ਨਵੀਂ ਦਿੱਲੀ (ਵਿਸ਼ੇਸ਼)–ਦੁਨੀਆ ਦੀ ਮਸ਼ਹੂਰ ਨਿਵੇਸ਼ ਕੰਪਨੀ ਐਕਸਨ ਮੋਬਿਲ ਦੇ ਸੀ. ਈ. ਓ. ਡੈਰੇਨ ਵੁਡਸ ਨੇ ਕਿਹਾ ਕਿ ਕੱਚੇ ਤੇਲ ਦੇ ਰੇਟਾਂ ’ਚ ਜਾਰੀ ਉਤਰਾਅ-ਚੜ੍ਹਾਅ ਅਗਲੇ 5 ਸਾਲ ਤੱਕ ਜਾਰੀ ਰਹਿ ਸਕਦਾ ਹੈ ਅਤੇ ਕੱਚੇ ਤੇਲ ਦੇ ਰੇਟਾਂ ’ਚ ਲਗਾਤਾਰ ਅਸਥਿਰਤਾ ਦੇਖਣ ਨੂੰ ਮਿਲੇਗੀ। ਕਤਰ ’ਚ ਇਕਨੌਮਿਕ ਫੋਰਮ ’ਚ ਬੋਲਦੇ ਹੋਏ ਵੁਡਸ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਅਮਰੀਕਾ ਦੇ ਪ੍ਰਸ਼ਾਸਨ ਨੂੰ ਕੱਚੇ ਤੇਲ ’ਚ ਨਿਵੇਸ਼ ਦੀ ਪ੍ਰਕਿਰਿਆ ਨੂੰ ਵਧੇਰੇ ਮਦਦਗਾਰ ਬਣਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਅਮਰੀਕੀ ਦੀਆਂ ਚੋਣਵੀਆਂ ਕੰਪਨੀਆਂ ’ਚੋਂ ਇਕ ਹੈ ਜੋ ਕੱਚੇ ਤੇਲ ਨੂੰ ਲੈ ਕੇ 2017 ਤੋਂ ਹਮਲਾਵਰ ਤਰੀਕੇ ਨਾਲ ਨਿਵੇਸ਼ ਦਾ ਪ੍ਰੋਗਰਾਮ ਚਲਾ ਰਹੀ ਹੈ।
ਇਹ ਵੀ ਪੜ੍ਹੋ : ਸੈਂਕੜਾ ਲਗਾ ਸਰਫਰਾਜ਼ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ 'ਚ ਮਨਾਇਆ ਜਸ਼ਨ, ਫਿਰ ਲੱਗੇ ਰੋਣ (ਵੀਡੀਓ)
ਉਨ੍ਹਾਂ ਨੇ ਕਿਹਾ ਕਿ 5 ਸਾਲ ਪਹਿਲਾਂ ਅਸੀਂ ਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਉਸ ਪ੍ਰਕਿਰਿਆ ਦੇ ਤਹਿਤ ਸਾਡੇ ਕਈ ਪ੍ਰਾਜੈਕਟ ਹਾਲੇ ਪਾਈਪਲਾਈਨ ’ਚ ਹਨ ਅਤੇ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਪਿਛਲੇ ਹਫਤੇ ਅਮਰੀਕਾ ’ਚ ਮਹਿੰਗਾਈ ਦੀ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਐਕਸਨ ਮੋਬਿਲ ਸਮੇਤ ਅਮਰੀਕਾ ਦੀ ਆਇਲ ਇੰਡਸਟਰੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਕੰਪਨੀਆਂ ਆਪਣੇ ਮੁਨਾਫੇ ਲਈ ਤੇਲ ਦੇ ਰੇਟਾਂ ’ਚ ਨਕਲੀ ਉਛਾਲ ਲਿਆ ਰਹੀਆਂ ਹਨ। ਬਾਈਡੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਐਕਸਨ ਮੋਬਿਲ ਭਗਵਾਨ ਤੋਂ ਵੱਧ ਪੈਸੇ ਬਣਾ ਰਹੀ ਹੈ।
ਇਹ ਵੀ ਪੜ੍ਹੋ : ਵਿੱਤੀ ਬਾਜ਼ਾਰ ਨੂੰ ਕਦੀ ਨਾ ਭੁੱਲਣ ਵਾਲੇ ਸਬਕ ਦੇ ਰਹੀ ਹੈ ਕ੍ਰਿਪਟੋ ਕਰੰਸੀ ਦੀ ਗਿਰਾਵਟ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਵਿੱਤੀ ਬਾਜ਼ਾਰ ਨੂੰ ਕਦੀ ਨਾ ਭੁੱਲਣ ਵਾਲੇ ਸਬਕ ਦੇ ਰਹੀ ਹੈ ਕ੍ਰਿਪਟੋ ਕਰੰਸੀ ਦੀ ਗਿਰਾਵਟ
NEXT STORY