੇਅਰਾਂ 'ਚ ਹਲਕੀ ਤੇਜ਼ੀ ਦੇਖੀ ਗਈ, ਜਦਕਿ ਮੁਥੂਟ ਫਾਇਨਾਂਸ (3.58 ਫ਼ੀਸਦੀ), ਟਾਈਟਨ ਕੰਪਨੀ (3.38 ਫ਼ੀਸਦੀ) ਤੇ ਹਿੰਦੁਸਤਾਨ ਜ਼ਿੰਕ (2.96 ਫ਼ੀਸਦੀ) 'ਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ।
ਇਹ ਵੀ ਪੜ੍ਹੋ- ਟਰੰਪ ਨੂੰ ਮਾਰਨ ਅਮਰੀਕਾ ਪਹੁੰਚ ਗਿਆ ਪਾਕਿਸਤਾਨੀ ਨਾਗਰਿਕ ! ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਰਫ਼ 642 ਰੁਪਏ 'ਚ ਮਿਲੇਗਾ ਗੈਸ ਸਿਲੰਡਰ ! ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਖ਼ਾਸ ਖ਼ਬਰ
NEXT STORY