ਬਿਜ਼ਨੈੱਸ ਡੈਸਕ—ਰਿਲਾਇੰਸ ਗਰੁੱਪ ਨਾਲ ਜੁੜੀ ਇਕ ਫਰਮ 'ਤੇ ਮਨੀ ਲਾਂਡਰਿੰਗ 'ਚ ਸ਼ਾਮਲ ਹੋਣ ਦਾ ਦੋਸ਼ ਲੱਗਿਆ ਹੈ। ਖਬਰ ਮੁਤਾਬਕ ਨੀਦਰਲੈਂਡ ਦੇ ਜਾਂਚ ਅਧਿਕਾਰੀਆਂ ਦਾ ਦੋਸ਼ ਹੈ ਕਿ ਡੱਚ ਪਾਈਪਲਾਈਨ ਫਰਮ A Hak NL ਨੇ ਸਾਲ 2006 ਤੋਂ ਲੈ ਕੇ 2008 ਵਿਚਾਲੇ ਬਣੀ ਗੈਸ ਪਾਈਪਲਾਈਨ ਦੇ ਮੈਟੇਰੀਅਲ ਦੀ ਕੀਮਤ ਵਧਾ ਕੇ ਵਸੂਲੀ ਅਤੇ ਫਿਰ ਮੁਨਾਫੇ 'ਚੋਂ 1.1 ਬਿਲੀਅਨ ਡਾਲਰ ਭਾਵ 110 ਕਰੋੜ ਰੁਪਏ ਸਿੰਗਾਪੁਰ ਸਥਿਤ ਫਰਮ Biometrix ltd ਦੇ ਖਾਤੇ 'ਚ ਟ੍ਰਾਂਸਫਰ ਕੀਤੇ।
ਦੋਸ਼ ਹੈ ਕਿ ਡੱਚ ਕੰਪਨੀ A Hak NL ਨੂੰ ਠੇਕਾ ਦੇਣ ਵਾਲੀ ਕੰਪਨੀ ਰਿਲਾਇੰਸ ਗੈਸ ਟ੍ਰਾਂਸਪੋਰਟੇਸ਼ਨ ਇੰਫਰਾਸਟਕਰਚਰ ਲਿਮਿਟਿਡ ਹੀ ਹੈ, ਨਾਲ ਹੀ ਸਿੰਗਾਪੁਰ ਦੀ ਫਰਮ ਵੀ ਰਿਲਾਇੰਸ ਗਰੁੱਪ ਨਾਲ ਜੁੜੀ ਹੈ। ਦੱਸ ਦੇਈਏ ਕਿ ਰਿਲਾਇੰਸ ਗੈਸ ਟ੍ਰਾਂਸਪੋਟੇਰਸ਼ਨ ਇੰਫਰਾਸਟਕਰਚਰ ਲਿਮਿਟਿਡ ਦਾ ਨਾਂ ਹੁਣ ਈਸਟ ਵੈਸਟ ਪਾਈਪਲਾਈਨ ਲਿਮਿਟਿਡ ਹੋ ਗਿਆ ਹੈ, ਜੋ ਕਿ ਇਕ ਪ੍ਰਾਈਵੇਟ ਫਰਮ ਹੈ।
ਜਾਂਚ ਏਜੰਸੀ ਨੇ 3 ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ
ਮਨੀ ਲਾਂਡਰਿੰਗ ਦੇ ਇਸ ਮਾਮਲੇ ਦੀ ਜਾਂਚ ਨੀਦਰਲੈਂਡ ਦੀ ਜਾਂਚ The Fiscal Intelligence and Investgation Service & Economic Investigation Service (FIOD-ECD) ਜਾਂਚ ਕਰ ਰਹੀ ਹੈ। ਜਾਂਚ ਏਜੰਸੀ ਨੇ ਇਸ ਮਾਮਲੇ 'ਚ A Hak NL ਦੇ 3 