ਨਵੀਂ ਦਿੱਲੀ – ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨਸ ਦੀ ਸਾਂਝੇ ਉਪਕ੍ਰਮ ਵਾਲੀ ਹਵਾਬਾਜ਼ੀ ਸੇਵਾ ਕੰਪਨੀ ਵਿਸਤਾਰਾ ਨੇ ਚਾਲੂ ਮਾਲੀ ਵਰ੍ਹੇ ’ਚ ਆਪਣੇ ਬੇੜੇ ਅਤੇ ਨੈਟਵਰਕ ਦਾ ਆਕਾਰ ਦੁੱਗਣਾ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਅਗਲੇ ਸਾਲ ਤੋਂ ਮੱਧਮ ਅਤੇ ਲੰਬੀ ਦੂਰੀ ਦੀਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰੇਗੀ।
ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਸਲੀ ਥੰਗ ਨੇ ਦੱਸਿਆ ਕਿ ਚਾਲੂ ਮਾਲੀ ਵਰ੍ਹੇ ਦੇ ਪਹਿਲੇ 7 ਮਹੀਨੇ ’ਚ ਕੰਪਨੀ ਨੇ ਆਪਣੀ ਨੈਟਵਰਕ ਅਤੇ ਬੇੜੇ ’ਚ ਤਕਰੀਬਨ 50 ਫੀਸਦੀ ਦਾ ਵਾਧਾ ਕੀਤਾ ਹੈ ਅਤੇ ਅਗਲੇ 5 ਮਹੀਨਿਆਂ ’ਚ ਇਸ ’ਚ ਹੋਰ 50 ਫੀਸਦੀ ਦੇ ਵਾਧੇ ਦੀ ਉਸ ਦੀ ਯੋਜਨਾ ਹੈ। ਨੈਟਵਰਕ ਵਿਸਥਾਰ ਜਾਰੀ ਰਖਦਿਆਂ ਅਗਲੇ ਸਾਲ ਤੋਂ ਉਹ ਲੰਬੀ ਅਤੇ ਮੱਧਮ ਦੂਰੀ ਦੀਆਂ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕਰੇਗੀ। ਸ਼੍ਰੀ ਥੰਗ ਨੇ ਕਿਹਾ, ‘‘ਨੈਟਵਰਕ ਵਿਸਥਾਰ ਇਸ ਸਮੇਂ ਸਾਡੀਆਂ ਚੋਟੀ ਦੀਆਂ ਪਹਿਲਾਂ ’ਚ ਹੈ। ਚਾਲੂ ਮਾਲੀ ਵਰ੍ਹੇ ’ਚ ਅਕਤੂਬਰ ਤੱਕ ਅਸੀਂ ਆਪਣੇ ਨੈਟਵਰਕ ’ਚ 11 ਨਵੀਆਂ ਮੰਜ਼ਿਲਾਂ ਨੂੰ ਸ਼ਾਮਲ ਕਰ ਚੁੱਕੇ ਹਾਂ। ਅਸੀਂ ਘਰੇਲੂ ਅਤੇ ਕੌਮਾਂਤਰੀ ਨੈਟਵਰਕ ਦਾ ਵਿਸਥਾਰ ਜਾਰੀ ਰੱਖਾਗੇ। ਅਗਲੇ ਸਾਲ ਅਸੀਂ ਮੱਧਮ ਅਤੇ ਲੰਬੀ ਦੂਰੀ ਦੀਆਂ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਕਰਾਂਗੇ।
HDFC ਦੇ ਆਏ ਚੰਗੇ ਦਿਨ, Q2 'ਚ 76 ਫੀਸਦੀ ਜ਼ਿਆਦਾ ਮੁਨਾਫਾ
NEXT STORY