ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਕੰਪਨੀ ਨਾਲਕੋ ਦਾ ਜੂਨ, 2024 ਨੂੰ ਖ਼ਤਮ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਲਾਭ 76.3 ਫ਼ੀਸਦੀ ਵਧ ਕੇ 588.42 ਕਰੋੜ ਰੁਪਏ ਹੋ ਗਿਆ। ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ (ਨਾਲਕੋ) ਨੇ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ। ਇਕ ਸਾਲ ਪਹਿਲਾਂ ਦੇ ਇਸ ਮਿਆਦ ’ਚ ਕੰਪਨੀ ਨੇ 333.76 ਕਰੋੜ ਰੁਪਏ ਦਾ ਏਕੀਕ੍ਰਿਤ ਲਾਭ ਦਰਜ ਕੀਤਾ ਸੀ।
ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ਦੌਰਾਨ ਉਸ ਦੀ ਏਕੀਕ੍ਰਿਤ ਕਮਾਈ ਸਾਲਾਨਾ ਆਧਾਰ ’ਤੇ 3,226.88 ਕਰੋੜ ਤੋਂ ਘਟ ਕੇ 2,916.62 ਕਰੋਡ਼ ਰੁਪਏ ਰਹਿ ਗਈ। ਨਾਲਕੋ ਦੇ ਨਿਰਦੇਸ਼ਕ ਮੰਡਲ ਨੇ 2023-24 ਲਈ 2 ਰੁਪਏ ਪ੍ਰਤੀ ਸ਼ੇਅਰ ਦੇ ਅੰਤਿਮ ਲਾਭ ਅੰਸ਼ (ਡੀ. ਵੀ.) ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਲਈ ਅਗਲੀ ਸਾਲਾਨਾ ਆਮ ਬੈਠਕ ’ਚ ਸ਼ੇਅਰਧਾਰਕਾਂ ਦੀ ਮਨਜ਼ੂਰੀ ਲਈ ਜਾਣੀ ਹੈ। ਸਰਕਾਰ ਕੋਲ ਨਾਲਕੋ ’ਚ 51.28 ਫ਼ੀਸਦੀ ਹਿੱਸੇਦਾਰੀ ਹੈ।
voltas ਦਾ ਲਾਭ ਦੁੱਗਣਾ ਹੋ ਕੇ 335 ਕਰੋੜ ਰੁਪਏ ਹੋਇਆ
NEXT STORY