ਫਰੀਦਕੋਟ (ਰਾਜਨ)-ਕੇਂਦਰੀ ਜੇਲ੍ਹ ਫਰੀਦਕੋਟ ’ਚ ਬੰਦੀਆਂ ਦੀਆਂ ਬੈਰਕਾਂ ਦੀ ਅਚਨਚੇਤ ਤਲਾਸ਼ੀ ਦੌਰਾਨ 5 ਟੱਚ ਸਕਰੀਨ ਮੋਬਾਈਲ , ਇਕ ਕੀਪੈਡ ਮੋਬਾਈਲ ਅਤੇ ਸਿਮ ਬਰਾਮਦ ਹੋਣ ’ਤੇ ਥਾਣਾ ਸਿਟੀ ਕੋਤਵਾਲੀ ਫਰੀਦਕੋਟ ਪੁਲਸ ਨੇ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਿਟੀ ਕੋਤਵਾਲੀ ਫਰੀਦਕੋਟ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਸਹਾਇਕ ਸੁਪਰਡੈਂਟ ਗੁਰਮੇਲ ਸਿੰਘ ਨੇ ਸੂਚਨਾ ਦਿੱਤੀ ਕਿ ਜੇਲ੍ਹ ਗਾਰਦ ਵੱਲੋਂ ਵੱਖ-ਵੱਖ ਬਲਾਕਾਂ ਦੀਆਂ ਬੈਰਕਾਂ ਦੀ ਅਚਨਚੇਤ ਤਲਾਸ਼ੀ ਕੀਤੀ ਗਈ। ਇਸ ਦੌਰਾਨ ਬੈਰਕ ਨੰਬਰ 14 ’ਚ ਬੰਦ ਬੰਦੀਆਂ ਕੋਲੋਂ 5 ਟੱਚ ਸਕਰੀਨ ਮੋਬਾਈਲ ਅਤੇ ਇਕ ਕੀਪੈਡ ਮੋਬਾਈਲ ਸਮੇਤ ਸਿਮ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ-ਪੰਜਾਬ: ਏਅਰਪੋਰਟ ਰੋਡ 'ਤੇ ਚੱਲਦੀ ਥਾਰ 'ਚ ਨੌਜਵਾਨ ਨੇ ਕੀਤਾ ਖ਼ਤਰਨਾਕ ਸਟੰਟ ! ਹੁਣ ਭਾਲ 'ਚ ਜੁਟੀ ਪੁਲਸ
ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਕਾਸ਼ਦੀਪ ਸਿੰਘ ਵਾਸੀ ਦੌਲਤਪੁਰਾ ਨੀਵਾਂ, ਜ਼ਿਲ੍ਹਾ ਮੋਗਾ, ਕੈਦੀ ਲਖਵੀਰ ਸਿੰਘ ਵਾਸੀ ਬੁੱਟਰ ਕਲਾਂ, ਪੱਤੀ ਭੁਲਰ, ਜ਼ਿਲ੍ਹਾ ਮੋਗਾ, ਹਵਾਲਾਤੀ ਅਮਨਦੀਪ ਸਿੰਘ ਵਾਸੀ ਸੋਹਣਗੜ੍ਹ, ਹਾਲ ਅਬਾਦ ਰੱਤੇਵਾਲਾ, ਜ਼ਿਲਾ ਫ਼ਿਰੋਜ਼ਪੁਰ ਅਤੇ ਹਵਾਲਾਤੀ ਹਰਪ੍ਰੀਤ ਸਿੰਘ ਵਾਸੀ ਲੰਬੀਢਾਬ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਥਾਣਾ ਸਿਟੀ ਕੋਤਵਾਲੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਰਾਮਦ ਹੋਏ ਮੋਬਾਈਲਾਂ ਤੇ ਸਿਮ ਸਬੰਧੀ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ 'ਚ 'ਯੈਲੋ ਅਲਰਟ', ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਮਾਂ-ਪੁੱਤ ਨੂੰ ਅਮਰੀਕਾ ਭੇਜਣ ਦੇ ਨਾਂ 'ਤੇ 25 ਲੱਖ ਰੁਪਏ ਦੀ ਠੱਗੀ
NEXT STORY