ਬਿਜ਼ਨੈੱਸ ਡੈਸਕ - ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਪੈਟਰੋਲ ਵਿਚ 20 ਫ਼ੀਸਦੀ ਇਥੇਨੋਲ ਮਿਲਾਉਣ ਨੂੰ ਲੈ ਕੇ ਵਿਰੋਧ ‘ਪੈਸੇ ਦੇ ਕੇ ਚਲਾਇਆ ਗਿਆ ਪ੍ਰੋਪੇਗੰਡਾ’ ਸੀ। ਸਰਕਾਰ ਵੱਲੋਂ ਕੇਂਦਰੀ ਮੋਟਰ ਵਾਹਨ ਨਿਯਮ, 1989 ਵਿਚ ਸੋਧਾਂ ਨੂੰ ਨੋਟੀਫਾਈ ਕੀਤੇ ਜਾਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਇਹ ਟਿੱਪਣੀ ਕੀਤੀ ਹੈ। ਇਨ੍ਹਾਂ ਸੋਧਾਂ ਤਹਿਤ ਈ100 (ਲੱਗਭਗ ਸ਼ੁੱਧ ਇਥੇਨੋਲ) ਤੱਕ ’ਤੇ ਚੱਲਣ ਵਾਲੇ ‘ਫਲੈਕਸ-ਫਿਊਲ’ ਵਾਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes
ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਜੈਵਿਕ ਈਂਧਨ ( ਕੋਲਾ, ਕੱਚਾ ਤੇਲ ਆਦਿ) ਦੀ ਦਰਾਮਦ ਘਟਾ ਕੇ ਭਾਰਤ ਕੀਮਤੀ ਵਿਦੇਸ਼ੀ ਮੁਦਰਾ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਈ20 (20 ਫ਼ੀਸਦੀ ਇਥੇਨੋਲ ਮਿਸ਼ਰਤ ਪੈਟਰੋਲ) ਈਂਧਨ ਦੇ ਖ਼ਿਲਾਫ਼ ਕਾਫ਼ੀ ਰੌਲਾ ਪਾਇਆ ਗਿਆ ਸੀ। ਹੁਣ ਈ20 ਈਂਧਨ ਨੂੰ ਲੈ ਕੇ ਨਾਰਾਜ਼ਗੀ ਖ਼ਤਮ ਹੋ ਗਈ ਹੈ... ਇਹ ਪੈਸੇ ਦੇ ਕੇ ਚਲਾਈ ਗਈ ਮੁਹਿੰਮ ਸੀ।
ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ: ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ
ਗਡਕਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ 20 ਕਰੋੜ ਤੋਂ ਵੱਧ ਦੋਪਹੀਆ ਵਾਹਨ ਅਤੇ 3 ਕਰੋੜ ਤੋਂ ਵੱਧ ਪੈਟਰੋਲ ਕਾਰਾਂ ਈ19-20 ਮਿਸ਼ਰਣ ਵਾਲੇ ਈਂਧਨ ’ਤੇ ਚੱਲ ਰਹੀਆਂ ਹਨ। ਇਥੇਨੋਲ ਮਿਸ਼ਰਣ ਕਾਰਨ ਵੱਡੇ ਪੱਧਰ ’ਤੇ ਇੰਜਣ ਖ਼ਰਾਬ ਹੋਣ ਜਾਂ ਵਾਹਨ ਬੰਦ ਪੈਣ ਦਾ ਕੋਈ ਪ੍ਰਮਾਣਿਤ ਸਬੂਤ ਨਹੀਂ ਮਿਲਿਆ ਹੈ। ਈ20 ਪੈਟਰੋਲ (80 ਫ਼ੀਸਦੀ ਪੈਟਰੋਲ ਅਤੇ 20 ਫ਼ੀਸਦੀ ਇਥੇਨੋਲ) ਦੀ ਸ਼ੁਰੂਆਤ ਦੀ ਵਿਰੋਧੀ ਧਿਰਾਂ ਅਤੇ ਕੁਝ ਖਪਤਕਾਰ ਸਮੂਹਾਂ ਨੇ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ : ਪੈਨਸ਼ਨਰਾਂ ਲਈ ਖੁਸ਼ਖਬਰੀ! ਘੱਟੋ-ਘੱਟ ਪੈਨਸ਼ਨ ਦੇ ਵਾਧੇ ਦਾ ਸਰਕਾਰ ਜਲਦ ਕਰ ਸਕਦੀ ਹੈ ਐਲਾਨ
ਇਹ ਵੀ ਪੜ੍ਹੋ : HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ
ਇਹ ਵੀ ਪੜ੍ਹੋ : IDBI ਮੁਲਾਜ਼ਮਾਂ ਨੇ 2 ਦਿਨਾਂ ਦੇਸ਼ ਵਿਆਪੀ ਹੜਤਾਲ ਦਾ ਕੀਤਾ ਐਲਾਨ; ਬੈਂਕਿੰਗ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ
ਇਹ ਵੀ ਪੜ੍ਹੋ : ਕੱਚੇ ਤੇਲ 'ਚ ਵਾਧੇ ਕਾਰਨ ਸਰਾਫ਼ਾ ਬਾਜ਼ਾਰ 'ਚ ਭੂਚਾਲ, ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ
NEXT STORY