ਨਵੀਂ ਦਿੱਲੀ (ਇੰਟ.) - ਇਨਫੋਸਿਸ ਦੇ ਕੋ-ਫਾਊਂਡਰ ਨਾਰਾਇਣ ਮੂਰਤੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੇ ਉਭਾਰ, ਟੈਂਕ ਇੰਡਸਟ੍ਰੀ ’ਤੇ ਇਸ ਦੇ ਅਸਰ ਅਤੇ ਏ. ਆਈ. ਕਾਰਨ ਨੌਕਰੀਆਂ ’ਤੇ ਬਣੇ ਖ਼ਤਰੇ ਨੂੰ ਲੈ ਕੇ ਆਪਣੀ ਰਾਇ ਰੱਖੀ ਹੈ। ਨਾਰਾਇਣ ਮੂਰਤੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਚੀਜ਼ ਇਨਸਾਨ ਦਾ ਦਿਮਾਗ ਹੈ। ਪਹਿਲਾਂ ਵੀ ਕਈ ਵਾਰ ਤਕਨੀਕ ਨੂੰ ਇਨਸਾਨ ਲਈ ਖ਼ਤਰਾ ਦੱਸਿਆ ਗਿਆ ਹੈ ਪਰ ਅਜਿਹਾ ਕੁਝ ਨਹੀਂ ਹੋਇਆ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
ਇਸ ਤੋਂ ਇਲਾਵਾ ਨਾਰਾਇਣ ਮੂਰਤੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਭਗਵਾਨ ਨੇ ਇਨਸਾਨ ਨੂੰ ਬੁੱਧੀ ਦਿੱਤੀ ਹੈ। ਇਹ ਬੜੀ ਤਾਕਤਵਰ ਚੀਜ਼ ਹੈ। ਉਨ੍ਹਾਂ ਨੇ ਕਿਹਾ ਕਿ 1975 ’ਚ ਕਿਹਾ ਜਾਣ ਲੱਗਾ ਸੀ ਕਿ ਕੇਸ ਟੂਲਜ਼ ਸਾਫਟਵੇਅਰ ਡਿਵੈੱਲਪਮੈਂਟ ਦੀਆਂ ਨੌਕਰੀਆਂ ਖਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਨਸਾਨਾਂ ਨੇ ਹੋਰ ਵੱਡੀਆਂ ਅਤੇ ਔਖੀਆਂ ਸਮੱਸਿਆਵਾਂ ਨੂੰ ਚੁਣੌਤੀ ਦੇ ਰੂਪ ’ਚ ਸਵੀਕਾਰਿਆ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕੇਸ ਟੂਲਜ਼ ਕੋਲ ਨਹੀਂ ਸੀ। ਅੱਗੇ ਵੀ ਅਜਿਹਾ ਹੀ ਹੋਵੇਗਾ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਏ. ਆਈ. ਦੇ ਖ਼ਤਰੇ ਨੂੰ ਵਧਾ-ਚੜ੍ਹਾ ਕੇ ਕੀਤਾ ਜਾ ਰਿਹਾ ਪੇਸ਼
ਉਨ੍ਹਾਂ ਨੇ ਕਿਹਾ ਕਿ ਨੌਕਰੀ ਲਈ ਏ. ਆਈ. ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਚਰਚਾ ਇਹ ਨਹੀਂ ਹੋਣੀ ਚਾਹੀਦੀ ਕਿ ਏ. ਆਈ. ਨੌਕਰੀਆਂ ਦੀ ਥਾਂ ਲੈ ਰਹੀ ਹੈ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਏ. ਆਈ. ਨੂੰ ਇਨਸਾਨਾਂ ਦੀ ਮਦਦ ਲਈ ਵਰਤਿਆ ਜਾਵੇ। ਸਾਨੂੰ ਏ. ਆਈ. ਦਾ ਸਵਾਗਤ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਆਪਣੀ ਮਦਦ ਦੇ ਇਕ ਟੂਲ ਦੇ ਤੌਰ ’ਤੇ ਵਰਤੋਂ ’ਚ ਲਿਆਉਣਾ ਚਾਹੀਦਾ ਹੈ। ਨਾਰਾਇਣ ਮੂਰਤੀ ਨੇ ਕਿਹਾ ਕਿ ਅਸੀਂ ਸਮਾਰਟ ਹਾਂ। ਮੈਨੂੰ ਪੂਰੀ ਆਸ ਹੈ ਕਿ ਅਸੀਂ ਏ. ਆਈ. ਨੂੰ ਅਪਣਾ ਕੇ ਮਦਦਗਾਰ ਬਣਾਉਣ ’ਚ ਸਮਰੱਥ ਹੋਵਾਂਗੇ।
ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ
ਇਨਸਾਨ ਨੇ ਤਕਨੀਕ ਨੂੰ ਪੈਦਾ ਕੀਤਾ
ਨਾਰਾਇਣ ਮੂਰਤੀ ਇਸ ਤੋਂ ਪਹਿਲਾਂ ਵੀ ਏ. ਆਈ. ਨੂੰ ਖ਼ਤਰਾ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ। ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਏ. ਆਈ. ਨਾਲ ਨੌਕਰੀਆਂ ਨਹੀਂ ਜਾਣਗੀਆਂ। ਇਨਸਾਨਾਂ ਦਾ ਦਿਮਾਗ ਤਕਨੀਕ ਤੋਂ ਅੱਗੇ ਹੈ ਇਹ ਤਕਨੀਕ ਵੀ ਤਾਂ ਆਖਿਰਕਾਰ ਇਨਸਾਨਾਂ ਦੇ ਦਿਮਾਗ ਦੀ ਉਪਜ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੀਮੀਅਮ ਆਫਿਸ ਸਪੇਸ ਦੀ ਵਧ ਰਹੀ ਡਿਮਾਂਡ, ਇਸ ਸਾਲ 7 ਕਰੋੜ ਵਰਗ ਫੁੱਟ ਰਹਿਣ ਦਾ ਅੰਦਾਜ਼ਾ
NEXT STORY