ਮੁੰਬਈ (ਬਿਊਰੋ) - ਰਤਨ ਟਾਟਾ ਦੀ 9 ਅਕਤੂਬਰ ਨੂੰ 86 ਸਾਲ ਦੀ ਉਮਰ 'ਚ ਬ੍ਰੀਚ ਕੈਂਡੀ ਹਸਪਤਾਲ, ਮੁੰਬਈ 'ਚ ਮੌਤ ਹੋ ਗਈ ਸੀ। ਦੇਸ਼ ਦੇ ਵਿਕਾਸ 'ਚ ਰਤਨ ਟਾਟਾ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕਰਦਿਆਂ ਹਰ ਖੇਤਰ ਦੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਹਾਲ ਹੀ 'ਚ ਟਾਟਾ ਰਤਨ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਸਨਮਾਨਾਂ ਨਾਲ NCPA ਲਾਨ 'ਚ ਲਿਆਂਦਾ ਗਿਆ।

ਇਸ ਦੌਰਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹਰੇਕ ਦੀ ਅੱਖ ਨਮ ਹੋ ਰਹੀ ਹੈ।

ਦੱਸ ਦਈਏ ਕਿ ਟਾਟਾ ਰਤਨ ਦੀ ਮੌਤ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਦਯੋਗਪਤੀ ਹਰਸ਼ ਗੋਇਨਕਾ ਨੇ ਦਿੱਤੀ ਸੀ।

ਉਨ੍ਹਾਂ ਨੇ ਰਾਤ 11:24 'ਤੇ ਸੋਸ਼ਲ ਮੀਡੀਆ 'ਤੇ ਲਿਖਿਆ, 'ਘੜੀ ਨੇ ਟਿਕਣਾ ਬੰਦ ਕਰ ਦਿੱਤਾ ਹੈ। ਟਾਇਟਨਸ ਹੋਰ ਨਹੀਂ ਰਹੇ।

ਰਤਨ ਟਾਟਾ ਇਮਾਨਦਾਰੀ, ਨੈਤਿਕ ਅਗਵਾਈ ਅਤੇ ਪਰਉਪਕਾਰ ਦੇ ਪ੍ਰਤੀਕ ਸਨ।' ਕਰੀਬ 2 ਵਜੇ ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਤੋਂ ਉਨ੍ਹਾਂ ਦੇ ਘਰ ਲਿਆਂਦਾ ਗਿਆ।

ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਉੱਘੇ ਉਦਯੋਗਪਤੀ ਰਤਨ ਟਾਟਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਦੂਜੇ ਪਾਸੇ ਟਾਟਾ ਗਰੁੱਪ ਨੇ ਜਾਣਕਾਰੀ ਦਿੱਤੀ ਹੈ ਕਿ ਰਤਨ ਟਾਟਾ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੱਖਣੀ ਮੁੰਬਈ ਦੇ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (NCPA) ਦੇ ਲਾਅਨ ਵਿੱਚ ਰੱਖਿਆ ਜਾਵੇਗਾ, ਤਾਂ ਜੋ ਜਨਤਾ ਉਸ ਨੂੰ ਸ਼ਰਧਾਂਜਲੀ ਦੇ ਸਕਦੀ ਹੈ।

ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਤਨ ਟਾਟਾ ਦੇ ਦੇਹਾਂਤ 'ਤੇ ਜਤਾਇਆ ਦੁੱਖ
NEXT STORY