ਨਵੀਂ ਦਿੱਲੀ—ਖਰੀਦਦਾਰਾਂ ਦੇ ਪੱਖ 'ਚ ਫੈਸਲਾ ਲੈਂਦੇ ਹੋਏ ਸੁਪਰੀਮ ਕੋਰਟ ਨੇ ਦੋ ਵੱਖ-ਵੱਖ ਫੈਸਲਿਆਂ 'ਚ ਰੀਅਲ ਅਸਟੇਟ ਕੰਪਨੀਆਂ ਆਮਰਪਾਲੀ ਅਤੇ ਯੂਨੀਟੇਕ ਨੂੰ ਝਟਕਾ ਦਿੱਤਾ ਹੈ। ਯੂਨੀਟੇਕ ਦਾ ਪ੍ਰਾਜੈਕਟ ਗੁਰੂਗ੍ਰਾਮ 'ਚ ਚੱਲ ਰਿਹਾ ਹੈ, ਉਧਰ ਆਮਰਪਾਲੀ ਦਾ ਪ੍ਰਾਜੈਕਟ ਨੋਇਡਾ 'ਚ ਹੈ ਜਿਸ ਦੇ ਖਿਲਾਫ ਇਨ੍ਹਾਂ ਦੋਵਾਂ ਕੰਪਨੀਆਂ ਦੇ ਖਰੀਦਦਾਰ ਸੁਪਰੀਮ ਕੋਰਟ ਗਏ ਸਨ।
ਯੂਨੀਟੇਕ ਦੇ 39 ਖਰੀਦਦਾਰ ਨੂੰ ਮਿਲਿਆ 80 ਹਜ਼ਾਰ ਦਾ ਮੁਆਵਜ਼ਾ
ਸੁਪਰੀਮ ਕੋਰਟ ਨੇ ਯੂਨੀਟੇਕ ਦੇ ਵਿਸਟਾ ਪ੍ਰਾਜੈਕਟ 'ਚ 39 ਖਰੀਦਦਾਰਾਂ 'ਚ ਹਰੇਕ ਨੂੰ 80 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। ਫਲੈਟ ਮਾਲਕਾਂ ਨੇ ਹਾਲਾਂਕਿ 1 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਇਹ ਮੁਆਵਜ਼ਾ ਇਨ੍ਹਾਂ ਲੋਕਾਂ ਨੇ ਮਾਨਸਿਕ ਅਤੇ ਕਾਨੂੰਨੀ ਖਰਚੇ ਦੇ ਤੌਰ 'ਤੇ ਮੰਗਿਆ ਸੀ। ਯੂਨੀਟੇਕ ਨੇ ਵਿਸਟਾ ਪ੍ਰਾਜੈਕਟ ਨੂੰ 2012 'ਚ ਪੂਰਾ ਕਰਨ ਦਾ ਵਾਅਦਾਕੀਤਾ ਸੀ ਪਰ ਕੰਪਨੀ ਅਜਿਹਾ ਨਹੀਂ ਕਰ ਪਾਈ ਹੈ। ਹਾਲਾਂਕਿ ਕੋਰਟ ਦੇ ਪਹਿਲਾਂ ਦਿੱਤੇ ਗਏ ਆਦੇਸ਼ ਤੋਂ ਬਾਅਦ ਕੰਪਨੀ ਨੇ ਖਰੀਦਦਾਰਾਂ ਨੂੰ ਮੁੱਲ ਰਾਸ਼ੀ ਅਤੇ 14 ਫੀਸਦੀ ਵਿਆਜ ਦੇ ਦਿੱਤਾ ਹੈ।
ਸੋਨੇ ਹੋਇਆ ਮਹਿੰਗਾ, ਜਾਣੋ 10 ਗ੍ਰਾਮ ਦੀ ਕੀਮਤ
NEXT STORY