ਬਿਜ਼ਨਸ ਡੈਸਕ: ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ (2 ਮਈ, 2025) ਨੂੰ ਘਰੇਲੂ ਸਟਾਕ ਮਾਰਕੀਟ 'ਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵਾਲ ਸਟਰੀਟ ਤੋਂ ਸਕਾਰਾਤਮਕ ਸੰਕੇਤਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ਨਾਲ ਸੰਭਾਵਿਤ ਵਪਾਰ ਸਮਝੌਤੇ ਦੇ ਸੰਕੇਤਾਂ ਅਤੇ ਆਈਟੀ ਤੇ ਬੈਂਕਿੰਗ ਖੇਤਰਾਂ ਵਿੱਚ ਸ਼ਾਨਦਾਰ ਤਿਮਾਹੀ ਨਤੀਜਿਆਂ ਕਾਰਨ ਨਿਵੇਸ਼ਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਸਵੇਰ ਦੇ ਸੈਸ਼ਨ 'ਚ ਹੀ ਸੈਂਸੈਕਸ ਅਤੇ ਨਿਫਟੀ ਨਵੀਆਂ ਉਚਾਈਆਂ 'ਤੇ ਪਹੁੰਚ ਗਏ ਅਤੇ ਬਾਜ਼ਾਰ ਪੂੰਜੀਕਰਨ 'ਚ ਵੀ ਕਾਫ਼ੀ ਵਾਧਾ ਹੋਇਆ। ਇਸ ਵਾਧੇ ਨਾਲ ਬੀਐੱਸਈ 'ਤੇ ਸੂਚੀਬੱਧ ਸਾਰੀਆਂ ਕੰਪਨੀਆਂ ਦਾ ਮਾਰਕੀਟ ਕੈਪ 3.27 ਲੱਖ ਕਰੋੜ ਰੁਪਏ ਵਧ ਕੇ 426.51 ਲੱਖ ਕਰੋੜ ਰੁਪਏ ਹੋ ਗਿਆ। ਸਵੇਰੇ 10.10 ਵਜੇ ਬੀਐੱਸਈ ਸੈਂਸੈਕਸ 901.48 ਅੰਕ ਯਾਨੀ 1.12% ਦੇ ਵਾਧੇ ਨਾਲ 81,143.72 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ50 ਇੰਡੈਕਸ ਵੀ 245.65 ਅੰਕ ਯਾਨੀ 1.01% ਦੇ ਵਾਧੇ ਨਾਲ 24,579.85 ਅੰਕ 'ਤੇ ਸੀ।
ਜਿਨ੍ਹਾਂ ਪੰਜ ਸਟਾਕਾਂ ਵਿੱਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ, ਉਨ੍ਹਾਂ ਵਿੱਚੋਂ ਇੱਕ ਅਡਾਨੀ ਗਰੁੱਪ ਦਾ ਸਟਾਕ ਹੈ। ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਦੇ ਸਟਾਕ ਵਿੱਚ 4.70 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਮਾਰੂਤੀ ਸੁਜ਼ੂਕੀ ਦੇ ਸਟਾਕ ਵਿੱਚ 2.32 ਪ੍ਰਤੀਸ਼ਤ ਦੀ ਤੇਜ਼ੀ ਆਈ। ਇੰਡਸਇੰਡ ਬੈਂਕ ਦਾ ਸਟਾਕ 1.97 ਪ੍ਰਤੀਸ਼ਤ ਮਜ਼ਬੂਤ ਸੀ, ਜਦੋਂ ਕਿ ਈਟਰਨਲ ਦਾ ਸਟਾਕ 1.72 ਪ੍ਰਤੀਸ਼ਤ ਚੜ੍ਹਿਆ, ਜਦਕਿ ਐਕਸਿਸ ਬੈਂਕ ਦੇ ਸਟਾਕ ਵਿੱਚ 1.53 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ। ਨੈਸਲੇ ਇੰਡੀਆ ਦਾ ਸਟਾਕ 1.19 ਪ੍ਰਤੀਸ਼ਤ, ਟਾਈਟਨ ਕੰਪਨੀ ਦਾ 1.14 ਪ੍ਰਤੀਸ਼ਤ ਜਦੋਂ ਕਿ ਬਜਾਜ ਫਿਨਸਰਵ 0.53 ਪ੍ਰਤੀਸ਼ਤ ਡਿੱਗ ਗਿਆ।
