ਨਵੀਂ ਦਿੱਲੀ : ਰਸਨਾ ਗਰੁੱਪ ਨੇ ਸੋਮਵਾਰ ਨੂੰ ਕਿਹਾ ਕਿ ਇਸ ਦੇ ਸੰਸਥਾਪਕ ਅਤੇ ਚੇਅਰਮੈਨ ਅਰੀਜ਼ ਪਿਰੋਜਸ਼ ਖਂਬਾਟਾ ਦਾ ਦਿਹਾਂਤ ਹੋ ਗਿਆ ਹੈ। ਸਮੂਹ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 85 ਸਾਲਾ ਖਂਬਾਟਾ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਉਹ ਅਰੀਜ਼ ਖਂਬਾਟਾ ਬੇਨੇਵਾਲੈਂਟ ਟਰੱਸਟ ਅਤੇ ਰਸਨਾ ਫਾਊਂਡੇਸ਼ਨ ਦੇ ਚੇਅਰਮੈਨ ਵੀ ਸਨ।
ਉਹ WAPIZ (ਵਰਲਡ ਅਲਾਇੰਸ ਆਫ਼ ਪਾਰਸੀ ਇਰਾਨੀ ਜਰਥੋਸਤੀ) ਦੇ ਸਾਬਕਾ ਚੇਅਰਮੈਨ ਅਤੇ ਅਹਿਮਦਾਬਾਦ ਪਾਰਸੀ ਪੰਚਾਇਤ ਦੇ ਸਾਬਕਾ ਪ੍ਰਧਾਨ ਵੀ ਸਨ। ਬਿਆਨ ਵਿੱਚ ਕਿਹਾ ਗਿਆ ਹੈ, "ਖਂਬਾਟਾ ਨੇ ਭਾਰਤੀ ਉਦਯੋਗ, ਵਪਾਰ ਅਤੇ ਸਮਾਜ ਦੀ ਸੇਵਾ ਦੁਆਰਾ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।"
ਖਂਬਾਟਾ ਆਪਣੇ ਪ੍ਰਸਿੱਧ ਘਰੇਲੂ ਪੀਣ ਵਾਲੇ ਬ੍ਰਾਂਡ ਰਸਨਾ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ, ਜੋ ਦੇਸ਼ ਵਿੱਚ 18 ਲੱਖ ਪ੍ਰਚੂਨ ਦੁਕਾਨਾਂ ਵਿਚ ਵੇਚਿਆ ਜਾਂਦਾ ਹੈ। ਰਸਨਾ ਹੁਣ ਦੁਨੀਆ ਦੀ ਸਭ ਤੋਂ ਵੱਡੀ ਸੁੱਕੇ/ਗਾੜ੍ਹੇ ਸਾਫਟ ਡਰਿੰਕ ਨਿਰਮਾਤਾ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਜਾਰੀ ਕਰੋ।
ਫੇਕ ਰਿਵਿਊ 'ਤੇ ਨਵੀਆਂ ਗਾਈਡਲਾਈਨਜ਼ ਜਾਰੀ, ਆਨਲਾਈਨ ਪਲੇਟਫਾਰਮ ਕੰਪਨੀਆਂ 'ਤੇ ਹੋ ਸਕੇਗੀ ਕਾਰਵਾਈ
NEXT STORY