ਨਵੀਂ ਦਿੱਲੀ—ਮਹਿੰਦਰਾ ਐਂਡ ਮਹਿੰਦਰਾ ਆਪਣੀ ਸਬਸਿਡੀਅਰੀ ਕੰਪਨੀ ਮਹਿੰਦਰਾ ਲਾਜੀਸਟਿਕਸ ਦਾ ਆਈ. ਪੀ. ਓ. ਲੈ ਕੇ ਆ ਰਹੀ ਹੈ। ਇਹ ਆਈ. ਪੀ. ਓ. 31 ਅਕਤੂਬਰ ਤੋਂ 2 ਨਵੰਬਰ ਤੱਕ ਖੁੱਲ੍ਹੇਗਾ ਜਿਸ ਨਾਲ ਕੰਪਨੀ ਦੇ ਕਰੀਬ 830 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ ਇਸ਼ੂ ਲਈ ਮਹਿੰਦਰਾ ਲਾਜੀਸਟਿਕਸ ਨੇ 425-429 ਰੁਪਏ ਦਾ ਪ੍ਰਾਈਸ ਬੈਂਡ ਤੈਅ ਕੀਤਾ ਹੈ।
ਕੰਪਨੀ ਦੇ ਸੀ. ਈ. ਓ. ਪਿਰੋਜਸ਼ਾ ਸਰਕਾਰੀ ਨੇ ਗੱਲਬਾਤ ਦੌਰਾਨ ਕਿਹਾ ਕਿ ਨਿਵੇਸ਼ਕਾਂ ਦੀ ਇੱਛਾ ਨਾਲ ਲਿਸਟਿੰਗ ਹੋ ਰਹੀ ਹੈ। ਸ਼ੇਅਰਧਾਰਕਾਂ ਨੂੰ ਲਿਸਟਿੰਗ ਨਾਲ ਫਾਇਦਾ ਹੋਵੇਗਾ। ਪਿਰੋਜਸ਼ਾ ਸਰਕਾਰੀ ਨੇ ਦੱਸਿਆ ਕਿ ਇਸ ਆਈ. ਪੀ. ਓ. ਤੋਂ ਬਾਅਦ ਮਹਿੰਦਰਾ ਦੇ ਕੋਲ ਕੰਪਨੀ ਦੀ 59 ਫੀਸਦੀ ਹਿੱਸੇਦਾਰੀ ਰਹੇਗੀ।
ਇਮਾਮੀ ਦਾ ਮੁਨਾਫਾ 49.3 ਫੀਸਦੀ ਵਧਿਆ ਅਤੇ ਆਮਦਨ 9.7 ਫੀਸਦੀ ਵਧੀ
NEXT STORY