ਗਲੋਬਲ ਸੰਕੇਤਾਂ ਤੋਂ ਬਾਜ਼ਾਰ ਨੂੰ ਮਿਲਿਆ ਸਮਰਥਨ
ਅਮਰੀਕੀ ਸਟਾਕ ਬਾਜ਼ਾਰਾਂ ਵਿੱਚ ਮਜ਼ਬੂਤੀ ਤੋਂ ਬਾਅਦ ਗਲੋਬਲ ਬਾਜ਼ਾਰਾਂ 'ਚ ਵੀ ਸਕਾਰਾਤਮਕ ਰੁਝਾਨ ਦੇਖੇ ਗਏ। ਨਿਵੇਸ਼ਕ ਮਹਿੰਗਾਈ ਦੇ ਅੰਕੜਿਆਂ ਕਾਰਨ ਟੈਰਿਫ ਦਰਾਂ ਵਿੱਚ ਸੰਭਾਵਿਤ ਰਾਹਤ ਅਤੇ ਬਾਜ਼ਾਰ ਵਿੱਚ ਸਥਿਰਤਾ ਦੀ ਉਮੀਦ ਕਰ ਰਹੇ ਹਨ। ਇਨ੍ਹਾਂ ਗਲੋਬਲ ਸੰਕੇਤਾਂ ਨੇ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਨੂੰ ਵਧਾ ਦਿੱਤਾ, ਜਿਸ ਨਾਲ ਭਾਰਤੀ ਬਾਜ਼ਾਰ ਯਾਨੀ ਦਲਾਲ ਸਟਰੀਟ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਵੀ ਮਜ਼ਬੂਤ ਹੋਇਆ।
ਭਾਰਤ-ਅਮਰੀਕਾ ਵਪਾਰ ਸਮਝੌਤੇ ਦੀਆਂ ਉਮੀਦਾਂ ਨੇ ਬਾਜ਼ਾਰ ਦੇ ਉਤਸ਼ਾਹ ਨੂੰ ਵਧਾਇਆ
ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੇ ਗਏ ਸਕਾਰਾਤਮਕ ਬਿਆਨ ਨੇ ਘਰੇਲੂ ਬਾਜ਼ਾਰ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਲੰਬੇ ਸਮੇਂ ਤੋਂ ਚੱਲ ਰਹੇ ਟੈਰਿਫ ਵਿਵਾਦ ਅਤੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਟਰੰਪ ਦੀਆਂ ਟਿੱਪਣੀਆਂ ਨੇ ਨਿਵੇਸ਼ਕਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ।
ਕੱਚੇ ਤੇਲ 'ਚ ਹੱਲ ਅਤੇ FIIs ਦੀ ਵਾਪਸੀ ਬਾਜ਼ਾਰ ਦੀ ਤਾਕਤ ਬਣੀ
ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਦੀ ਜ਼ਬਰਦਸਤ ਵਾਪਸੀ ਨੇ ਬਾਜ਼ਾਰ ਨੂੰ ਵੱਡਾ ਸਮਰਥਨ ਦਿੱਤਾ ਹੈ। ਪਿਛਲੇ 11 ਵਪਾਰਕ ਸੈਸ਼ਨਾਂ ਵਿੱਚ, FIIs ਦੁਆਰਾ ਕੁੱਲ 37,375 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ, ਜਿਸ ਨਾਲ ਬਾਜ਼ਾਰ ਨੂੰ ਸਥਿਰਤਾ ਮਿਲੀ। ਇਸ ਦੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਘਰੇਲੂ ਮੰਗ 'ਚ ਸੁਧਾਰ ਅਤੇ ਵਿਆਜ ਦਰਾਂ 'ਚ ਕਮੀ ਵਰਗੇ ਕਾਰਕਾਂ ਨੇ ਵੀ ਤੇਜ਼ੀ ਨੂੰ ਮਜ਼ਬੂਤ ਕੀਤਾ। ਅਪ੍ਰੈਲ ਦੇ ਮਹੀਨੇ ਵਿੱਚ ਸਾਰੀਆਂ ਭੂ-ਰਾਜਨੀਤਿਕ ਚੁਣੌਤੀਆਂ ਦੇ ਬਾਵਜੂਦ ਨਿਫਟੀ ਵਿੱਚ 4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਡਾਲਰ ਦੇ ਮੁਕਾਬਲੇ ਰੁਪਿਆ ਹੋਇਆ ਮਜ਼ਬੂਤ, ਸ਼ੁਰੂਆਤੀ ਕਾਰੋਬਾਰ 'ਚ...
NEXT STORY