ਬਿਜ਼ਨੈੱਸ ਡੈਸਕ - ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ. ਈ. ਏ.) ਨੇ ਗਲੋਬਲ ਤੇਲ ਬਾਜ਼ਾਰ ਨੂੰ ਲੈ ਕੇ ਵੱਡਾ ਝਟਕਾ ਦਿੰਦੇ ਹੋਏ ਮੰਗ ਅਤੇ ਸਪਲਾਈ ਵਾਧੇ ਦੇ ਆਪਣੇ ਅੰਦਾਜ਼ੇ ’ਚ ਭਾਰੀ ਕਟੌਤੀ ਕਰ ਦਿੱਤੀ ਹੈ। ਏਜੰਸੀ ਮੁਤਾਬਕ ਮੱਧ-ਪੂਰਬ ’ਚ ਵਧਦੇ ਤਣਾਅ, ਖਾਸ ਕਰ ਕੇ ਈਰਾਨ ਅਤੇ ਅਮਰੀਕਾ-ਇਜ਼ਰਾਈਲ ਸੰਘਰਸ਼ ਕਾਰਨ ਤੇਲ ਪ੍ਰਵਾਹ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਗਲੋਬਲ ਅਰਥਵਿਵਸਥਾ ’ਤੇ ਦਬਾਅ ਵਧ ਰਿਹਾ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ
ਆਈ. ਈ. ਏ. ਦੀ ਤਾਜ਼ਾ ਰਿਪੋਰਟ ਅਨੁਸਾਰ, ਇਸ ਸਾਲ ਗਲੋਬਲ ਤੇਲ ਮੰਗ ’ਚ ਜਿੱਥੇ ਪਹਿਲਾਂ 6.4 ਲੱਖ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਦੇ ਵਾਧੇ ਦਾ ਅੰਦਾਜ਼ਾ ਸੀ, ਉੱਥੇ ਹੀ ਹੁਣ 80,000 ਬੀ. ਪੀ. ਡੀ. ਦੀ ਗਿਰਾਵਟ ਦੇਖੀ ਜਾ ਰਹੀ ਹੈ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਉੱਚੀਆਂ ਕੀਮਤਾਂ ਅਤੇ ਸਪਲਾਈ ਸੰਕਟ ‘ਮੰਗ ’ਚ ਕਮੀ’ ਨੂੰ ਜਨਮ ਦੇਣਗੇ, ਜਿਸ ਨਾਲ ਖਪਤ ’ਚ ਲਗਾਤਾਰ ਗਿਰਾਵਟ ਆਵੇਗੀ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ
ਊਰਜਾ ਭੰਡਾਰਨ ਅਤੇ ਬਰਾਮਦ ਕੰਟਰੋਲ ’ਤੇ ਚਿੰਤਾ
ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.), ਵਿਸ਼ਵ ਬੈਂਕ ਅਤੇ ਆਈ. ਈ. ਏ. ਨੇ ਦੇਸ਼ਾਂ ਨੂੰ ਊਰਜਾ ਦੀ ਜਮ੍ਹਾਖੋਰੀ ਅਤੇ ਬਰਾਮਦ ਪਾਬੰਦੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਆਈ. ਈ. ਏ. ਮੁਖੀ ਫਾਤਿਹ ਬਿਰੋਲ ਨੇ ਕਿਹਾ ਕਿ ਕਈ ਦੇਸ਼ ਆਪਣੇ ਭੰਡਾਰ ਰੋਕ ਰਹੇ ਹਨ, ਜਿਸ ਨਾਲ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬੱਚਿਆਂ ਨੂੰ ਨਕਦ ਦੇਣ ਤੋਂ ਮਿਲੇਗਾ ਛੁਟਕਾਰਾ, ਜੇਬਖ਼ਰਚ 'ਤੇ ਵੀ ਰਹੇਗੀ ਨਜ਼ਰ, ਲਾਂਚ ਹੋਇਆ ਨਵਾਂ ਫ਼ੀਚਰ
