ਮੁੰਬਈ- ਜੈੱਟ ਏਅਰਵੇਜ਼ ਅਤੇ ਉਸ ਦੀ ਹਿੱਸੇਦਾਰ ਏਤਿਹਾਦ ਏਅਰਵੇਜ਼ ’ਚ ਅਸਹਿਮਤੀ ਵਧਣ ਦੌਰਾਨ ਬੈਂਕਾਂ ਨੇ ਅਗਲੇ ਹਫਤੇ ਤੱਕ ਕਿਸੇ ਹੱਲ ਯੋਜਨਾ ’ਤੇ ਸਹਿਮਤੀ ਬਣਨ ਦੀ ਉਮੀਦ ਸਾਫ ਕੀਤੀ ਹੈ। ਏਤਿਹਾਦ ਏਅਰਵੇਜ਼ ਇਕਮਾਤਰ ਪੱਖ ਹੈ, ਜੋ ਨਕਦੀ ਸੰਕਟ ’ਚ ਫਸੀ ਕੰਪਨੀ ਜੈੱਟ ਏਅਰਵੇਜ਼ ਨੂੰ ਹੁਣ ਦੇ ਹਾਲਾਤ ’ਚ ਵਿੱਤੀ ਮਦਦ ਦੇ ਸਕਦੀ ਹੈ। ਹਾਲਾਂਕਿ ਏਤਿਹਾਦ ਨੇ ਜੈੱਟ ਏਅਰਵੇਜ਼ ਦੇ ਸੰਸਥਾਪਕ ਅਤੇ ਚੇਅਰਮੈਨ ਨਰੇਸ਼ ਗੋਇਲ ਦੀ ਹਿੱਸੇਦਾਰੀ ’ਤੇ ਉੱਪਰੀ ਸੀਮਾ ਲਾਉਣ ਦੀ ਸ਼ਰਤ ਰੱਖੀ ਹੈ। ਇਸ ਤੋਂ ਇਲਾਵਾ ਗੋਇਲ ਨੂੰ ਕੰਪਨੀ ਦੇ ਪ੍ਰਬੰਧਨ ਤੋਂ ਵੀ ਬਾਹਰ ਹੋਣਾ ਪਵੇਗਾ।
ਜੈੱਟ ਏਅਰਵੇਜ਼ ਦੇ ਮੁੱਖ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ’ਚ ਹੋਰ ਕਰਜਦਾਤਿਅਾਂ ਵੱਲੋਂ ਪੇਸ਼ ਯੋਜਨਾ ਦੇ ਮਸੌਦੇ ਅਨੁਸਾਰ ਏਤਿਹਾਦ ਨਵੇਂ ਸ਼ੇਅਰਾਂ ਦੇ ਰੂਪ ’ਚ ਕਰੀਬ 1,800 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ ਅਤੇ ਆਪਣੀ ਹਿੱਸੇਦਾਰੀ 24.90 ਫੀਸਦੀ ਤੱਕ ਵਧਾਏਗੀ । ਗੋਇਲ ਕੰਪਨੀ ’ਚ 750 ਕਰੋਡ਼ ਰੁਪਏ ਪਾਉਣਗੇ, ਜਦੋਂਕਿ ਬਾਕੀ 3,800 ਕਰੋਡ਼ ਰੁਪਏ ਹੋਰ ਨਿਵੇਸ਼ਕ ਤੋਂ ਜੁਟਾਏ ਜਾਣਗੇ ।
ਤਨਖਾਹ ਭੁਗਤਾਨ ਲਈ ਜੈੱਟ ਪਾਇਲਟਾਂ ਨੇ ਸਰਕਾਰ ਨੂੰ ਲਾਈ ਗੁਹਾਰ
ਵਿੱਤੀ ਸੰਕਟ ਨਾਲ ਜੂਝ ਰਹੀ ਏਅਰਲਾਈਨਜ਼ ਕੰਪਨੀ ਜੈੱਟ ਏਅਰਵੇਜ਼ ਦੀ ਪਾਇਲਟ ਯੂਨੀਅਨ ਨੇ ਕੰਪਨੀ ਵੱਲੋਂ ਬਾਕੀ ਸੈਲਰੀ ਪਾਉਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ। ਪ੍ਰਬੰਧਨ ਵੱਲੋਂ ਇਸ ਮਾਮਲੇ ’ਚ ਪੱਲਾ ਝਾੜ ਲੈਣ ਤੋਂ ਬਾਅਦ ਯੂਨੀਅਨ ਨੇ ਇਹ ਕਦਮ ਚੁੱਕਿਆ ਹੈ। ਕੇਂਦਰੀ ਕਿਰਤ ਮੰਤਰੀ ਨੂੰ ਲਿਖੇ ਇਕ ਪੱਤਰ ’ਚ ਨੈਸ਼ਨਲ ਐਵਏਟਰਜ਼ ਗਿਲਡ ਨੇ ਏਅਰਲਾਈਨਜ਼ ਵੱਲੋਂ ਬਾਕੀ ਤਨਖਾਹ ਅਤੇ ਭੱਤੇ ਦਾ ਤੁਰੰਤ ਭੁਗਤਾਨ ਕਰਨ ਲਈ ਕਿਹਾ ਹੈ।
ਰਾਈਟਰਸ ਮੁਤਾਬਕ 6 ਮਾਰਚ ਨੂੰ ਲਿਖੇ ਪੱਤਰ ’ਚ ਯੂਨੀਅਨ ਦੇ ਪ੍ਰੈਜ਼ੀਡੈਂਟ ਕਰਣ ਅਰੋੜਾ ਨੇ ਕਿਹਾ ਕਿ ਅਜਿਹੀ ਹਾਲਤ ਨਾਲ ਸਾਡੇ ਤਮਾਮ ਮੈਂਬਰ ਬੇਹੱਦ ਤਣਾਅ ਅਤੇ ਮੁਸ਼ਕਲਾਂ ਤੋਂ ਲੰਘ ਰਹੇ ਹਨ। ਇਹ ਪਾਇਲਟਾਂ ਲਈ ਬੇਹੱਦ ਮੁਸ਼ਕਲ ਦੀ ਘੜੀ ਹੈ।
BSNL ਦੀ ਲੈਂਡਲਾਈਨ ਗਾਹਕਾਂ ਲਈ ਬਰਾਡਬੈਂਡ ਦੀ ਪੇਸ਼ਕਸ਼
NEXT STORY