ਬਿਜ਼ਨੈੱਸ ਡੈਸਕ -: ਜੇਕਰ ਤੁਸੀਂ ਨਵਾਂ ਐਲ.ਪੀ.ਜੀ. (LPG) ਗੈਸ ਕਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਸੀ, ਤਾਂ ਤੁਹਾਡੇ ਲਈ ਇੱਕ ਅਹਿਮ ਖ਼ਬਰ ਹੈ। ਵਿਸ਼ਵ ਪੱਧਰ 'ਤੇ ਈਰਾਨ-ਅਮਰੀਕਾ ਤਣਾਅ ਅਤੇ ਹੋਰਮੁਜ਼ ਜਲਡਮਰੂਮੱਧ (Hormuz Crisis) ਦੇ ਸੰਕਟ ਕਾਰਨ ਦੁਨੀਆ ਭਰ ਵਿੱਚ ਗੈਸ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਇਸ ਕਾਰਨ ਦੇਸ਼ ਭਰ ਵਿੱਚ ਨਵੇਂ ਗੈਸ ਕਨੈਕਸ਼ਨ ਦੇਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕਾਂ ਤੇ ਬੀਮਾ ਕੰਪਨੀਆਂ...! ਕੇਂਦਰ ਨੇ ਜਾਰੀ ਕਰ'ਤੇ Lockdown ਜਿਹੇ ਹੁਕਮ
ਪਰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਦੇ ਨਾਮ 'ਤੇ ਚੱਲ ਰਹੇ ਪੁਰਾਣੇ ਕਨੈਕਸ਼ਨ ਨੂੰ ਬਹੁਤ ਹੀ ਆਸਾਨੀ ਨਾਲ ਆਪਣੇ ਨਾਮ 'ਤੇ ਟ੍ਰਾਂਸਫਰ ਕਰਵਾ ਸਕਦੇ ਹੋ।
ਇੰਡੇਨ (Indane), ਭਾਰਤ ਗੈਸ (Bharat Gas) ਅਤੇ ਐਚ.ਪੀ. ਗੈਸ (HP Gas) ਨੇ ਇਸ ਲਈ ਆਨਲਾਈਨ ਸੇਵਾ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਹੀਂ ਪਏਗੀ LPG ਦੀ ਲੋੜ! 'DME' ਗੈਸ ਨਾਲ ਚੱਲਣਗੇ ਚੁੱਲ੍ਹੇ ਤੇ ਵਾਹਨ, ਬਚੇਗੀ ਮੋਟੀ ਰਕਮ
ਕੌਣ ਕਰਵਾ ਸਕਦਾ ਹੈ ਕਨੈਕਸ਼ਨ ਟ੍ਰਾਂਸਫਰ?
ਤੇਲ ਕੰਪਨੀਆਂ ਦੇ ਨਵੇਂ ਨਿਯਮਾਂ ਅਨੁਸਾਰ, ਹੇਠ ਲਿਖੀਆਂ ਸਥਿਤੀਆਂ ਵਿੱਚ ਕਨੈਕਸ਼ਨ ਟ੍ਰਾਂਸਫਰ ਕੀਤਾ ਜਾ ਸਕਦਾ ਹੈ:
ਸ਼ਹਿਰ ਬਦਲਣ 'ਤੇ: ਜੇਕਰ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਸ਼ਿਫਟ ਹੋ ਰਹੇ ਹੋ।
ਪਰਿਵਾਰਕ ਟ੍ਰਾਂਸਫਰ: ਮਾਤਾ-ਪਿਤਾ, ਪਤੀ-ਪਤਨੀ ਜਾਂ ਬੱਚਿਆਂ ਦੇ ਨਾਮ 'ਤੇ ਕਨੈਕਸ਼ਨ ਟ੍ਰਾਂਸਫਰ ਹੋ ਸਕਦਾ ਹੈ।
ਮੌਤ ਦੇ ਮਾਮਲੇ ਵਿੱਚ: ਜੇਕਰ ਅਸਲ ਕਨੈਕਸ਼ਨ ਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰ ਦਾ ਕੋਈ ਵੀ ਮੈਂਬਰ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾ ਕੇ ਇਸਨੂੰ ਆਪਣੇ ਨਾਮ ਕਰਵਾ ਸਕਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਮੰਦਿਰਾਂ ਦਾ ਸੋਨਾ ਵੇਚਣ ਜਾ ਰਹੀ ਸਰਕਾਰ? ਵਿੱਤ ਮੰਤਰਾਲੇ ਨੇ ਦਿੱਤੀ ਪੂਰੀ ਜਾਣਕਾਰੀ