ਸਟ੍ਰੇਟ ਆਫ ਹੋਰਮੁਜ਼ ਬਣਿਆ ਸੰਕਟ ਦਾ ਸਭ ਤੋਂ ਵੱਡਾ ਕੇਂਦਰ
ਆਈ. ਈ. ਏ. ਮੁਤਾਬਕ ਹੋਰਮੁਜ਼ ਸਟ੍ਰੇਟ ’ਚ ਵਿਘਨ ਇਤਿਹਾਸ ਦਾ ਸਭ ਤੋਂ ਵੱਡਾ ਤੇਲ ਸਪਲਾਈ ਝਟਕਾ ਬਣ ਗਿਆ ਹੈ। ਮਾਰਚ ’ਚ ਲੱਗਭਗ 10.1 ਮਿਲੀਅਨ ਬੀ. ਪੀ. ਡੀ. ਸਪਲਾਈ ਪ੍ਰਭਾਵਿਤ ਹੋਈ। ਈਰਾਨ ਵੱਲੋਂ ਸਟ੍ਰੇਟ ’ਚ ਆਵਾਜਾਈ ਰੋਕਣ ਨਾਲ ਗਲੋਬਲ ਊਰਜਾ ਸਪਲਾਈ ’ਤੇ ਡੂੰਘਾ ਅਸਰ ਪਿਆ ਹੈ। ਇਹ ਮਾਰਗ ਦੁਨੀਆ ਦੇ ਤੇਲ ਅਤੇ ਗੈਸ ਸ਼ਿਪਮੈਂਟ ਲਈ ਸਭ ਤੋਂ ਅਹਿਮ ਚੋਕਪੁਆਇੰਟ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ ਤੋਂ ਪੈਸਾ ਮੰਗਵਾਉਣ ਵਾਲਿਆਂ ਲਈ ਵੱਡੀ ਖੁਸ਼ਖਬਰੀ, RBI ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
ਅਮਰੀਕਾ ਦੀ ਨਾਕਾਬੰਦੀ ਨਾਲ ਵਧੀ ਬੇਭਰੋਸਗੀ
ਡੋਨਾਲਡ ਟਰੰਪ ਨੇ ਈਰਾਨੀ ਬੰਦਰਗਾਹਾਂ ’ਤੇ ਨਾਕਾਬੰਦੀ ਦਾ ਐਲਾਨ ਕੀਤਾ ਹੈ, ਜਿਸ ਨਾਲ ਹਾਲਾਤ ਹੋਰ ਵਿਗੜ ਗਏ ਹਨ। ਆਈ. ਈ. ਏ. ਦਾ ਕਹਿਣਾ ਹੈ ਕਿ ਇਸ ਨਾਲ ਊਰਜਾ ਸੁਰੱਖਿਆ ਅਤੇ ਪੈਟਰੋਲੀਅਮ ਆਧਾਰਿਤ ਵਸਤਾਂ ਦੀ ਸਪਲਾਈ ’ਤੇ ਗੰਭੀਰ ਅਸਰ ਪੈ ਸਕਦਾ ਹੈ। ਆਈ. ਈ. ਏ. ਨੇ ਅੰਦਾਜ਼ਾ ਪ੍ਰਗਟਾਇਆ ਹੈ ਕਿ ਦੂਜੀ ਤਿਮਾਹੀ ’ਚ ਗਲੋਬਲ ਤੇਲ ਮੰਗ ’ਚ 1.5 ਮਿਲੀਅਨ ਬੀ. ਪੀ. ਡੀ. ਦੀ ਗਿਰਾਵਟ ਆ ਸਕਦੀ ਹੈ, ਜੋ ਕੋਵਿਡ-19 ਮਹਾਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੋਵੇਗੀ। ਸਭ ਤੋਂ ਜ਼ਿਆਦਾ ਗਿਰਾਵਟ ਏਸ਼ੀਆ-ਪ੍ਰਸ਼ਾਂਤ ਅਤੇ ਮੱਧ-ਪੂਰਬ ’ਚ ਦੇਖਣ ਨੂੰ ਮਿਲ ਰਹੀ ਹੈ, ਖਾਸ ਕਰ ਕੇ ਨੇਫਥਾ, ਐੱਲ. ਪੀ. ਜੀ. ਅਤੇ ਜੈੱਟ ਈਂਧਨ ਦੀ ਮੰਗ ’ਚ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ
ਰੂਸ ਨੂੰ ਮਿਲਿਆ ਵੱਡਾ ਫਾਇਦਾ
