ਮੁੰਬਈ–ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਰਾਏਗੜ੍ਹ ਜ਼ਿਲੇ ਵਿਚ ਬਣੇ ਨਾਜਾਇਜ਼ ਬੰਗਲੇ ਨੂੰ ਢਾਹ ਦਿੱਤਾ ਗਿਆ ਹੈ। ਇਹ ਬੰਗਲਾ ਅਲੀਗੜ੍ਹ ਇਲਾਕੇ ਵਿਚ ਸਮੁੰਦਰੀ ਕੰਢੇ 'ਤੇ ਬਣਾਇਆ ਗਿਆ ਸੀ।
ਸਰਕਾਰੀ ਵਕੀਲ ਪੀ. ਬੀ. ਕਾਕੋਡੇ ਨੇ ਚੀਫ ਜਸਟਿਸ ਨਰੇਸ਼ ਪਾਟਿਲ ਅਤੇ ਜਸਟਿਸ ਐੱਮ. ਐੱਸ. ਕਾਰਨਿਕ ਦੀ ਬੈਂਚ ਨੂੰ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ ਦੇ ਨਿਯਮਾਂ ਅਤੇ ਤਟੀ ਇਲਾਕਾਈ ਮਾਪਦੰਡਾਂ ਦੀ ਉਲੰਘਣਾ ਕਰ ਕੇ ਬਣੀਆਂ 58 ਨਿੱਜੀ ਜਾਇਦਾਦਾਂ ਨੂੰ ਢਾਹੁਣ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਬੈਂਚ ਦੇ ਪਹਿਲੇ ਇਕ ਹੁਕਮ ਦਾ ਪਾਲਣ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਅਦਾਲਤ ਨੇ ਸਰਕਾਰ ਵਲੋਂ ਚੁੱਕੇ ਗਏ ਸਾਰੇ ਕਦਮਾਂ ਅਤੇ ਅਲੀਬਾਗ ਦੇ ਬੀਚ 'ਤੇ ਨਾਜਾਇਜ਼ ਉਸਾਰੀ ਨਾਲ ਜੁੜੇ ਪੈਂਡਿੰਗ ਮੁਕੱਦਮਿਆਂ ਬਾਰੇ ਵਿਸਥਾਰਿਤ ਜਾਣਕਾਰੀ ਦੇਣ ਲਈ ਕਿਹਾ ਸੀ।
ਭਾਰਤ ਈਰਾਨ ਨੂੰ ਕੱਚੇ ਤੇਲ ਦਾ ਰੁਪਏ 'ਚ ਕਰੇਗਾ ਭੁਗਤਾਨ
NEXT STORY