ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ’ਚ ਜਾਰੀ ਜੰਗ ਦਾ ਅਸਰ ਭਾਰਤੀ ਅਰਥਵਿਵਸਥਾ ’ਤੇ ਸਾਫ਼ ਦਿਸ ਰਿਹਾ ਹੈ। ਰੁਪਏ ਦੀ ਕੀਮਤ ’ਚ ਗਿਰਾਵਟ ਆਈ ਹੈ ਅਤੇ ਡਾਲਰ ਦੇ ਮੁਕਾਬਲੇ ਇਹ 95 ਦੇ ਪਾਰ ਪਹੁੰਚ ਗਿਆ ਹੈ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਦਖ਼ਲ ਨਾਲ ਸਥਿਤੀ ਹੋਰ ਵਿਗੜਨ ਤੋਂ ਬਚ ਗਈ ਹੈ।
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ : 10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ ਖ਼ਬਰ, 14 ਜੂਨ ਤੱਕ ਮਿਲੇਗੀ ਖ਼ਾਸ ਸਹੂਲਤ
ਆਰ. ਬੀ. ਆਈ. ਦੀ 2022 ’ਚ ਸ਼ੁਰੂ ਕੀਤੀ ਗਈ ਕੁੱਲ-ਵਕਤੀ ਰਣਨੀਤੀ ਹੁਣ ਅਸਰ ਦਿਖਾਉਣ ਲੱਗੀ ਹੈ। ਇਸ ਦੇ ਹੇਠ ਅੰਤਰਰਾਸ਼ਟਰੀ ਵਪਾਰ ’ਚ ਰੁਪਏ ਦੀ ਵਰਤੋਂ ਨੂੰ ਉਤਸ਼ਾਹ ਦਿੱਤਾ ਗਿਆ। ਇਸੇ ਦਾ ਨਤੀਜਾ ਹੈ ਕਿ ਫਰਵਰੀ 2026 ’ਚ ਭਾਰਤ ਨੇ 14,000 ਕਰੋੜ ਰੁਪਏ ਤੋਂ ਵੱਧ ਦੀ ਦਰਾਮਦ ਦਾ ਭੁਗਤਾਨ ਰੁਪਏ ’ਚ ਕੀਤਾ।
95.34 ਦੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗ ਕੇ ਸੰਭਲਿਆ ਰੁਪਇਆ
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਰੀਅਲ ਅਸਟੇਟ ਧਮਾਕਾ! ਵਿਕ ਗਿਆ ਮੁੰਬਈ ਦਾ ਆਲੀਸ਼ਾਨ Sea Facing ਬੰਗਲਾ, ਕੀਮਤ ਜਾਣ ਉੱਡਣਗੇ ਹੋਸ਼
ਰੁਪਇਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਮਜ਼ਬੂਤ ਹੋ ਕੇ 94.84 ’ਤੇ ਰਿਹਾ। ਵਿਸ਼ਵ-ਵਿਆਪੀ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਅਤੇ ਡਾਲਰ ’ਚ ਮਜ਼ਬੂਤੀ ਦੇ ਵਿਚਕਾਰ ਇਸ ’ਚ ਤੇਜ਼ੀ ਆਈ। ਹਾਲਾਂਕਿ ਅਮਰੀਕਾ-ਈਰਾਨ ਵਾਰਤਾ ਨੂੰ ਲੈ ਕੇ ਬੇਭਰੋਸਗੀ ਨੇ ਰੁਪਏ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਅਤੇ ਇਸ ਦੇ ਵਾਧੇ ’ਤੇ ਰੋਕ ਲਾਈ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਰੁਪਇਆ 95.01 ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਕਾਰੋਬਾਰ ਦੇ ਦੌਰਾਨ ਟੁੱਟ ਕੇ 95.34 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚ ਗਿਆ। ਬਾਅਦ ’ਚ ਇਸ ਵਿਚ ਸੁਧਾਰ ਹੋਇਆ ਅਤੇ ਇਹ 94.84 ਪ੍ਰਤੀ ਡਾਲਰ ’ਤੇ ਰਿਹਾ।