ਆਨਲਾਈਨ ਅਪਲਾਈ ਕਰਨ ਸਮੇਂ ਇਹ ਦਸਤਾਵੇਜ਼ ਆਪਣੇ ਕੋਲ ਤਿਆਰ ਰੱਖੋ:
ਪਛਾਣ ਅਤੇ ਪਤੇ ਦਾ ਸਬੂਤ (ਆਧਾਰ ਕਾਰਡ, ਪੈਨ ਕਾਰਡ, ਬਿਜਲੀ ਬਿੱਲ ਜਾਂ ਰੈਂਟ ਐਗਰੀਮੈਂਟ)।
ਰਿਸ਼ਤੇ ਦਾ ਕਾਨੂੰਨੀ ਸਬੂਤ।
ਕਨੈਕਸ਼ਨ ਧਾਰਕ ਦਾ ਡੈਥ ਸਰਟੀਫਿਕੇਟ (ਜੇਕਰ ਲੋੜ ਹੋਵੇ)।
ਪਾਸਪੋਰਟ ਸਾਈਜ਼ ਫੋਟੋ ਅਤੇ ਚਾਲੂ ਮੋਬਾਈਲ ਨੰਬਰ।
ਇਹ ਵੀ ਪੜ੍ਹੋ : ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ
ਆਨਲਾਈਨ ਅਪਲਾਈ ਕਰਨ ਦਾ ਤਰੀਕਾ:
ਸਟੈਪ 1: ਆਪਣੀ ਗੈਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ 'ਤੇ ਜਾ ਕੇ ਲੋਗ-ਇਨ ਕਰੋ ਅਤੇ "Transfer Connection" ਵਿਕਲਪ ਨੂੰ ਚੁਣੋ।
ਸਟੈਪ 2: ਨਵੇਂ ਪਤੇ ਅਤੇ ਮੈਂਬਰ ਦੀ ਜਾਣਕਾਰੀ ਭਰੋ ਅਤੇ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ।
ਇਹ ਵੀ ਪੜ੍ਹੋ : ਦੁਨੀਆ ਨੂੰ ਚੱਕਰਾਂ 'ਚ ਪਾ ਕੇ Trump 90 ਦਿਨਾਂ 'ਚ ਕਮਾ ਗਏ 800 ਕਰੋੜ! ਮਚਿਆ ਹੜਕੰਪ
ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਇੱਕ 'ਟ੍ਰਾਂਸਫਰ ਰਿਕਵੈਸਟ ਨੰਬਰ' ਮਿਲੇਗਾ। ਜੇਕਰ ਸਾਰੇ ਦਸਤਾਵੇਜ਼ ਸਹੀ ਪਾਏ ਜਾਂਦੇ ਹਨ, ਤਾਂ 7 ਤੋਂ 15 ਦਿਨਾਂ ਦੇ ਅੰਦਰ ਕਨੈਕਸ਼ਨ ਤੁਹਾਡੇ ਨਾਮ 'ਤੇ ਟ੍ਰਾਂਸਫਰ ਹੋ ਜਾਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ:
ਕਨੈਕਸ਼ਨ ਟ੍ਰਾਂਸਫਰ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਪੁਰਾਣਾ ਕਨੈਕਸ਼ਨ ਆਧਾਰ ਕਾਰਡ ਨਾਲ ਲਿੰਕ ਹੋਵੇ ਅਤੇ ਉਸਦੀ KYC (ਕੇ.ਵਾਈ.ਸੀ.) ਪੂਰੀ ਹੋਵੇ। ਦਸਤਾਵੇਜ਼ਾਂ ਵਿੱਚ ਨਾਮ ਅਤੇ ਪਤੇ ਦੀ ਜਾਣਕਾਰੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਹਾਡੀ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਖਾਣ ਵਾਲੇ ਤੇਲ ਦੀ ਕੀਮਤ 'ਚ ਹਲਚਲ, 2 ਹਫਤਿਆਂ 'ਚ ਵੱਡੇ ਪੱਧਰ 'ਤੇ ਵਧੀਆ ਕੀਮਤਾਂ
NEXT STORY