ਮੁੰਬਈ— ਕੋਵਿਡ-19 ਕਾਰਨ ਛੋਟੇ ਵਿੱਤੀ ਸੰਸਥਾਵਾਂ (ਐੱਮ. ਐੱਫ. ਆਈ.) ਸਾਹਮਣੇ ਵਿੱਤੀ ਜੋਖਮ ਪੈਦਾ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿਚ ਐੱਮ. ਐੱਫ. ਆਈ. ਲਈ ਪੂੰਜੀ ਬਫਰ ਤਿਆਰ ਕਰਨਾ ਅਤੇ ਨਕਦੀ ਦਾ ਪ੍ਰਬੰਧਨ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਰਿਜ਼ਰਵ ਬੈਂਕ ਦੇ ਮਹੀਨਾਵਾਰ ਬੁਲੇਟਿਨ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਕਿਹਾ ਗਿਆ ਹੈ।
ਇਸ ਲੇਖ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਨੇ ਬਿਨਾਂ ਸ਼ੱਕ ਮਾਈਕਰੋ ਫਾਇਨੈਂਸ ਸੈਕਟਰ ਲਈ ਨਵੀਆਂ ਚੁਣੌਤੀਆਂ ਅਤੇ ਵਿੱਤੀ ਜੋਖਮ ਖੜੇ ਕੀਤੇ ਹਨ ਪਰ ਉਨ੍ਹਾਂ ਨੂੰ ਲੰਬੇ ਸਮੇਂ ਦੀ ਲੜਾਈ ਦੀ ਸਮਰੱਥਾ ਨੂੰ ਵਿਕਸਤ ਕਰਨ ਦਾ ਮੌਕਾ ਵੀ ਦਿੱਤਾ ਹੈ।
ਲੇਖ ਵਿਚ ਕਿਹਾ ਗਿਆ ਹੈ, ''ਅੱਗੇ ਚੱਲ ਕੇ ਪੂੰਜੀ ਬਫਰ ਬਣਾਉਣਾ ਅਤੇ ਨਕਦੀ ਦਾ ਪ੍ਰਬੰਧਨ ਕਰਨਾ ਐੱਮ. ਐੱਫ. ਆਈ. ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਣ ਹੋਵੇਗਾ। ਲੇਖ 'ਚ ਕੋਵਿਡ-19 ਨੂੰ ਲੰਬੇ ਸਮੇਂ ਦਾ ਸਭ ਤੋਂ ਵੱਡਾ ਜੋਖਮ ਦੱਸਿਆ ਗਿਆ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਸਪਲਾਈ ਚੇਨ ਅਤੇ ਕਾਰੋਬਾਰ ਨੁਕਸਾਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਹ ਆਖਰਕਾਰ ਪਰਿਵਾਰਾਂ ਦੀ ਆਮਦਨੀ ਨੂੰ ਘਟਾ ਦੇਵੇਗਾ।'' ਇਸ 'ਚ ਕਿਹਾ ਗਿਆ ਹੈ ਕਿ ਗੈਰ-ਬੈਂਕਿੰਗ ਵਿੱਤੀ ਕੰਪਨੀ ਛੋਟੇ ਵਿੱਤੀ ਸੰਸਥਾਨ ਘੱਟ ਆਮਦਨ ਵਰਗ ਦੇ ਸਮੂਹਾਂ ਨੂੰ ਬਿਨਾਂ ਗਾਰੰਟੀ ਵਾਲਾ ਕਰਜ਼ਾ ਪ੍ਰਦਾਨ ਕਰਦੇ ਹਨ। ਇਸ ਦ੍ਰਿਸ਼ਟੀ 'ਚ ਉਨ੍ਹਾਂ ਦੇ ਕਰਜ਼ ਦਾ ਜੋਖਮ ਵਧੇਗਾ। ਲੇਖ 'ਚ ਕਿਹਾ ਗਿਆ ਹੈ ਕਿ ਕਰਜ਼ ਦੇ ਭੁਗਤਾਨ ਦੀ ਦਰ 'ਚ ਗਿਰਾਵਟ ਆਈ ਹੈ, ਜਿਸ ਕਾਰਨ ਐੱਮ. ਐੱਫ. ਆਈ. ਸਾਹਮਣੇ ਨਕਦੀ ਦਾ ਸੰਕਟ ਪੈਦਾ ਹੋ ਗਿਆ ਹੈ।
ਕੋਰੋਨਾ ਵੈਕਸੀਨ ਸਬੰਧੀ ਚੀਨ ਦਾ ਵੱਡਾ ਦਾਅਵਾ, ਜਲਦ ਸ਼ੁਰੂ ਹੋਵੇਗਾ ਨੱਕ 'ਚ ਸਪਰੇਅ ਵਾਲੀ ਦਵਾਈ ਦਾ ਪ੍ਰੀਖਣ
NEXT STORY