ਨਵੀਂ ਦਿੱਲੀ (ਇੰਟ.) - ਵਸਤੂ ਅਤੇ ਸੇਵਾ ਕਰ (GST) ਦੇ ਤਹਿਤ ਰਜਿਸਟ੍ਰੇਸ਼ਨ ਰੱਦ ਕਰਵਾਉਣ ਵਾਲੇ ਕਾਰੋਬਾਰੀਆਂ ਅਤੇ ਕਰਦਾਤਿਆਂ ਨੂੰ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ। ਹੁਣ GST ਰਜਿਸਟ੍ਰੇਸ਼ਨ ਰੱਦ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਸਰਕਾਰ ਨੇ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਆਸਾਨ ਬਣਾਉਣ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮਾਂ ਤਹਿਤ ਜੇਕਰ ਕਰਦਾਤਾ ਨੇ ਸਾਰੇ ਜ਼ਰੂਰੀ ਰਿਟਰਨ ਦਾਖ਼ਲ ਕਰ ਦਿੱਤੇ ਹਨ ਅਤੇ ਟੈਕਸ ਸਮੇਤ ਹੋਰ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਹੈ ਤਾਂ GST ਪੋਰਟਲ ’ਤੇ ਉਸ ਦੀ ਰਜਿਸਟ੍ਰੇਸ਼ਨ ਆਪਣੇ ਆਪ ਰੱਦ ਹੋ ਜਾਵੇਗੀ। ਇਹ ਵਿਵਸਥਾ 1 ਦਸੰਬਰ, 2026 ਤੋਂ ਲਾਗੂ ਹੋਵੇਗੀ।
ਇਹ ਵੀ ਪੜ੍ਹੋ: ਸੋਨਾ 3,979 ਰੁਪਏ ਤੇ ਚਾਂਦੀ 8,961 ਰੁਪਏ ਹੋਈ ਮਹਿੰਗੀ, ਗਹਿਣੇ ਖਰੀਦਣ ਤੋਂ ਪਹਿਲਾਂ ਚੈਕ ਕਰੋ ਨਵਾਂ ਰੇਟ
ਨਵੇਂ ਨਿਯਮਾਂ ’ਚ ਕੀ ਬਦਲਿਆ?
ਵਿੱਤ ਮੰਤਰਾਲਾ ਨੇ ਕੇਂਦਰੀ ਵਸਤੂ ਅਤੇ ਸੇਵਾ ਕਰ (CGST ) ਨਿਯਮ, 2017 ’ਚ ਸੋਧ ਕੀਤੀ ਹੈ। 25 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਨੰਬਰ 08/2026-ਕੇਂਦਰੀ ਕਰ ਦੇ ਮੁਤਾਬਕ ਨਿਯਮ 20 ਦੇ ਉਪ-ਨਿਯਮ (5) ਅਤੇ (6) ’ਚ ਬਦਲਾਅ ਕੀਤਾ ਗਿਆ ਹੈ। ਸੋਧੇ ਹੋਏ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਰੱਦ ਕਰਵਾਉਣ ਲਈ ਅਰਜ਼ੀ ਦੇਣ ਵਾਲੇ ਕਰਦਾਤਾ ਨੂੰ ਅੰਤਿਮ ਕਰ ਮਿਆਦ ਦਾ ਰਿਟਰਨ ਦਾਖ਼ਲ ਕਰਨਾ ਪਵੇਗਾ ਅਤੇ ਸਾਰੇ ਬਕਾਏ ਚੁਕਾਉਣੇ ਹੋਣਗੇ। ਇਸ ਤੋਂ ਬਾਅਦ ਪੋਰਟਲ ’ਤੇ ਇਲੈਕਟ੍ਰਾਨਿਕ ਤਰੀਕੇ ਨਾਲ ਰਜਿਸਟ੍ਰੇਸ਼ਨ ਰੱਦ ਕਰਨ ਦਾ ਹੁਕਮ ਜਾਰੀ ਹੋ ਜਾਵੇਗਾ। ਰਜਿਸਟ੍ਰੇਸ਼ਨ ਉਸੇ ਤਰੀਕ ਤੋਂ ਰੱਦ ਮੰਨਿਆ ਜਾਵੇਗਾ, ਜਿਸ ਦਾ ਜ਼ਿਕਰ ਕਰਦਾਤਾ ਨੇ ਆਪਣੀ ਅਰਜ਼ੀ ’ਚ ਕੀਤਾ ਹੋਵੇਗਾ। ਇਸ ਦੀ ਸੂਚਨਾ ਫਾਰਮ ਜੀ. ਐੱਸ. ਟੀ. ਆਰ. ਈ. ਜੀ.-38 ਰਾਹੀਂ ਆਨਲਾਈਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ, DSEK ਨੇ ਕੀਤਾ ਐਲਾਨ
ਕਿਹੜੇ ਮਾਮਲਿਆਂ ’ਚ ਅਧਿਕਾਰੀ ਕਰਨਗੇ ਜਾਂਚ?
