ਬਿਜ਼ਨੈੱਸ ਡੈਸਕ- ਨੈਸਡੈਕ ’ਚ ਲਿਸਟਿਡ ਯਾਤਰਾ ਬੁਕਿੰਗ ਪਲੇਟਫਾਰਮ ਮੇਕਮਾਈਟ੍ਰਿਪ ਦੀ ਭਾਰਤੀ ਸਹਾਇਕ ਕੰਪਨੀ ਨੂੰ ਆਈ.ਪੀ.ਓ. (ਇਨੀਸ਼ੀਅਲ ਪਬਲਿਕ ਆਫਰ) ਲਿਆਉਣ ਲਈ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੀ ਮਨਜ਼ੂਰੀ ਮਿਲ ਗਈ ਹੈ। ਬਾਜ਼ਾਰ ਰੈਗੂਲੇਟਰ ਦੀ ਵੈੱਬਸਾਈਟ ’ਤੇ ਸੋਮਵਾਰ ਨੂੰ ਉਪਲਬਧ ਜਾਣਕਾਰੀ ਤੋਂ ਇਹ ਪਤਾ ਲੱਗਾ ਹੈ।
ਮੇਕਮਾਈਟ੍ਰਿਪ (ਇੰਡੀਆ) ਲਿਮਟਿਡ (ਐੱਮ. ਐੱਮ. ਟੀ. ਇੰਡੀਆ) ਨੇ ਜੁਲਾਈ ’ਚ ਗੁਪਤ ਪ੍ਰਕਿਰਿਆ ਰਾਹੀਂ ਸੇਬੀ ਕੋਲ ਖਰੜਾ ਦਸਤਾਵੇਜ਼ ਜਮ੍ਹਾ ਕਰਵਾਏ ਸਨ। ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਰੈਗੂਲੇਟਰ ਨੇ 6 ਨਵੰਬਰ ਨੂੰ ਆਈ.ਪੀ.ਓ. ਲਿਆਉਣ ਦੀ ਮਨਜ਼ੂਰੀ ਦੇ ਦਿੱਤੀ।
ਖੰਡ-ਤੇਲ ਤੋਂ ਬਾਅਦ ਹੁਣ ਕੱਪੜੇ ਧੋਣਾ ਵੀ ਹੋ ਗਿਆ ਮਹਿੰਗਾ, ਕੰਪਨੀਆਂ ਨੇ ਕੀਮਤਾਂ ਚ ਕਰ'ਤਾ ਭਾਰੀ ਵਾਧਾ
NEXT STORY