ਐਂਟਰਟੇਨਮੈਂਟ ਡੈਸਕ - ਰੈਪਰ-ਸਿੰਗਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿਚ ਬਣੀ ਹੋਈ ਹੈ। ਬਾਦਸ਼ਾਹ ਨੇ 5 ਮਹੀਨੇ ਪਹਿਲਾਂ ਅਦਾਕਾਰਾ-ਮਾਡਲ ਈਸ਼ਾ ਰਿਖੀ ਨਾਲ ਦੂਜਾ ਵਿਆਹ ਕਰਵਾਇਆ ਸੀ। ਸੋਸ਼ਲ ਮੀਡੀਆ ’ਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਪਰ ਬਾਦਸ਼ਾਹ ਨੇ ਵਿਆਹ ਨੂੰ ਲੈ ਕੇ ਕਦੇ ਕੁਝ ਨਹੀਂ ਕਿਹਾ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਪਤਨੀ ਈਸ਼ਾ ਰਿਖੀ ਸੋਸ਼ਲ ਮੀਡੀਆ ’ਤੇ ਕ੍ਰਿਪਟਿਕ (ਰਹੱਸਮਈ) ਪੋਸਟਾਂ ਸਾਂਝੀਆਂ ਕਰ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਤਲਾਕ ਦੀਆਂ ਅਫ਼ਵਾਹਾਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ: ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ ਲਏ ਆਖਰੀ ਸਾਹ
ਇਸੇ ਦਰਮਿਆਨ ਹੁਣ, ਈਸ਼ਾ ਦੀ ਮਾਂ ਅਤੇ ਬਾਦਸ਼ਾਹ ਦੀ ਸੱਸ ਪੂਨਮ ਰਿਖੀ ਨੇ ਸੋਸ਼ਲ ਮੀਡੀਆ 'ਤੇ ਕਰਮਾ ਅਤੇ ਨਿਆਂ ਬਾਰੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਇਹ ਚਰਚਾਵਾਂ ਹੋਰ ਵੱਧ ਗਈਆਂ ਹਨ। ਹਾਲਾਂਕਿ ਉਨ੍ਹਾਂ ਨੇ ਬਾਦਸ਼ਾਹ ਅਤੇ ਆਪਣੀ ਧੀ ਦੇ ਵਿਆਹ ਦਾ ਸਿੱਧੇ ਤੌਰ 'ਤੇ ਜ਼ਿਕਰ ਨਹੀਂ ਕੀਤਾ, ਪਰ ਇਨ੍ਹਾਂ ਪੋਸਟਾਂ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਇਲਾਜ 'ਚ ਲੱਗ ਗਈ ਸਾਰੀ ਉਮਰ ਦੀ ਕਮਾਈ, ਖੁਦ ਕੀਤਾ ਖੁਲਾਸਾ

ਪੂਨਮ ਨੇ ਆਪਣੀ ਇੰਸਟਾ ਸਟੋਰੀ ਵਿੱਚ ਦੋ ਨੋਟ ਸਾਂਝੇ ਕੀਤੇ, ਜਿਨ੍ਹਾਂ ਵਿੱਚੋਂ ਇੱਕ ਵਿੱਚ ਭਗਵਾਨ ਸ਼ਿਵ ਦੀ ਤਸਵੀਰ ਨਾਲ ਲਿਖਿਆ ਸੀ, "ਕਰਮ ਵਾਪਸ ਆਉਂਦਾ ਹੈ। ਜੇਕਰ ਤੁਸੀਂ ਕਿਸੇ ਲਈ ਜ਼ਿੰਦਗੀ ਮੁਸ਼ਕਲ ਬਣਾਉਂਦੇ ਹੋ, ਤਾਂ ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ।" ਇੱਕ ਹੋਰ ਪੋਸਟ ਵਿੱਚ ਲਿਖਿਆ ਸੀ, "ਕਰਮ ਕਦੇ ਮਾਫ਼ ਨਹੀਂ ਕਰਦਾ; ਜੇਕਰ ਤੁਸੀਂ ਕਿਸੇ ਨੂੰ ਰਵਾਇਆ ਹੈ, ਤਾਂ ਤੁਹਾਡੇ ਲਈ ਵੀ ਹੰਝੂ ਅਟੱਲ ਹਨ। ਕਰਮ ਤੋਂ ਵੱਡਾ ਕੋਈ ਜੱਜ ਨਹੀਂ ਹੈ; ਕਰਮ ਦਾ ਖਾਤਾ ਕਦੇ ਝੂਠ ਨਹੀਂ ਬੋਲਦਾ। ਜਦੋਂ ਸਮਾਂ ਆਉਂਦਾ ਹੈ, ਤਾਂ ਕਰਮ ਪੱਖਪਾਤ ਤੋਂ ਬਿਨਾਂ ਨਿਆਂ ਕਰਦਾ ਹੈ। ਪਰਮਾਤਮਾ ਤੁਹਾਨੂੰ ਮਾਫ਼ ਕਰ ਸਕਦਾ ਹੈ, ਪਰ ਤੁਹਾਡਾ ਕਰਮ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ।"
ਇਹ ਵੀ ਪੜ੍ਹੋ: 39 ਸਾਲ ਦੀ ਉਮਰ 'ਚ ਵੀ ਕੁਆਰੀ ਹੈ ਮਸ਼ਹੂਰ ਅਦਾਕਾਰਾ ! ਹੁਣ ਬਣਨਾ ਚਾਹੁੰਦੀ ਹੈ 'ਮਾਂ'
ਦੱਸ ਦੇਈਏ ਕਿ ਈਸ਼ਾ ਨੇ ਲੰਘੇ ਦਿਨੀਂ ਬਿਨਾਂ ਕਿਸੇ ਦਾ ਨਾਂ ਲਏ ਇਕ ‘ਕ੍ਰਿਪਟਿਕ’ ਪੋਸਟ ਸਾਂਝੀ ਕੀਤੀ ਸੀ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਉਹ ਨਿੱਜੀ ਜ਼ਿੰਦਗੀ ਵਿਚ ਮੁਸ਼ਕਲਾਂ ’ਚੋਂ ਲੰਘ ਰਹੀ ਹੈ। ਈਸ਼ਾ ਨੇ ਪੋਸਟ ਵਿਚ ਲਿਖਿਆ ਸੀ, ਕੁਝ ਲੜਾਈਆਂ ਦੇ ਨਿਸ਼ਾਨ ਨਹੀਂ ਹੁੰਦੇ, ਕਾਫ਼ੀ ਲੰਬੇ ਸਮੇਂ ਤੱਕ ਮੈਂ ਚੁੱਪ ਰਹੀ, ਕਿਉਂਕਿ ਮੈਂ ਆਪਣੇ ਪਤੀ ਦੇ ਪ੍ਰਭਾਵ (ਇੰਫਲੂਐਂਸ), ਤਾਕਤ (ਪਾਵਰ) ਅਤੇ ਸਾਧਨਾਂ (ਰਿਸੋਰਸਿਜ਼) ਅੱਗੇ ਕਮਜ਼ੋਰ ਮਹਿਸੂਸ ਕਰ ਰਹੀ ਸੀ। ਮੈਂ ਖ਼ੁਦ ਨੂੰ ਯਕੀਨ ਦਿਵਾ ਲਿਆ ਸੀ ਕਿ ਮੇਰੇ ਲਈ ਚੁੱਪ ਰਹਿਣਾ ਹੀ ਬਿਹਤਰ ਰਹੇਗਾ। ਮੇਰੀ ਖ਼ਾਮੋਸ਼ੀ ਦਾ ਮਤਲਬ ਇਹ ਨਹੀਂ ਸੀ ਕਿ ਮੈਂ ਚੀਜ਼ਾਂ ਨੂੰ ਸਵੀਕਾਰ ਕਰ ਲਿਆ ਹੈ, ਸਗੋਂ ਮੇਰੀ ਖ਼ਾਮੋਸ਼ੀ ਦਾ ਮਤਲਬ ਸੀ ਕਿ ਮੈਂ ਬਚਾਅ ਲਈ ਲੜ ਰਹੀ ਸੀ। ਅੱਜ ਮੈਂ ਡਰ ਦੇ ਅੱਗੇ ਆਪਣੀ ਹਿੰਮਤ ਨੂੰ ਚੁਣ ਰਹੀ ਹਾਂ।
ਇਹ ਵੀ ਪੜ੍ਹੋ: 850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ ਹੁਣੇ ਹੋਟਲਾਂ ਦੀ ਬੁਕਿੰਗ ਕਰਵਾ'ਤੀ Full
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਲੂ ਅਰਜੁਨ ਨੇ 7 ਰਾਜਾਂ ਦੇ ਫ਼ੈਨਜ਼ ਲਈ ਇੰਸ਼ੋਰੈਂਸ ਕਵਰੇਜ ਸ਼ੁਰੂ ਕਰ ਕੇ ਫ਼ਿਰ ਦਿਖਾਈ ਦਰਿਆਦਿਲੀ
NEXT STORY