ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ’ਚ ਤੇਜ਼ੀ ਦੀ ਤਸਵੀਰ ਅਜੇ ਹਾਂ-ਪੱਖੀ ਹੈ ਪਰ ਨਿਫਟੀ ਦੇ ਉਪਰਲੇ ਪੱਧਰਾਂ ’ਤੇ ਪਹੁੰਚਣ ਦੇ ਨਾਲ ਰੈਜ਼ਿਸਟੈਂਸ ਵੀ ਮਜ਼ਬੂਤ ਹੋ ਰਿਹਾ ਹੈ। ਅਗਲੇ ਹਫਤੇ 24,350 ਦਾ ਸਪੋਰਟ ਅਤੇ 24,760-24,780 ਦਾ ਰੈਜ਼ਿਸਟੈਂਸ ਬਾਜ਼ਾਰ ਦੀ ਦਿਸ਼ਾ ਤੈਅ ਕਰਨ ’ਚ ਅਹਿਮ ਰਹੇਗਾ।
ਇਹ ਵੀ ਪੜ੍ਹੋ : ਬੁਕਿੰਗ ਤੋਂ ਬਾਅਦ 3 ਘੰਟਿਆਂ 'ਚ LPG ਸਿਲੰਡਰ ਦੀ ਮਿਲੇਗੀ ਡਿਲੀਵਰੀ, ਸ਼ੁਰੂ ਹੋਈ ਸਰਵਿਸ
ਬੀਤਿਆ ਹਫਤਾ ਨਿਫਟੀ ਲਈ ਸੀਮਤ ਉਤਰਾਅ-ਚੜ੍ਹਾਅ ਦੇ ਬਾਵਜੂਦ ਟੈਕਨੀਕਲ ਰੂਪ ’ਚ ਹਾਂ-ਪੱਖੀ ਰਿਹਾ ਅਤੇ ਇੰਡੈਕਸ ਮਈ 2026 ਦੇ ਪਿਛਲੇ ਸਵਿੰਗ ਹਾਈ ਦੇ ਉੱਪਰ ਟਿਕ ਕੇ ਬੁਲਿਸ਼ ਸਟ੍ਰਕਚਰ ਮਜ਼ਬੂਤ ਕਰਨ ’ਚ ਸਫਲ ਰਿਹਾ। ਆਰ. ਐੱਸ. ਆਈ. ਦੇ ਬੁਲਿਸ਼ ਜ਼ੋਨ ’ਚ ਪਹੁੰਚਣ ਨਾਲ ਵੀ ਮੋਮੈਂਟਮ ’ਚ ਸੁਧਾਰ ਦਾ ਸੰਕੇਤ ਮਿਲਿਆ ਹੈ। ਨਿਫਟੀ ਲਈ 24,360-24,350 ਦਾ ਸਪੋਰਟ ਟੁੱਟਣ ’ਤੇ 24,200 ਅਤੇ 24,140 ਤੱਕ ਪ੍ਰਾਫਿਟ ਬੁਕਿੰਗ ਸੰਭਵ ਹੈ, ਜਦੋਂਕਿ 24,760-24,780 ਦੇ ਉੱਪਰ ਸਸਟੈਂਡ ਬ੍ਰੇਕਆਊਟ ਆਉਣ ’ਤੇ 24,970 ਅਤੇ ਫਿਰ 25,000 ਵੱਲ ਤੇਜ਼ੀ ਵਧ ਸਕਦੀ ਹੈ। 25,000 ਦੇ ਆਲੇ-ਦੁਆਲੇ ਮੌਜੂਦ ਅਨਫਿਲਡ ਪ੍ਰਾਈਸ ਗੈਪ ਮਹੱਤਵਪੂਰਨ ਰੈਜ਼ਿਸਟੈਂਸ ਬਣ ਸਕਦਾ ਹੈ।
ਇਹ ਵੀ ਪੜ੍ਹੋ : ਪਿਆਕੜਾਂ ਨੂੰ ਵੱਡਾ ਝਟਕਾ! ਭਾਰਤ 'ਚ ਮਸ਼ਹੂਰ Whisky ਤੇ Rum ਦੇ ਬ੍ਰਾਂਡਾਂ ਦੀ ਵਿਕਰੀ 'ਤੇ ਲੱਗੀ ਪਾਬੰਦੀ
ਆਪਸ਼ਨ ਡਾਟਾ ’ਚ 24,600 ਕਾਲ ’ਤੇ 1.90 ਲੱਖ ਤੋਂ ਵੱਧ ਕੰਟ੍ਰੈਕਟਸ ਦਾ ਓਪਨ ਇੰਟਰਸਟ ਤੇਜ਼ੀ ਨੂੰ ਸੀਮਤ ਕਰ ਰਿਹਾ ਹੈ, ਹਾਲਾਂਕਿ 0.73 ਦਾ ਪੀ. ਸੀ. ਆਰ. ਛੋਟੀ ਮਿਆਦ ’ਚ ਕੁਝ ਹੋਰ ਤੇਜ਼ੀ ਦੀ ਗੁੰਜਾਇਸ਼ ਦਿਖਾਉਂਦਾ ਹੈ। ਨਿਫਟੀ ਫਿਊਚਰਜ਼ ’ਚ 200 ਡੀ. ਈ. ਐੱਮ. ਏ. 24,431, 100 ਡੀ. ਈ. ਐੱਮ. ਏ. 24,218 ਅਤੇ 50 ਡੀ. ਈ. ਐੱਮ. ਏ. 24,161 ’ਤੇ ਹਨ। ਬੈਂਕ ਨਿਫਟੀ ਕੰਸੋਲੀਡੇਸ਼ਨ ’ਚ ਰਿਹਾ ਪਰ 200-ਡੀ. ਐੱਮ. ਏ. ਦੇ ਉੱਪਰ ਟਿਕੇ ਰਹਿਣ ਨਾਲ ਇਸ ਦਾ ਬੁਲਿਸ਼ ਸਟ੍ਰਕਚਰ ਕਾਇਮ ਹੈ। 57,220-57,200 ਦਾ ਸਪੋਰਟ ਟੁੱਟਣ ’ਤੇ 56,660 ਅਤੇ 56,100 ਤੱਕ ਕਮਜ਼ੋਰੀ ਸੰਭਵ ਹੈ, ਜਦੋਂਕਿ 58,515-58,530 ਦੇ ਉੱਪਰ ਬ੍ਰੇਕਆਊਟ 59,800 ਅਤੇ 60,400 ਦੀ ਰਾਹ ਖੋਲ੍ਹ ਸਕਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ 'ਚ 135 ਸਾਲ ਪੁਰਾਣਾ ਕਾਨੂੰਨ ਰੱਦ ਕਰਕੇ ਪਾਸ ਹੋਇਆ 'The Bankers’ Books Evidence Bill, 2026' ਬਿੱਲ
ਪੀ. ਐੱਸ. ਯੂ. ਬੈਂਕਾਂ ’ਚ ਪ੍ਰਾਈਵੇਟ ਬੈਂਕਾਂ ਦੀ ਤੁਲਨਾ ’ਚ ਬਿਹਤਰ ਮੋਮੈਂਟਮ ਦਿਖਾਈ ਦੇ ਰਿਹਾ ਹੈ। ਸੈਂਸੈਕਸ ’ਚ 77,700-77,680 ਸਪੋਰਟ ਅਤੇ 79,400-79,430 ਰੈਜ਼ਿਸਟੈਂਸ ਮਹੱਤਵਪੂਰਨ ਰਹਿਣਗੇ। ਐੱਫ. ਆਈ. ਆਈ. ਨੇ ਹਫਤੇ ਦੇ ਆਖਰੀ ਦਿਨ ਕੈਸ਼ ਮਾਰਕੀਟ ’ਚ 480 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ, ਜਦੋਂਕਿ ਡੀ. ਆਈ. ਆਈ. ਦਾ ਮਜ਼ਬੂਤ ਸਪੋਰਟ ਬਣਿਆ ਰਿਹਾ। ਬ੍ਰਾਡਰ ਮਾਰਕੀਟ ’ਚ ਮਿਡਕੈਪ 100 ਕਰੀਬ 1 ਫੀਸਦੀ ਅਤੇ ਸਮਾਲਕੈਪ 100 ਕਰੀਬ 3 ਫੀਸਦੀ ਚੜ੍ਹੇ, ਜਦੋਂਕਿ ਆਟੋ ਅਤੇ ਆਈ. ਟੀ. ’ਚ ਮਜ਼ਬੂਤੀ ਰਹੀ ਅਤੇ ਮੀਡੀਆ ਤੇ ਰਿਐਲਿਟੀ ’ਚ ਪ੍ਰਾਫਿਟ ਬੁਕਿੰਗ ਹੋਈ। ਰੁਪਇਆ ਦੂਜੇ ਹਫਤੇ ਮਜ਼ਬੂਤ ਹੋ ਕੇ 95.21 ਪ੍ਰਤੀ ਡਾਲਰ ’ਤੇ ਬੰਦ ਹੋਇਆ, ਜਦੋਂਕਿ ਬ੍ਰੇਂਟ ਕਰੂਡ 83-84 ਡਾਲਰ ਦੇ ਆਲੇ-ਦੁਆਲੇ ਰਿਹਾ। ਗੋਲਡ ’ਚ ਕਰੀਬ 7 ਫੀਸਦੀ ਦੀ ਹਫਤਾਵਾਰੀ ਤੇਜ਼ੀ ਰਹੀ ਅਤੇ ਐੱਮ. ਸੀ. ਐਕਸ. ਗੋਲਡ ’ਚ 1,48,000 ਸਪੋਰਟ ਅਤੇ 1,54,850-1,55,980 ਰੈਜ਼ਿਸਟੈਂਸ ਰਹੇਗਾ। ਕਾਪਰ ਨੇ 1,365.5 ਦਾ ਹੁਣ ਤੱਕ ਦਾ ਸਭ ਤੋਂ ਉੱਚਾ ਵੀਕਲੀ ਕਲੋਜ਼ਿੰਗ ਦਿੱਤਾ।
ਇਹ ਵੀ ਪੜ੍ਹੋ : ਰਾਸ਼ਨ ਦੀਆਂ 99 ਫ਼ੀਸਦੀ ਚੀਜ਼ਾਂ ਹੋਈਆਂ ਮਹਿੰਗੀਆਂ, ਫ਼ੈਸਟਿਵ ਸੀਜ਼ਨ ’ਤੇ ਹੋਰ ਵਧ ਸਕਦੇ ਹਨ ਭਾਅ
ਅਮਰੀਕੀ ਕਮਜ਼ੋਰ ਰੋਜ਼ਗਾਰ ਅੰਕੜਿਆਂ ਨਾਲ ਡਾਲਰ ਅਤੇ ਟ੍ਰੇਜ਼ਰੀ ਯੀਲਡ ’ਤੇ ਦਬਾਅ ਰਿਹਾ, ਜਿਸ ਨਾਲ ਗੋਲਡ ਨੂੰ ਸਮਰਥਨ ਮਿਲਿਆ। ਉੱਥੇ ਹੀ ਨਵੇਂ ਐੱਫ. ਐਂਡ ਓ. ਕਲੋਜ਼ਿੰਗ ਆਕਸ਼ਨ ਸੈਸ਼ਨ ਭਾਵ ਸੀ. ਏ. ਐੱਸ. ਕਾਰਨ ਐਕਸਪਾਇਰੀ ਡੇਅ ਦੀਆਂ ਪੁਰਾਣੀਆਂ ਟ੍ਰੇਡਿੰਗ ਰਣਨੀਤੀਆਂ ਨੂੰ ਨਵੇਂ ਸਿਰੇ ਤੋਂ ਪਰਖਣਾ ਹੋਵੇਗਾ। ਕੁੱਲ ਮਿਲਾ ਕੇ ਬਾਜ਼ਾਰ ਦਾ ਪ੍ਰਾਇਮਰੀ ਬਾਇਸ ਬੁਲਿਸ਼ ਹੈ; 24,350 ਦੇ ਉੱਪਰ ਨਿਫਟੀ ’ਚ ਗਿਰਾਵਟ ਖਰੀਦਦਾਰੀ ਦਾ ਮੌਕਾ ਰਹਿ ਸਕਦੀ ਹੈ, ਜਦੋਂਕਿ 24,780 ਦੇ ਉੱਪਰ ਸਸਟੈਂਡ ਬ੍ਰੇਕਆਊਟ ਤੇਜ਼ੀ ਦੇ ਅਗਲੇ ਪੜਾਅ ਦੀ ਪੁਸ਼ਟੀ ਕਰੇਗਾ।
ਇਹ ਵੀ ਪੜ੍ਹੋ : ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ ਦਾਅਵਾ
ਇਹ ਵੀ ਪੜ੍ਹੋ : ਕਦੋਂ ਆਉਣਗੇ ਪਲਾਸਟਿਕ ਦੇ ਨੋਟ, RBI ਗਵਰਨਰ ਨੇ ਦਿੱਤੀ ਜਾਣਕਾਰੀ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ ਮੋਟਾ ਮੁਨਾਫ਼ਾ
NEXT STORY