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਇਹ ਵੀ ਪੜ੍ਹੋ : ਮਾਂ ਵੈਸ਼ਨੋਂ ਦੇਵੀ ਦੇ ਦਰਬਾਰ 'ਚ ਚੜ੍ਹੀ 'ਨਕਲੀ ਚਾਂਦੀ', ਸਿਰਫ 30 ਕਰੋੜ ਦੇ ਨਿਕਲੇ 550 ਕਰੋੜ ਦੇ ਗਹਿਣੇ
ਫਰਵਰੀ ’ਚ 1.5 ਅਰਬ ਡਾਲਰ ਦੀ ਬੱਚਤ
ਰੁਪਏ ’ਚ ਵਪਾਰ ਨਾਲ ਫਰਵਰੀ ਮਹੀਨੇ ’ਚ ਹੀ ਲੱਗਭਗ 1.5 ਅਰਬ ਡਾਲਰ (ਲੱਗਭਗ 14,057 ਕਰੋੜ ਰੁਪਏ) ਦੀ ਵਿਦੇਸ਼ੀ ਮੁਦਰਾ ਬਚੀ। ਅਜਿਹੇ ਸਮੇਂ ’ਚ ਜਦੋਂ ਵਿਦੇਸ਼ੀ ਨਿਵੇਸ਼ਕ ਲਗਾਤਾਰ ਪੈਸਾ ਕੱਢ ਰਹੇ ਹਨ, ਇਹ ਰਾਹਤ ਬੇਹੱਦ ਅਹਿਮ ਮੰਨੀ ਜਾ ਰਹੀ ਹੈ।
ਅੰਕੜੇ ਮੁਤਾਬਕ 2025-26 ਦੇ ਪਹਿਲੇ 11 ਮਹੀਨਿਆਂ ’ਚ 1.39 ਲੱਖ ਕਰੋੜ ਰੁਪਏ ਦੀ ਦਰਾਮਦ ਰੁਪਏ ’ਚ ਕੀਤੀ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 45 ਫੀਸਦੀ ਵੱਧ ਹੈ। ਹਾਲਾਂਕਿ, ਕੁੱਲ ਦਰਾਮਦ ’ਚ ਇਸ ਦੀ ਭਾਈਵਾਲੀ ਹਾਲੇ ਵੀ ਸਿਰਫ਼ 2.35 ਫੀਸਦੀ ਹੀ ਹੈ, ਭਾਵ ਇਸ ਦਿਸ਼ਾ ’ਚ ਹਾਲੇ ਕਾਫ਼ੀ ਕੰਮ ਬਾਕੀ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖਿਆ ਕੈਸ਼ ਬੈਂਕ 'ਚ ਜਮ੍ਹਾ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ! ਜਾਣੋ ਨਿਯਮ
ਭਾਰਤ ਇਕ ਵੱਡਾ ਦਰਾਮਦਕਾਰ ਦੇਸ਼ ਹੈ ਅਤੇ 2025-26 ’ਚ ਉਸ ਦਾ ਵਪਾਰ ਘਾਟਾ 119 ਅਰਬ ਡਾਲਰ ਰਿਹਾ। ਅਜਿਹੇ ’ਚ ਜੇਕਰ ਦਰਾਮਦ ਰੁਪਏ ’ਚ ਹੁੰਦੀ ਹੈ ਤਾਂ ਡਾਲਰ ਦੀ ਮੰਗ ਘਟੇਗੀ ਅਤੇ ਇਸ ਨਾਲ ਚਾਲੂ ਖਾਤੇ ਦੇ ਘਾਟੇ ’ਤੇ ਵੀ ਹਾਂ-ਪੱਖੀ ਅਸਰ ਪਵੇਗਾ।
30 ਦੇਸ਼ਾਂ ਨਾਲ ਜੁੜਿਆ ਭਾਰਤ ਦਾ ਨੈੱਟਵਰਕ
ਦਿਲਚਸਪ ਗੱਲ ਇਹ ਹੈ ਕਿ ਬਰਾਮਦ ਦਾ ਭੁਗਤਾਨ ਵੀ ਤੇਜ਼ੀ ਨਾਲ ਰੁਪਏ ’ਚ ਹੋ ਰਿਹਾ ਹੈ। ਪਹਿਲਾਂ ਜਿੱਥੇ ਦਰਾਮਦ ਤੇ ਬਰਾਮਦ ’ਚ ਵੱਡਾ ਅੰਤਰ ਸੀ, ਹੁਣ ਇਹ ਅੰਤਰ ਕਾਫ਼ੀ ਘੱਟ ਹੋ ਗਿਆ ਹੈ, ਜਿਸ ਨਾਲ ਰੁਪਏ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ। ਭਾਰਤ ਨੇ ਜਰਮਨੀ, ਰੂਸ, ਯੂ. ਕੇ., ਸਿੰਗਾਪੁਰ ਸਮੇਤ 30 ਦੇਸ਼ਾਂ ਦੇ ਬੈਂਕਾਂ ਨੂੰ ਭਾਰਤੀ ਬੈਂਕਾਂ ’ਚ ਖਾਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਇਲਾਵਾ ਯੂ. ਏ. ਈ., ਇੰਡੋਨੇਸ਼ੀਆ ਅਤੇ ਮਾਲਦੀਵ ਨਾਲ ਸਥਾਨਕ ਮੁਦਰਾ ’ਚ ਵਪਾਰ ਲਈ ਸਮਝੌਤੇ ਵੀ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, 261 ਰੁਪਏ ਵਧੇ ਭਾਅ
NEXT STORY