ਲੰਡਨ - ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਇਕ ਅਦਾਲਤ ਵਿਚ ਇਕ ਅਰਜ਼ੀ ਦਿੱਤੀ। ਮਾਲਿਆ ਨੇ ਆਪਣੇ ਰਹਿਣ-ਸਹਿਣ ਦੇ ਖਰਚਿਆਂ ਅਤੇ ਕਾਨੂੰਨੀ ਫੀਸਾਂ ਦਾ ਭੁਗਤਾਨ ਕਰਨ ਲਈ ਕਾਨੂੰਨੀ ਨਿਯੰਤਰਣ ਅਧੀਨ ਪਏ ਕਈ ਲੱਖ ਪੌਂਡ ਦੀ ਰਾਸ਼ੀ ਵਿਚੋਂ ਕੁਝ ਪੈਸੇ ਕਢਵਾਉਣ ਦੀ ਛੋਟ ਲਈ ਬੇਨਤੀ ਕੀਤੀ ਹੈ।
ਮਾਲਿਆ ਖਿਲਾਫ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੀ ਇਨਸੋਲਵੈਂਸੀ ਕਾਰਵਾਈ ਕਾਰਨ ਇਹ ਪੈਸਾ ਅਦਾਲਤ ਦੇ ਕਬਜ਼ੇ 'ਚ ਹੈ। ਮਾਲਿਆ ਦੀ ਫਰਾਂਸ ਵਿਚਲੀ ਸਰਕਾਰੀ ਜਾਇਦਾਦ 'ਲੇ ਗ੍ਰੈਂਡ ਜਾਰਡਿਨ' ਦੀ ਵਿਕਰੀ ਤੋਂ ਮਿਲੀ ਰਕਮ ਕੋਰਟ ਵਿਚ ਜਮ੍ਹਾ ਹੈ। ਇਨਸੋਲਵੈਂਸੀ ਕੇਸਾਂ ਦੀ ਹੇਠਲੀ ਅਦਾਲਤ ਦੇ ਜੱਜ ਰਾਬਰਟ ਸ਼ੈਫਰ ਨੇ ਮਾਲਿਆ ਨੂੰ ਅਦਾਲਤ ਵਿਚ ਜਮ੍ਹਾ ਪੈਸੇ ਵਿਚੋਂ ਆਪਣੇ ਖਰਚਿਆਂ ਲਈ ਪੈਸੇ ਕਢਵਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਦੇਖੋ - AirIndia ਨੂੰ ਬ੍ਰਿਟੇਨ ਦੀ ਅਦਾਲਤ ਨੇ ਦਿੱਤੀ ਰਾਹਤ, ਜਾਣੋ ਪੂਰਾ ਮਾਮਲਾ
ਅਦਾਲਤ ਕੋਲ ਕਰੀਬ 15 ਲੱਖ ਪੌਂਡ ਜਮ੍ਹਾਂ ਹਨ। ਹਾਲਾਂਕਿ ਅਦਾਲਤ ਨੇ ਅਗਲੇ ਹਫਤੇ ਸ਼ੁੱਕਰਵਾਰ ਨੂੰ ਦੀਵਾਲੀਆਪਨ ਦੇ ਕੇਸ ਦੀ ਸੁਣਵਾਈ ਦੇ ਵਿਸਥਾਰ ਖਰਚਿਆਂ ਲਈ 2,40,000 ਪਾਊਂਡ ਜਮ੍ਹਾ ਵੈਟ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਲ ਨੂੰ ਪੈਸੇ ਦੀ ਜ਼ਰੂਰਤ ਸੀ। ਉਸਨੂੰ ਅਦਾਲਤ ਕੋਲ ਜਮ੍ਹਾਂ ਪੈਸੇ ਦੀ ਪਹੁੰਚ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਰੋਜ਼ਾਨਾ ਖਰਚਿਆਂÎ ਅਤੇ ਕਾਨੂੰਨੀ ਖਰਚਿਆਂ ਦਾ ਭੁਗਤਾਨ ਕਰ ਸਕੇ।
ਇਹ ਵੀ ਦੇਖੋ - ਰਾਸ਼ਨ ਕਾਰਡ ਰੱਦ ਕਰਨ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ
ਈ.ਡੀ. ਨੇ ਇਸ ਮਹੀਨੇ ਦੱਸਿਆ ਸੀ ਕਿ ਮਨੀ ਲਾਂਡਰਿੰਗ ਐਕਟ ਦੇ ਤਹਿਤ ਕਾਰੋਬਾਰੀ ਵਿਜੇ ਮਾਲਿਆ ਦੁਆਰਾ ਫਰਾਂÎਸ ਵਿਚ 14 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਕਿਹਾ ਸੀ ਕਿ ਫ੍ਰੈਂਚ ਅਧਿਕਾਰੀਆਂ ਦੁਆਰਾ 'ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ਅਧੀਨ' ਕਾਰਵਾਈ ਕੀਤੀ ਗਈ ਅਤੇ ਇਹ ਸੰਪਤੀ ਫਰਾਂਸ ਦੇ 32 ਐਵੀਨਿਊ ਐਫ.ਓ.ਸੀ.ਐਚ. 'ਤੇ ਸਥਿਤ ਹੈ।
ਇਹ ਵੀ ਦੇਖੋ - ਵਿਦਿਆਰਥੀਆਂ ਲਈ SBI ਦੀ ਵਿਸ਼ੇਸ਼ ਪੇਸ਼ਕਸ਼! ਜਾਣੋ ਪ੍ਰੀਖਿਆ ਦੀ ਤਿਆਰੀ 'ਚ ਕਿਵੇਂ ਹੋਵੇਗੀ ਲਾਹੇਵੰਦ
ਨੋਟ - ਇਕ ਏਅਰਲਾਈਨ ਕੰਪਨੀ ਦੇ ਮਾਲਕ ਦੀ ਇਸ ਸਥਿਤੀ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਸ਼ਨ ਕਾਰਡ ਰੱਦ ਕਰਨ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ
NEXT STORY