ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇਮਾਮੀ ਦਾ ਮੁਨਾਫਾ 49.3 ਫੀਸਦੀ ਵਧ ਕੇ 98.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇਮਾਮੀ ਦਾ ਮੁਨਾਫਾ 66.1 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇਮਾਮੀ ਦੀ ਆਮਦਨ 9.7 ਫੀਸਦੀ ਵਧ ਕੇ 628.1 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇਮਾਮੀ ਦੀ ਆਮਦਨ 573 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਇਮਾਮੀ ਦਾ ਐਬਿਟਡਾ 175.2 ਕਰੋੜ ਰੁਪਏ ਤੋਂ ਵਧ ਕੇ 201.3 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਇਮਾਮੀ ਦਾ ਐਬਿਟਡਾ ਮਾਰਜਨ 30.6 ਫੀਸਦੀ ਤੋਂ ਵਧ ਕੇ 32 ਫੀਸਦੀ ਰਿਹਾ ਹੈ।
ਘਰ ਬੈਠੇ ਕਰੋ ਆਪਣੇ ਖਾਤੇ ਨਾਲ ਆਧਾਰ ਲਿੰਕ, ਨਹੀਂ ਜਾਣਾ ਹੋਵੇਗਾ ਬੈਂਕ
NEXT STORY