ਜੇਕਰ ਕਰਦਾਤਾ ਨੇ ਜ਼ਰੂਰੀ ਰਿਟਰਨ ਜਾਂ ਵੇਰਵੇ ਦਾਖ਼ਲ ਨਹੀਂ ਕੀਤੇ ਹਨ ਜਾਂ ਟੈਕਸ, ਵਿਆਜ, ਫੀਸ, ਜੁਰਮਾਨਾ ਅਤੇ ਹੋਰ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਹੈ ਤਾਂ ਉਸ ਦੀ ਅਰਜ਼ੀ ਸਬੰਧਤ ਅਧਿਕਾਰੀ ਕੋਲ ਭੇਜੀ ਜਾਵੇਗੀ। ਕੰਪੋਜ਼ੀਸ਼ਨ ਸਕੀਮ ਦੇ ਤਹਿਤ ਲਾਗੂ ਫਾਰਮ ਸੀ. ਐੱਮ. ਪੀ.-08 ਦਾਖ਼ਲ ਨਾ ਕਰਨ ਦੀ ਸਥਿਤੀ ’ਚ ਵੀ ਅਧਿਕਾਰੀ ਅਰਜ਼ੀ ਦੀ ਜਾਂਚ ਕਰਨਗੇ।
ਇਹ ਵੀ ਪੜ੍ਹੋ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਹੋਇਆ ਜ਼ਬਰਦਸਤ ਵਾਧਾ, ਚੈਕ ਕਰੋ ਨਵਾਂ ਰੇਟ
ਸਿਰਫ ਕੁਝ ਕਰਦਾਤਿਆਂ ਨੂੰ ਹੀ ਸੀ ਸਹੂਲਤ
ਚਾਰਟਰਡ ਅਕਾਊਂਟੈਂਟ ਅੰਕਿਤ ਜੋਸ਼ੀ ਮੁਤਾਬਕ 1 ਨਵੰਬਰ, 2026 ਤੋਂ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਕਰਦਾਤਿਆਂ ਨੂੰ ਹੀ ਆਟੋਮੈਟਿਕ ਰਜਿਸਟ੍ਰੇਸ਼ਨ ਰੱਦ ਕਰਨ ਦੀ ਸਹੂਲਤ ਮਿਲ ਰਹੀ ਸੀ। ਇਨ੍ਹਾਂ ’ਚ ਉਹ ਕਰਦਾਤਾ ਸ਼ਾਮਲ ਸਨ, ਜਿਨ੍ਹਾਂ ਦੀ ਬੀ2ਬੀ ਸਪਲਾਈ ’ਤੇ ਮਾਸਿਕ ਟੈਕਸ ਦੇਣਦਾਰੀ ਕਦੇ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਈ ਸੀ। ਇਸ ਤੋਂ ਇਲਾਵਾ ਅੰਤਿਮ ਰਿਟਰਨ ਜੀ. ਐੱਸ. ਟੀ. ਆਰ.-10 ਨਿਰਧਾਰਤ ਸਮਾਂ-ਹੱਦ ਦੀ ਸੀਮਤ ਮਿਆਦ ’ਚ ਦਾਖ਼ਲ ਕਰਨ ਵਾਲਿਆਂ ਨੂੰ ਇਹ ਸਹੂਲਤ ਉਪਲਬਧ ਸੀ। ਨਵੀਂ ਸੋਧ ’ਚ ਇਹ ਦੋਵੇਂ ਸ਼ਰਤਾਂ ਹਟਾ ਦਿੱਤੀਆਂ ਗਈਆਂ ਹਨ। ਹੁਣ ਸਾਰੇ ਕਰਦਾਤਾ ਨਿਰਧਾਰਤ ਸ਼ਰਤਾਂ ਪੂਰੀਆਂ ਕਰਨ ’ਤੇ ਇਸ ਦਾ ਲਾਭ ਲੈ ਸਕਣਗੇ।
ਇਹ ਵੀ ਪੜ੍ਹੋ: 20,00,00,000 ਦੀ ਲੁੱਟ! ਕੁੱਟਮਾਰ ਕਰਕੇ ਕਾਰ 'ਚੋਂ 16 ਕਿਲੋ ਸੋਨਾ ਲੈ ਦੌੜੇ 4 ਹਮਲਾਵਰ, ਫੈਲੀ ਸਨਸਨੀ
ਪੁਰਾਣੇ ਬਕਾਏ ਮੁਆਫ਼ ਨਹੀਂ ਹੋਣਗੇ
ਇਸ ਬਦਲਾਅ ਨਾਲ ਕਾਰੋਬਾਰ ਬੰਦ ਕਰਨ, ਮੁੜਗਠਨ ਕਰਨ ਜਾਂ ਕਾਰੋਬਾਰੀ ਸਰੂਪ ਬਦਲਣ ਵਾਲੇ ਕਰਦਾਤਿਆਂ ਨੂੰ ਰਾਹਤ ਮਿਲੇਗੀ। ਹਾਲਾਂਕਿ ਰਜਿਸਟ੍ਰੇਸ਼ਨ ਰੱਦ ਹੋਣ ਦਾ ਮਤਲਬ ਪੁਰਾਣੇ ਬਕਾਏ ਮੁਆਫ਼ ਹੋਣਾ ਨਹੀਂ ਹੈ। ਸੀ. ਜੀ. ਐੱਸ. ਟੀ. ਐਕਟ ਦੀ ਧਾਰਾ 29(3) ਦੇ ਤਹਿਤ ਪੁਰਾਣੀਆਂ ਦੇਣਦਾਰੀਆਂ ਚੁਕਾਉਣੀਆਂ ਹੋਣਗੀਆਂ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਰੱਦ ਕਰਨ ਦਾ ਹੁਕਮ ਜਾਰੀ ਹੋਣ ਦੇ 3 ਮਹੀਨਿਆਂ ਦੇ ਅੰਦਰ ਅੰਤਿਮ ਰਿਟਰਨ ਫਾਰਮ ਜੀ. ਐੱਸ. ਟੀ. ਆਰ.-10 ਦਾਖ਼ਲ ਕਰਨਾ ਵੀ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ: 3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਮੁੰਦਰੀ ਫੌਜ ਨੂੰ ਮਿਲਿਆ ਨਵਾਂ ਜੰਗੀ ਬੇੜਾ ‘ਵਿੰਧਿਆਗਿਰੀ’
NEXT STORY