ਬਿਜ਼ਨੈੱਸ ਡੈਸਕ - ਸਰਕਾਰੀ ਬੀਮਾ ਕੰਪਨੀ LIC ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ। LIC ਦੇ ਸ਼ੇਅਰ 7 ਫ਼ੀਸਦੀ ਦੇ ਵਾਧੇ ਨਾਲ 820.05 ਰੁਪਏ 'ਤੇ ਪਹੁੰਚ ਗਏ ਹਨ। ਇਹ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ ਸ਼ੇਅਰਾਂ ਲਈ ਇਹ 52 ਹਫ਼ਤੇ ਦਾ ਨਵਾਂ ਉੱਚ ਪੱਧਰ ਹੈ। ਵੀਰਵਾਰ ਨੂੰ LIC ਦਾ ਸ਼ੇਅਰ 764.55 ਰੁਪਏ 'ਤੇ ਬੰਦ ਹੋਇਆ ਸੀ। ਬੀਮਾ ਕੰਪਨੀ ਦੇ ਸ਼ੇਅਰਾਂ 'ਚ ਇਹ ਤੇਜ਼ੀ ਸਰਕਾਰ ਵੱਲੋਂ ਵੱਡੀ ਰਿਆਇਤ ਦਿੱਤੇ ਜਾਣ ਤੋਂ ਬਾਅਦ ਆਈ ਹੈ। LIC ਦਾ ਮਾਰਕੀਟ ਕੈਪ 5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਸਰਕਾਰੀ ਬੀਮਾ ਕੰਪਨੀ LIC ਨੇ ਕਿਹਾ ਹੈ ਕਿ ਸਰਕਾਰ ਨੇ 25 ਫ਼ੀਸਦੀ ਘੱਟੋ-ਘੱਟ ਜਨਤਕ ਹਿੱਸੇਦਾਰੀ (MPS) ਦੇ ਨਿਯਮਾਂ ਨੂੰ ਪੂਰਾ ਕਰਨ ਲਈ ਇਕ ਵਾਰ ਦੀ ਛੋਟ ਦਿੱਤੀ ਹੈ। ਹੁਣ ਬੀਮਾ ਕੰਪਨੀ ਸੂਚੀਬੱਧ ਹੋਣ ਦੀ ਮਿਤੀ ਤੋਂ 10 ਸਾਲਾਂ ਦੇ ਅੰਦਰ ਘੱਟੋ-ਘੱਟ ਜਨਤਕ ਹਿੱਸੇਦਾਰੀ ਨੂੰ ਪੂਰਾ ਕਰ ਸਕਦੀ ਹੈ। ਮਾਰਕੀਟ ਰੈਗੂਲੇਟਰ ਸੇਬੀ ਦੇ ਨਿਯਮਾਂ ਅਨੁਸਾਰ, ਕਿਸੇ ਵੀ ਕੰਪਨੀ ਨੂੰ ਸੂਚੀਬੱਧ ਹੋਣ ਦੇ 3 ਸਾਲਾਂ ਦੇ ਅੰਦਰ ਜਾਂ ਰਲੇਵੇਂ/ਪ੍ਰਾਪਤੀ ਦੇ ਇੱਕ ਸਾਲ ਦੇ ਅੰਦਰ 25 ਫ਼ੀਸਦੀ ਦੇ ਘੱਟੋ-ਘੱਟ ਜਨਤਕ ਹਿੱਸੇਦਾਰੀ ਦੇ ਨਿਯਮਾਂ ਨੂੰ ਪੂਰਾ ਕਰਨਾ ਹੁੰਦਾ ਹੈ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ, ਅਡਾਨੀ-ਮਸਕ ਹੋਏ ਸਭ ਤੋਂ ਵੱਧ ਕੰਗਾਲ
ਸਰਕਾਰੀ ਬੀਮਾ ਕੰਪਨੀ LIC ਦੇ IPO ਦਾ ਪ੍ਰਾਈਸ ਬੈਂਡ 902 ਤੋਂ 949 ਰੁਪਏ ਸੀ। ਆਈਪੀਓ ਵਿੱਚ ਕੰਪਨੀ ਦੇ ਸ਼ੇਅਰ 949 ਰੁਪਏ ਵਿੱਚ ਅਲਾਟ ਕੀਤੇ ਗਏ ਸਨ। ਕੰਪਨੀ ਦੇ ਸ਼ੇਅਰ 17 ਮਈ, 2022 ਨੂੰ ਬੰਬਈ ਸਟਾਕ ਐਕਸਚੇਂਜ ਵਿੱਚ 867.20 ਰੁਪਏ ਵਿੱਚ ਸੂਚੀਬੱਧ ਕੀਤੇ ਗਏ ਸਨ। ਇਸ ਦੇ ਨਾਲ ਹੀ ਕੰਪਨੀ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ 'ਤੇ 872 ਰੁਪਏ 'ਤੇ ਲਿਸਟ ਹੋਏ। ਬੀਮਾ ਕੰਪਨੀ LIC ਦੇ ਸ਼ੇਅਰ ਅਜੇ ਵੀ ਆਪਣੀ ਜਾਰੀ ਕੀਮਤ ਤੋਂ ਛੋਟ 'ਤੇ ਵਪਾਰ ਕਰ ਰਹੇ ਹਨ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
ਪਿਛਲੇ 2 ਮਹੀਨਿਆਂ 'ਚ LIC ਦੇ ਸ਼ੇਅਰ ਲਗਭਗ 35 ਫ਼ੀਸਦੀ ਵਧੇ ਹਨ। ਬੀਮਾ ਕੰਪਨੀ ਦੇ ਸ਼ੇਅਰ 26 ਅਕਤੂਬਰ 2023 ਨੂੰ 604.95 ਰੁਪਏ 'ਤੇ ਸਨ। ਕੰਪਨੀ ਦੇ ਸ਼ੇਅਰ 22 ਦਸੰਬਰ 2023 ਨੂੰ 820.05 ਰੁਪਏ 'ਤੇ ਪਹੁੰਚ ਗਏ ਹਨ। LIC ਦੇ ਸ਼ੇਅਰਾਂ ਦਾ 52 ਹਫ਼ਤੇ ਦਾ ਨੀਵਾਂ ਪੱਧਰ 530.20 ਰੁਪਏ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਮੁੜ ਹੋਇਆ ਵਾਧਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
NEXT STORY