ਨਵੀਂ ਦਿੱਲੀ (ਭਾਸ਼ਾ) – ਜੀਵਨ ਬੀਮਾ ਖੇਤਰ ਦੀਆਂ ਸਾਰੀਆਂ ਕੰਪਨੀਆਂ ਦੀ ਨਵੀਂ ਪ੍ਰੀਮੀਅਮ ਆਮਦਨ ਜਨਵਰੀ 2022 ’ਚ 2.65 ਫੀਸਦੀ ਵਧ ਕੇ 21,957 ਕਰੋੜ ਰੁਪਏ ’ਤੇ ਪਹੁੰਚ ਗਈ। ਬੀਮਾ ਰੈਗੂਲੇਟਰ ਇਰਡਾ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ 24 ਜੀਵਨ ਬੀਮਾ ਕੰਪਨੀਆਂ ਨੇ ਜਨਵਰੀ 2021 ’ਚ ਨਵੇਂ ਪ੍ਰੀਮੀਅਮ ਤੋਂ 21,389.70 ਕਰੋੜ ਰੁਪਏ ਦੀ ਆਮਦਨ ਕਮਾਈ। ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਿਟੀ (ਆਈ. ਆਰ. ਡੀ. ਏ. ਆਈ.) ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਦੀ ਜਨਵਰੀ ਮਹੀਨੇ ’ਚ ਨਵੀਂ ਪ੍ਰੀਮੀਅਮ ਆਮਦਨ 1.58 ਫੀਸਦੀ ਡਿੱਗ ਕੇ 12,936.28 ਕਰੋੜ ਰੁਪਏ ਰਹੀ।
ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 13,143.64 ਕਰੋੜ ਰੁਪਏ ਸੀ। ਉੱਥੇ ਹੀ ਦੇਸ਼ ’ਚ ਸਰਗਰਮ ਬਾਕੀ 23 ਜੀਵਨ ਬੀਮਾ ਕੰਪਨੀਆਂ ਦੀ ਨਵੀਂ ਪ੍ਰੀਮੀਅਮ ਆਮਦਨ ਜਨਵਰੀ 2022 ’ਚ 9.39 ਫੀਸਦੀ ਵਧ ਕੇ 9,020.75 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਆਮਦਨ 8,246.06 ਕਰੋੜ ਰੁਪਏ ਸੀ। ਅਪ੍ਰੈਲ-ਜਨਵਰੀ 2021-22 ’ਚ ਕੁੱਲ ਮਿਲਾ ਕੇ ਸਾਰੀਆਂ ਜੀਵਨ ਬੀਮਾ ਕੰਪਨੀਆਂ ਦੀ ਨਵੀਂ ਪ੍ਰੀਮੀਅਮ ਆਮਦਨ 6.94 ਫੀਸਦੀ ਵਧ ਕੇ 2,27,188.89 ਕਰੋੜ ਰੁਪਏ ’ਤੇ ਪਹੁੰਚ ਗਈ। ਇਸ ਦੌਰਾਨ ਐੱਲ. ਆਈ. ਸੀ. ਦੀ ਨਵੀਂ ਪ੍ਰੀਮੀਅਮ ਆਮਦਨ 2.93 ਫੀਸਦੀ ਡਿਗ ਕੇ 1,38,951.30 ਕਰੋੜ ਰੁਪਏ ਰਹੀ।
ਸੋਨਾ 144 ਰੁਪਏ ਚੜ੍ਹਿਆ, ਚਾਂਦੀ 76 ਰੁਪਏ ਟੁੱਟੀ
NEXT STORY