ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸ਼ੁੱਕਰਵਾਰ (31 ਜਨਵਰੀ) ਨੂੰ ਤੇਜ਼ੀ ਨਾਲ ਹੋਈ ਹੈ। ਸੈਂਸੈਕਸ 129 ਅੰਕ ਚੜ੍ਹ ਕੇ 76,888 'ਤੇ ਖੁੱਲ੍ਹਿਆ। ਨਿਫਟੀ 47 ਅੰਕ ਚੜ੍ਹ ਕੇ 23,296 'ਤੇ ਖੁੱਲ੍ਹਿਆ। ਬੈਂਕ ਨਿਫਟੀ 52 ਅੰਕ ਡਿੱਗ ਕੇ 49,259 'ਤੇ ਖੁੱਲ੍ਹਿਆ ਅਤੇ ਮੁਦਰਾ ਬਾਜ਼ਾਰ 'ਚ ਰੁਪਿਆ 2 ਪੈਸੇ ਕਮਜ਼ੋਰ ਹੋ ਕੇ 86.64 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਆਈਟੀ ਅਤੇ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ ਵਾਧਾ ਦਰਜ ਕੀਤਾ ਗਿਆ।
ਟਾਪ ਲੂਜ਼ਰਸ
ਰਿਐਲਟੀ, ਮੈਟਲ ਅਤੇ ਪੀਐਸਯੂ ਬੈਂਕ ਵਰਗੇ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ।
ਟਾਪ ਗੇਨਰਸ
ਨਿਫਟੀ 'ਤੇ ਐੱਲ.ਟੀ., ਟਾਟਾ ਕੰਜ਼ਿਊਮਰ, ਟਾਈਟਨ, ਵਿਪਰੋ, ਬੀਈਐੱਲ 'ਚ ਚੰਗੀ ਤੇਜ਼ੀ ਰਹੀ।
ਜਦੋਂ ਕਿ ਆਈਟੀਸੀ ਹੋਟਲ, ਬਜਾਜ ਫਿਨਸਰਵ, ਅਡਾਨੀ ਇੰਟਰਪ੍ਰਾਈਜਿਜ਼, ਭਾਰਤੀ ਏਅਰਟੈਲ, ਕੋਲ ਇੰਡੀਆ ਵਿੱਚ ਗਿਰਾਵਟ ਦਰਜ ਕੀਤੀ ਗਈ।
ਅੱਜ ਪ੍ਰੀ-ਬਜਟ ਕਾਰੋਬਾਰੀ ਸੈਸ਼ਨ ਹੈ ਅਤੇ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਰਥਿਕ ਸਰਵੇਖਣ ਪੇਸ਼ ਕਰਨਗੇ। ਸੰਸਦ ਦਾ ਬਜਟ ਸੈਸ਼ਨ ਅੱਜ ਸਵੇਰੇ 11 ਵਜੇ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।
ਇਸ ਤੋਂ ਪਹਿਲਾਂ ਅੱਜ ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਟਰਿਗਰ ਆ ਰਹੇ ਹਨ। ਗਿਫਟ ਨਿਫਟੀ 23,425 ਦੇ ਆਸਪਾਸ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਸੀ। ਅਮਰੀਕੀ ਫਿਊਚਰਜ਼ ਵੱਧ ਰਹੇ ਸਨ। ਕੱਲ੍ਹ ਅਮਰੀਕੀ ਬਾਜ਼ਾਰ ਉਤਰਾਅ-ਚੜ੍ਹਾਅ ਦੇ ਵਿਚਕਾਰ ਤੇਜ਼ੀ ਨਾਲ ਬੰਦ ਹੋਏ। ਡਾਓ ਕਰੀਬ 250 ਅੰਕ ਚੜ੍ਹ ਕੇ ਦੋ ਮਹੀਨਿਆਂ ਦੇ ਉੱਚ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨੈਸਡੈਕ 50 ਅੰਕ ਵਧ ਕੇ ਬੰਦ ਹੋਇਆ। ਚੌਥੀ ਤਿਮਾਹੀ 'ਚ ਅਮਰੀਕਾ ਦੀ ਆਰਥਿਕ ਵਿਕਾਸ ਦਰ ਉਮੀਦ ਤੋਂ ਘੱਟ ਰਹੀ ਹੈ। ਅਮਰੀਕਾ ਦੀ ਜੀਡੀਪੀ ਵਾਧਾ ਦਰ 2.3 ਫੀਸਦੀ ਸੀ।
ਵਸਤੂ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨਾ 70 ਡਾਲਰ ਚੜ੍ਹ ਕੇ 2850 ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ, ਜਦਕਿ ਘਰੇਲੂ ਬਾਜ਼ਾਰ 'ਚ ਵੀ ਇਹ 1200 ਰੁਪਏ ਚੜ੍ਹ ਕੇ 82,100 ਦੇ ਉੱਚ ਪੱਧਰ ਨੂੰ ਛੂਹ ਗਿਆ। ਚਾਂਦੀ 4% ਦੀ ਉਛਾਲ ਨਾਲ ਅਤੇ ਕੱਚਾ ਤੇਲ ਮਾਮੂਲੀ ਵਾਧੇ ਨਾਲ 76 ਡਾਲਰ ਦੇ ਉੱਪਰ ਹੈ।
ਭਾਰਤ ਬਣਾਵੇਗਾ ਖੁਦ ਦਾ ਜੈਨਰੇਟਿਵ AI ਮਾਡਲ, ਇਸ ਸਾਲ ਹੋਵੇਗੀ ਲਾਂਚਿੰਗ
NEXT STORY