ਬਿਜ਼ਨਸ ਡੈਸਕ: ਦੁਨੀਆ ਭਰ 'ਚ ਆਰਥਿਕ ਅਨਿਸ਼ਚਿਤਤਾਵਾਂ ਅਤੇ ਭੂ-ਰਾਜਨੀਤਿਕ ਤਣਾਅ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ। ਸੰਯੁਕਤ ਰਾਸ਼ਟਰ (UN) ਦੀ ਤਾਜ਼ਾ ਰਿਪੋਰਟ "ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ: 2025 ਦੇ ਮੱਧ ਤੱਕ" ਦੇ ਅਨੁਸਾਰ, ਭਾਰਤ 2025 'ਚ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ 'ਚੋਂ ਇੱਕ ਬਣਿਆ ਰਹੇਗਾ।
ਹਾਲਾਂਕਿ ਸੰਯੁਕਤ ਰਾਸ਼ਟਰ ਨੇ 2025 ਲਈ ਭਾਰਤ ਦੇ GDP ਵਿਕਾਸ ਅਨੁਮਾਨ ਨੂੰ ਘਟਾ ਕੇ 6.3% ਕਰ ਦਿੱਤਾ ਹੈ, ਜੋ ਕਿ ਜਨਵਰੀ 2025 ਦੇ ਸ਼ੁਰੂ 'ਚ 6.6% ਸੀ। 2024 'ਚ ਭਾਰਤ ਦਾ GDP 7.1 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ..ਮੁੜ ਮਹਿੰਗਾ ਹੋਇਆ Gold, ਹੁਣ ਇੰਨੇ ਹਜ਼ਾਰ 'ਚ ਮਿਲੇਗਾ 10 ਗ੍ਰਾਮ ਸੋਨਾ
ਵਿਸ਼ਵ ਦਬਾਅ ਦੇ ਬਾਵਜੂਦ ਭਾਰਤ ਦੀ ਬਰਕਰਾਰ ਰਹੇਗੀ ਗਤੀ
ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵਵਿਆਪੀ ਵਪਾਰਕ ਤਣਾਅ, ਟੈਰਿਫ ਬਦਲਾਅ ਅਤੇ ਨੀਤੀਗਤ ਅਨਿਸ਼ਚਿਤਤਾਵਾਂ ਨੇ ਉਤਪਾਦਨ ਲਾਗਤਾਂ ਵਿੱਚ ਵਾਧਾ ਕੀਤਾ ਹੈ, ਸਪਲਾਈ ਚੇਨਾਂ 'ਚ ਵਿਘਨ ਪਾਇਆ ਹੈ ਤੇ ਵਿੱਤੀ ਅਸਥਿਰਤਾ ਦਾ ਜੋਖਮ ਵਧਾਇਆ ਹੈ। ਇਸ ਦੇ ਬਾਵਜੂਦ, ਮਜ਼ਬੂਤ ਘਰੇਲੂ ਖਪਤ, ਨਿੱਜੀ ਨਿਵੇਸ਼, ਵਧੇ ਹੋਏ ਨਿਰਯਾਤ ਅਤੇ ਸਰਕਾਰੀ ਖਰਚਿਆਂ ਕਾਰਨ ਭਾਰਤ ਦੀ ਵਿਕਾਸ ਗਤੀ ਬਰਕਰਾਰ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ..ਸਵੇਰੇ-ਸਵੇਰੇ 4.5 ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਮਹਿੰਗਾਈ ਤੇ ਵਿਆਜ ਦਰਾਂ ਕੰਟਰੋਲ 'ਚ
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੀ ਮਹਿੰਗਾਈ ਦਰ 2024 'ਚ ਔਸਤਨ 4.9% ਹੋ ਸਕਦੀ ਹੈ ਅਤੇ ਫਿਰ 2025 'ਚ ਘਟ ਕੇ 4.3% ਹੋ ਸਕਦੀ ਹੈ। ਇਹ ਦਰ ਭਾਰਤੀ ਰਿਜ਼ਰਵ ਬੈਂਕ (RBI) ਦੇ ਟੀਚੇ ਦੀ ਸੀਮਾ (2-6%) ਦੇ ਅੰਦਰ ਹੈ। ਮੁਦਰਾਸਫੀਤੀ ਕੰਟਰੋਲ ਅਤੇ ਨੀਤੀਗਤ ਸਥਿਰਤਾ ਦੇਸ਼ ਦੇ ਆਰਥਿਕ ਵਿਕਾਸ ਦਾ ਸਮਰਥਨ ਕਰੇਗੀ।
ਆਰਬੀਆਈ ਨੇ ਵਿਆਜ ਦਰਾਂ 'ਚ ਕਟੌਤੀ ਸ਼ੁਰੂ ਕੀਤੀ
ਰਿਪੋਰਟ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਨੇ ਫਰਵਰੀ 2025 ਤੋਂ ਵਿਆਜ ਦਰਾਂ ਵਿੱਚ ਕਟੌਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ। 2023 ਵਿੱਚ ਰੈਪੋ ਰੇਟ 6.5% 'ਤੇ ਸਥਿਰ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ...ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ ਤੇ ਨਿਫਟੀ ਦੋਵੇਂ ਮੂਧੇ ਮੂੰਹ ਡਿੱਗੇ
ਰੁਜ਼ਗਾਰ ਤੇ ਲਿੰਗ ਭਾਗੀਦਾਰੀ 'ਤੇ ਜ਼ੋਰ
ਸੰਯੁਕਤ ਰਾਸ਼ਟਰ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਪੱਧਰ 'ਚ ਕਿਸੇ ਵੱਡੀ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਔਰਤਾਂ ਦੀ ਕਿਰਤ ਭਾਗੀਦਾਰੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਜਿਸ 'ਤੇ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਮਹਿੰਗਾ ਹੋਇਆ Gold, ਹੁਣ ਇੰਨੇ ਹਜ਼ਾਰ 'ਚ ਮਿਲੇਗਾ 10 ਗ੍ਰਾਮ ਸੋਨਾ
NEXT STORY