ਓਪੇਕ ਨੇ ਵੀ ਦੂਜੀ ਤਿਮਾਹੀ ਲਈ ਮੰਗ ਦਾ ਅੰਦਾਜ਼ਾ ਘੱਟ ਕੀਤਾ ਹੈ, ਹਾਲਾਂਕਿ, ਪੂਰੇ ਸਾਲ ਦਾ ਦ੍ਰਿਸ਼ਟੀਕੋਣ ਫਿਲਹਾਲ ਬਰਕਰਾਰ ਰੱਖਿਆ ਗਿਆ ਹੈ। ਇਸ ਸੰਕਟ ਦਾ ਸਭ ਤੋਂ ਵੱਡਾ ਲਾਭ ਰੂਸ ਨੂੰ ਹੋਇਆ ਹੈ। ਤੇਲ ਕੀਮਤਾਂ ’ਚ ਉਛਾਲ ਨਾਲ ਉਸ ਦਾ ਰੈਵੇਨਿਊ ਵਧਿਆ ਹੈ। ਆਈ. ਈ. ਏ. ਅਨੁਸਾਰ ਰੂਸ ਦੀ ਕੱਚੇ ਤੇਲ ਦੀ ਬਰਾਮਦ ਫਰਵਰੀ ਦੇ ਮੁਕਾਬਲੇ 2.7 ਲੱਖ ਬੀ. ਪੀ. ਡੀ. ਵਧ ਕੇ 4.6 ਮਿਲੀਅਨ ਬੀ. ਪੀ. ਡੀ. ਪਹੁੰਚ ਗਈ ਹੈ।
ਇਹ ਵੀ ਪੜ੍ਹੋ : 13 ਸਾਲਾਂ ਦਾ ਰਿਕਾਰਡ ਟੁੱਟਿਆ: 2013 ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਕੀਤਾ ਸਭ ਤੋਂ ਮਾੜਾ ਪ੍ਰਦਰਸ਼ਨ
ਵਿਸ਼ਵ ਅਰਥਵਿਵਸਥਾ ’ਤੇ ਮੰਡਰਾ ਰਿਹਾ ਖਤਰਾ
ਆਈ. ਈ. ਏ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟ ਲੰਬੇ ਸਮੇਂ ਤੱਕ ਬੰਦ ਰਹਿੰਦਾ ਹੈ, ਤਾਂ ਤੇਲ ਦੀ ਮੰਗ ਹੋਰ ਡਿੱਗ ਸਕਦੀ ਹੈ ਅਤੇ ਗਲੋਬਲ ਅਰਥਵਿਵਸਥਾ ਨੂੰ ਗੰਭੀਰ ਝਟਕਾ ਲੱਗ ਸਕਦਾ ਹੈ। ਏਜੰਸੀ ਅਨੁਸਾਰ, ਊਰਜਾ ਬਾਜ਼ਾਰਾਂ ਅਤੇ ਅਰਥਵਿਵਸਥਾਵਾਂ ਨੂੰ ਆਉਣ ਵਾਲੇ ਮਹੀਨਿਆਂ ’ਚ ਵੱਡੇ ਵਿਘਨਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਮੱਧ-ਪੂਰਬ ਦਾ ਇਹ ਤਣਾਅ ਹੁਣ ਸਿਰਫ ਖੇਤਰੀ ਸੰਘਰਸ਼ ਨਹੀਂ ਰਿਹਾ, ਸਗੋਂ ਵਿਸ਼ਵ ਊਰਜਾ ਸੁਰੱਖਿਆ ਅਤੇ ਆਰਥਿਕ ਸਥਿਰਤਾ ਲਈ ਵੱਡਾ ਖਤਰਾ ਬਣ ਚੁੱਕਾ ਹੈ। ਮਾਹਿਰਾਂ ਮੁਤਾਬਕ, ਹੋਰਮੁਜ਼ ਸਟ੍ਰੇਟ ਦਾ ਖੁੱਲ੍ਹਣਾ ਹੀ ਇਸ ਸੰਕਟ ਤੋਂ ਰਾਹਤ ਦੀ ਸਭ ਤੋਂ ਅਹਿਮ ਕੁੰਜੀ ਹੈ।
ਇਹ ਵੀ ਪੜ੍ਹੋ : LPG ਸੰਕਟ ਦਰਮਿਆਨ ਸਰਕਾਰ ਦਾ ਵੱਡਾ ਐਲਾਨ; ਹੁਣ ਇਨ੍ਹਾਂ ਲੋਕਾਂ ਨੂੰ ਮਿਲਣਗੇ ਡਬਲ ਸਿਲੰਡਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
PNB ਗਾਹਕਾਂ ਨੂੰ ਵੱਡਾ ਝਟਕਾ! ਕੱਲ੍ਹ ਬੰਦ ਹੋ ਜਾਣਗੇ ਇਹ ਖਾਤੇ, ਦੇਖੋ ਕਿਤੇ ਤੁਹਾਡਾ ਨਾਮ ਵੀ ਤਾਂ ਨਹੀਂ ਸ਼ਾਮਲ?
NEXT STORY