ਬਿਜ਼ਨੈੱਸ ਡੈਸਕ - ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਓਸਵਾਲ ਓਵਰਸੀਜ਼ ਲਿਮਟਿਡ ਖਿਲਾਫ ਸ਼ੁਰੂ ਕੀਤੀ ਦੀਵਾਲੀਆ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਅਪੀਲ ਨੂੰ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ : 4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ
ਇਹ ਫੈਸਲਾ ਕੰਪਨੀ ਅਤੇ ਉਸ ਦੇ ਵਿੱਤੀ ਕਰਜ਼ਦਾਤਾ ਐੱਲ. ਐੱਚ. ਸ਼ੂਗਰ ਫੈਕਟਰੀਜ਼ ਵਿਚਾਲੇ ਵਿਵਾਦ ਦੇ ਸੁਖਾਵੇਂ ਹੱਲ ਤੋਂ ਬਾਅਦ ਆਇਆ ਹੈ। ਜਸਟਿਸ ਮੁਹੰਮਦ ਫੈਜ਼ ਆਲਮ ਖਾਨ ਅਤੇ ਨਰੇਸ਼ ਸਲੇਚਾ ਦੇ ਬੈਂਚ ਦੇ ਸਾਹਮਣੇ ਓਸਵਾਲ ਓਵਰਸੀਜ਼ ਅਤੇ ਐੱਲ. ਐੱਚ. ਸ਼ੂਗਰ ਫੈਕਟਰੀਜ਼ ਨੇ ਸਾਂਝੀ ਅਰਜ਼ੀ ਦਾਖਲ ਕਰ ਕੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ
ਸਮਝੌਤੇ ਦੀਆਂ ਸ਼ਰਤਾਂ ਵੀ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਸਮਝੌਤੇ ਤਹਿਤ ਓਸਵਾਲ ਓਵਰਸੀਜ਼ ਨੇ ਐੱਲ. ਐੱਚ. ਸ਼ੂਗਰ ਫੈਕਟਰੀਜ਼ ਨੂੰ 2.80 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਸੌਂਪ ਦਿੱਤਾ ਹੈ। ਕਰਜ਼ਦਾਤਾ ਵੱਲੋਂ ਪੇਸ਼ ਵਕੀਲ ਨੇ ਦੱਸਿਆ ਕਿ ਜਿੱਥੋਂ ਤੱਕ ਵਿੱਤੀ ਕਰਜ਼ੇ ਦਾ ਸਵਾਲ ਹੈ, ਉਸ ਦਾ ਪੂਰਾ ਨਿਪਟਾਰਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
8 ਜੂਨ, 2026 ਨੂੰ ਐੱਨ. ਸੀ. ਐੱਲ. ਏ. ਟੀ. ਨੇ ਓਸਵਾਲ ਓਵਰਸੀਜ਼ ਦੇ ਅੰਤ੍ਰਿਮ ਹੱਲ ਪੇਸ਼ੇਵਰ (ਆਈ. ਆਰ. ਪੀ.) ਨੂੰ ਦੀਵਾਲੀਆ ਹੱਲ ਪ੍ਰਕਿਰਿਆ ’ਚ ਅੱਗੇ ਕੋਈ ਕਦਮ ਚੁੱਕਣ ਤੋਂ ਰੋਕ ਦਿੱਤਾ ਸੀ। ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਕਿਹਾ ਕਿ ਇਨਸਾਲਵੈਂਸੀ ਅਤੇ ਬੈਂਕ੍ਰਪਸੀ ਕੋਡ (ਆਈ. ਬੀ. ਸੀ.) ਦੀ ਧਾਰਾ 12ਏ ਤਹਿਤ ਦੀਵਾਲੀਆ ਪ੍ਰਕਿਰਿਆ ਵਾਪਸ ਲੈਣ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਸਾਹਮਣੇ ਅਰਜ਼ੀ ਦਾਖਲ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
MRAI ਨੇ ਐਲੂਮੀਨੀਅਮ ਸਕ੍ਰੈਪ ’ਤੇ ਲੱਗੀ 2.5 ਫੀਸਦੀ ਇੰਪੋਰਟ ਡਿਊਟੀ ਹਟਾਉਣ ਦੀ ਕੀਤੀ ਮੰਗ
NEXT STORY