ਮੁੰਬਈ- ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਤੇਜ਼ੀ ਨਾਲ ਖੁੱਲ੍ਹਿਆ। ਬਾਜ਼ਾਰ ਦੇ ਪ੍ਰਮੁੱਖ ਸੂਚਕਾਂਕ ਸ਼ੁਰੂਆਤੀ ਕਾਰੋਬਾਰ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆ ਰਹੇ ਹਨ। ਫਿਲਹਾਲ ਸੈਂਸੈਕਸ 260 ਅੰਕਾਂ ਦੀ ਮਜ਼ਬੂਤੀ ਨਾਲ 63000 ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ 70 ਅੰਕਾਂ ਦੀ ਮਜ਼ਬੂਤੀ ਨਾਲ 18,700 ਦੇ ਨੇੜੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਮੈਟਲ ਅਤੇ ਆਈ.ਟੀ. ਸੈਕਟਰ ਦੇ ਸ਼ੇਅਰਾਂ 'ਚ ਮਜ਼ਬੂਤੀ
ਮੰਗਲਵਾਰ ਨੂੰ ਬਾਜ਼ਾਰ ਦੀ ਮਜ਼ਬੂਤੀ 'ਚ ਆਈ.ਟੀ., ਮੈਟਲ ਅਤੇ ਰੀਅਲਟੀ ਸ਼ੇਅਰਾਂ ਦਾ ਯੋਗਦਾਨ ਰਿਹਾ। ਨਿਫਟੀ 'ਚ ਆਈ.ਟੀ.ਸੀ. , ਬੀ.ਪੀ.ਸੀ.ਐੱਲ. ਟਾਪ ਗੈਨਰ ਦੇ ਤੌਰ 'ਤੇ ਵਪਾਰ ਕਰ ਰਹੇ ਹਨ ਜਦਕਿ ਐੱਲ ਐਂਡ ਟੀ ਟਾਪ ਲੂਜ਼ਰ ਦੇ ਰੂਪ 'ਚ ਕਾਰੋਬਾਰ ਕਰ ਰਿਹਾ ਹੈ। ਸੋਮਵਾਰ ਨੂੰ ਸੈਂਸੈਕਸ 100 ਅੰਕ ਚੜ੍ਹ ਕੇ 62,724 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ : ਸੇਬੀ ਨਿਵੇਸ਼ਕਾਂ ਦਾ ਪੈਸਾ ਕੱਢਣ ਲਈ ਸ਼ਾਰਦਾ ਗਰੁੱਪ ਦੀਆਂ 61 ਜਾਇਦਾਦਾਂ ਦੀ ਕਰੇਗਾ ਨਿਲਾਮੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ ’ਚ ਮੰਦੀ ਦਾ ਕਹਿਰ! 2 ਮਹੀਨਿਆਂ ’ਚ ਕਰੀਬ ਡੇਢ ਲੱਖ ਲੋਕ ਹੋਏ ਬੇਰੁਜ਼ਗਾਰ
NEXT STORY