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੱਚ ਅਭਿਯੋਜਨ ਵਕੀਲ ਨੇ ਇਕ ਬਿਆਨ ਜਾਰੀ ਕਰ ਦੱਸਿਆ ਹੈ ਕਿ ਡੱਚ ਫਰਮ A Hak NL ਨੇ ਇਸ ਤਰ੍ਹਾਂ ਕਰੀਬ 10 ਮਿਲੀਅਨ ਡਾਲਰ ਦੀ ਰਕਮ ਹਾਸਲ ਕੀਤੀ। ਇਕ ਖਬਰ ਮੁਤਾਬਕ ਸਿੰਗਾਪੁਰ ਦੀ ਫਰਮ ਜੋ ਭੇਜੀ ਗਈ ਰਕਮ 4 ਬੀਮਾ ਕੰਪਨੀਆਂ ਦੁਆਰਾ ਭੇਜੀ ਗਈ, ਜਿਸ ਦੇ ਲਈ ਫਰਜ਼ੀ ਬੀਮਾ ਕੀਤਾ ਗਿਆ। ਹਾਲਾਂਕਿ ਜਦ ਇਸ ਦੇ ਬਾਰੇ 'ਚ ਰਿਲਾਇੰਗ ਗਰੁੱਪ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਧਾਂਧਲੀ ਤੋਂ ਇਨਕਾਰ ਕੀਤਾ। ਰਿਲਾਇੰਸ ਨੇ ਕਿਸੇ ਵੀ ਕਥਿਤ ਮਨੀ ਲਾਂਡਰਿੰਗ ਤੋਂ ਇਨਕਾਰ ਕੀਤਾ ਹੈ।
ਜਾਂਚ 'ਚ ਪਤਾ ਚੱਲਿਆ ਹੈ ਕਿ ਇਸ ਪੂਰੀ ਧਾਂਧਲੀ ਦੇ ਪਿਛੇ ਸਿੰਗਾਪੁਰ ਦੀ ਕੰਪਨੀ Biometrix Marketing ਦੇ ਮਾਲਕ ਜੈਮਸ ਵਾਲਫੈਂਜੋ ਹਨ, ਜੋ ਕਿ ਨੀਦਰਲੈਂਡ ਦਾ ਨਿਵਾਸੀ ਹੈ। ਖਾਸ ਗੱਲ ਇਹ ਹੈ ਕਿ ਜੈਮਸ ਵਾਲਫੈਂਜੋ ਦਾ ਨਾਂ ਇਸ ਤੋਂ ਪਹਿਲਾਂ ਵੀ ਰਿਲਾਇੰਸ ਗਰੁੱਪ ਨਾਲ ਜੁੜ ਚੁੱਕਿਆ ਹੈ। ਦਰਅਸਲ ਸਾਲ 2005 'ਚ ਹੋਏ ਸਵਿਸ ਲੀਕ ਤਹਿਤ ਹੋਏ ਖੁਲਾਸੇ 'ਚ ਪਤਾ ਚੱਲਿਆ ਸੀ ਕਿ ਰਿਲਾਇੰਸ ਇੰਡਸਟਰੀਜ਼ ਦਾ ਆਫਸ਼ੋਰ ਕਾਰਪੋਰੇਟ ਸਟਰਕਚਰ ਜੈਮਸ ਵਾਲਫੈਂਜੋ ਦੁਆਰਾ ਹੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਪੈਰਾਡਾਈਜ਼ ਪੇਪਰ ਲੀਕ 'ਚ ਵੀ ਜੈਮਸ ਨਾਂ ਸਾਹਮਣੇ ਆ ਚੁੱਕਿਆ ਹੈ।
ਜਹਾਜ਼ ਈਂਧਨ ਨੂੰ GST ਦੇ ਘੇਰੇ 'ਚ ਲਿਆਂਦਾ ਜਾਵੇ : ਪ੍ਰਭੂ
NEXT STORY