ਨਵੀਂ ਦਿੱਲੀ - ਸਪਾਈਸਜੈੱਟ ਦੇ ਏਅਰਕ੍ਰਾਫਟ 'ਚ ਉਡਾਣ ਦਰਮਿਆਨ ਗੜਬੜ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। DGCA (Directorate General of Civil Aviation)ਨੇ ਦੱਸਿਆ ਕਿ ਕੰਪਨੀ ਦੀ B737 ਏਅਰਕ੍ਰਾਫਟ VT-SZK ਮੈਂਗਲੁਰੂ ਤੋਂ ਦੁਬਈ ਲਈ ਉਡਾਣ ਭਰਦੇ ਹੀ ਤਕਨੀਕੀ ਖ਼ਰਾਬੀ ਕਾਰਨ ਵਾਪਸ ਪਰਤ ਆਈ। ਇਸ ਫਲਾਈਟ ਦੀ ਲੈਂਡਿੰਗ ਤੋਂ ਬਾਅਦ ਇੰਜੀਨੀਅਰ ਟੀਮ ਵਲੋਂ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਜਹਾਜ਼ ਦਾ ਨੋਜ਼ ਵ੍ਹੀਲ ਸਟਰਟ ਆਮ ਨਾਲੋਂ ਜ਼ਿਆਦਾ ਸੁਘੜਿਆ ਹੈ। ਇਸ ਕਾਰਨ ਏਅਰਲਾਈਨ ਕੰਪਨੀ ਨੂੰ ਮੁੰਬਈ ਤੋਂ ਦੂਜੀ ਫਲਾਈਟ ਦਾ ਇੰਤਜ਼ਾਮ ਕਰਕੇ ਰਵਾਨਾ ਕੀਤਾ ਗਿਆ।
1 ਮਈ ਤੋਂ ਹਵਾਈ ਸੁਰੱਖਿਆ ਵਿਚ ਖ਼ਾਮਿਆਂ ਕਾਰਨ ਚਰਚਾ ਦਾ ਵਿਸ਼ਾ ਬਣੀ ਸਪਾਈਸਜੈੱਟ ਸੁਧਰਨ ਦਾ ਨਾਂ ਨਹੀਂ ਲੈ ਰਹੀ। ਇਸ ਮਹੀਨੇ ਏਅਰਲਾਈਨ ਦੀਆਂ 9-10 ਫਲਾਈਟਾਂ ਵਿਚ ਖ਼ਰਾਬੀ ਸਾਹਮਣੇ ਆ ਚੁੱਕੀ ਹੈ। ਇਸ ਕਾਰਨ ਸਪਾਈਸਜੈੱਟ ਨੂੰ DGCA ਕੋਲੋਂ ਕਾਰਨ ਦੱਸੋ ਨੋਟਿਸ ਵੀ ਮਿਲ ਚੁੱਕਾ ਹੈ।
ਇਹ ਵੀ ਪੜ੍ਹੋ : SpiceJet ਦੀ ਅਚਾਨਕ ਜਾਂਚ ਦਰਮਿਆਨ ਸਾਹਮਣੇ ਆਈ ਖ਼ਾਮੀ, DGCA ਨੇ ਰੋਕੀ ਫਲਾਈਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗਲੋਬਲ ਬਾਜ਼ਾਰ 'ਚ ਸੋਨਾ 9 ਮਹੀਨਿਆਂ 'ਚ ਸਭ ਤੋਂ ਸਸਤਾ, ਭਾਰਤ 'ਚ ਵੀ ਘਟੇ ਭਾਅ
NEXT STORY