ਨਵੀਂ ਦਿੱਲੀ - ਜਨਤਕ ਖੇਤਰ ਦੇ ਪੰਜਾਬ ਐਂਡ ਸਿੰਧ ਬੈਂਕ ਨੇ ਚਾਲੂ ਵਿੱਤੀ ਸਾਲ ’ਚ ਦੇਸ਼ ਭਰ ’ਚ 100 ਨਵੀਆਂ ਬ੍ਰਾਂਚਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਬੈਂਕ ਦੀ ਆਪਣੇ ਨੈੱਟਵਰਕ ’ਚ 100 ਨਵੇਂ ਏ. ਟੀ. ਐੱਮ. ਜੋੜਨ ਦੀ ਵੀ ਯੋਜਨਾ ਹੈ।
ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਸਵਰੂਪ ਕੁਮਾਰ ਸਾਹਾ ਨੇ ਕਿਹਾ,“100 ਬ੍ਰਾਂਚਾਂ ਦੇ ਜੁਡ਼ਨ ਨਾਲ 2024-25 ਦੇ ਆਖਿਰ ਤੱਕ ਬੈਂਕ ਦੀਆਂ ਬ੍ਰਾਂਚਾਂ ਦੀ ਕੁਲ ਗਿਣਤੀ 1,665 ਤੱਕ ਪਹੁੰਚ ਜਾਵੇਗੀ ਅਤੇ ਏ. ਟੀ. ਐੱਮ. ਦੀ ਗਿਣਤੀ ਵੀ 1,135 ਹੋ ਜਾਵੇਗੀ।” ਉਨ੍ਹਾਂ ਕਿਹਾ ਕਿ ਬੈਂਕ ਬ੍ਰਾਂਚ ਵਿਸਥਾਰ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗਾ ਅਤੇ ਉੱਤਰੀ ਖੇਤਰ ਤੋਂ ਇਲਾਵਾ ਹੋਰ ਖੇਤਰਾਂ ’ਚ ਵੀ ਨਵੀਆਂ ਬ੍ਰਾਂਚਾਂ ਖੋਲ੍ਹੀਆਂ ਜਾਣਗੀਅ।
ਉਨ੍ਹਾਂ ਕਿਹਾ ਕਿ ਬੈਂਕ ਦਾ ਬੈਂਕਿੰਗ ਪ੍ਰਤੀਨਿੱਧੀ (ਬੀ. ਸੀ.) ਦੇ ਮਾਧਿਅਮ ਨਾਲ ਆਪਣੀ ਪਹੁੰਚ ਵਧਾਉਣ ਦਾ ਵੀ ਵਿਚਾਰ ਹੈ। ਉਨ੍ਹਾਂ ਕਿਹਾ ਕਿ ਬੈਂਕ ਦੀ ਯੋਜਨਾ ਚਾਲੂ ਵਿੱਤੀ ਸਾਲ ਦੇ ਦੌਰਾਨ ਆਪਣੇ ਬੀ. ਸੀ. ਨੈੱਟਵਰਕ ਨੂੰ ਦੁੱਗਣਾ ਕਰਨ ਦੀ ਹੈ।
Boeing ਨੇ ਕੀਤੀ ਅਮਰੀਕੀ ਸਮਝੌਤੇ ਦੀ ਉਲੰਘਣਾ , ਹੁਣ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਭਰੇਗੀ ਜੁਰਮਾਨਾ
NEXT STORY