ਨਵੀਂ ਦਿੱਲੀ, (ਭਾਸ਼ਾ)- ਇਸ ਮਹੀਨੇ ਦੀ ਸ਼ੁਰੂਆਤ ’ਚ ਵੱਡੀ ਗਿਣਤੀ ’ਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ਦਸੰਬਰ ਦੇ ਪਹਿਲੇ ਪੰਦਰਵਾੜੇ ’ਚ ਜਹਾਜ਼ ਈਂਧਨ (ਏ. ਟੀ. ਐੱਫ.) ਦੀ ਵਿਕਰੀ 4 ਫ਼ੀਸਦੀ ਤੋਂ ਜ਼ਿਆਦਾ ਘਟ ਗਈ। ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ।
ਕੋਵਿਡ ਮਹਾਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਤੋਂ ਬਾਹਰ ਨਿਕਲਣ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਭਾਰਤ ’ਚ ਜਹਾਜ਼ ਈਂਧਨ ਜਾਂ ਏ. ਟੀ. ਐੱਫ. ਦੀ ਮੰਗ ਲਗਾਤਾਰ ਵਧ ਰਹੀ ਸੀ। ਹਾਲਾਂਕਿ, ਵੱਡੀ ਗਿਣਤੀ ’ਚ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ਦਸੰਬਰ 2025 ’ਚ ਇਹ ਸਿਲਸਿਲਾ ਟੁੱਟ ਗਿਆ।
ਇੰਡੀਗੋ ਪਾਇਲਟਾਂ ਦੇ ਨਵੇਂ ਕਾਰਜ ਮਿਆਦ ਨਿਯਮਾਂ, ਚਾਲਕ ਦਲ ਦੀ ਕਮੀ ਅਤੇ ਸਰਦੀਆਂ ’ਚ ਧੁੰਦ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੀ।
ਏਅਰਲਾਈਨ ਨੇ ਕੁੱਲ ਮਿਲਾ ਕੇ ਲੱਗਭਗ 5,000 ਉਡਾਣਾਂ ਰੱਦ ਕੀਤੀਆਂ। ਏ. ਟੀ. ਐੱਫ. ਦੀ ਵਿਕਰੀ 1 ਤੋਂ 15 ਦਸੰਬਰ ਤੱਕ 3,31,400 ਟਨ ਰਹੀ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 3,45,400 ਟਨ ਸੀ। ਮਹਾਨਾਵਾਰੀ ਆਧਾਰ ’ਤੇ ਵਿਕਰੀ ’ਚ 7.2 ਫ਼ੀਸਦੀ ਦੀ ਗਿਰਾਵਟ ਆਈ।
ਜਹਾਜ਼ ਈਂਧਨ ਦੇ ਉਲਟ ਸਮੀਖਿਆ ਅਧੀਨ ਮਿਆਦ ’ਚ ਪੈਟਰੋਲ, ਡੀਜ਼ਲ ਅਤੇ ਐੱਲ. ਪੀ. ਜੀ. ਵਰਗੇ ਹੋਰ ਪ੍ਰਮੁੱਖ ਈਂਧਨਾਂ ਦੀ ਵਿਕਰੀ ਵਧੀ। ਡੀਜ਼ਲ ਦੀ ਵਿਕਰੀ ਸਾਲਾਨਾ ਆਧਾਰ ’ਤੇ ਲੱਗਭਗ 5 ਫ਼ੀਸਦੀ ਵਧ ਕੇ 33 ਲੱਖ ਟਨ ਹੋ ਗਈ।
ਤਿਉਹਾਰੀ ਮੰਗ ਘੱਟ ਹੋਣ ਨਾਲ ਇਸ ’ਚ ਮਹੀਨਾਵਾਰੀ ਆਧਾਰ ’ਤੇ 5.5 ਫ਼ੀਸਦੀ ਦੀ ਕਮੀ ਹੋਈ। ਦਸੰਬਰ ਦੇ ਪਹਿਲੇ ਪੰਦਰਵਾੜੇ ’ਚ ਪੈਟਰੋਲ ਦੀ ਵਿਕਰੀ ਸਾਲਾਨਾ ਆਧਾਰ ’ਤੇ 7.7 ਫ਼ੀਸਦੀ ਵਧ ਕੇ 13.3 ਲੱਖ ਟਨ ਰਹੀ। ਮਹੀਨਾਵਾਰੀ ਆਧਾਰ ’ਤੇ ਇਸ ’ਚ 5.1 ਫ਼ੀਸਦੀ ਦੀ ਗਿਰਾਵਟ ਆਈ। ਐੱਲ. ਪੀ. ਜੀ. ਵਿਕਰੀ 15.5 ਲੱਖ ਟਨ ਰਹੀ, ਜੋ ਸਾਲਾਨਾ ਆਧਾਰ ’ਤੇ 15.1 ਫ਼ੀਸਦੀ ਵੱਧ ਹੈ। ਮਹੀਨਾਵਾਰੀ ਆਧਾਰ ’ਤੇ ਵਿਕਰੀ 4.4 ਫ਼ੀਸਦੀ ਵਧੀ।
ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਦੀ ਉਮੀਦ 'ਤੇ ਕੱਚੇ ਤੇਲ ਦੇ ਵਾਅਦੇ 5,103 ਰੁਪਏ ਪ੍ਰਤੀ ਬੈਰਲ 'ਤੇ ਪਹੁੰਚੇ
NEXT STORY