ਅਡੋਨੀ (ਆਂਧਰਾ ਪ੍ਰਦੇਸ਼)- ਅਮਰੀਕਾ 'ਚ ਪੁਲਸ ਵਾਹਨ ਦੀ ਟੱਕਰ 'ਚ ਜਾਨ ਗੁਆਉਣ ਵਾਲੀ 23 ਸਾਲਾ ਭਾਰਤੀ ਵਿਦਿਆਰਥਣ ਜਾਨ੍ਹਵੀ ਕੰਦੁਲਾ ਦੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ 262 ਕਰੋੜ ਰੁਪਏ (29 ਮਿਲੀਅਨ ਡਾਲਰ) ਮੁਆਵਜ਼ੇ ਦੇ ਐਲਾਨ ਤੋਂ ਸਿਰਫ਼ 2 ਦਿਨਾਂ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਜਾਨ੍ਹਵੀ ਦੀ 23 ਜਨਵਰੀ 2023 ਨੂੰ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਹ ਸੜਕ ਪਾਰ ਕਰ ਰਹੀ ਸੀ ਅਤੇ ਸਿਆਟਲ ਪੁਲਸ ਦੇ ਇਕ ਤੇਜ਼ ਰਫ਼ਤਾਰ ਵਾਹਨ ਨੇ ਜਾਨ੍ਹਵੀ ਨੂੰ ਟੱਕਰ ਮਾਰ ਦਿੱਤੀ। ਪੁਲਸ ਦੀ ਗੱਡੀ 'ਚ ਬੈਠਾ ਸੰਬੰਧਤ ਅਧਿਕਾਰੀ ਐਮਰਜੈਂਸੀ ਵਾਲੀ ਜਗ੍ਹਾ ਵੱਲ ਜਾ ਰਿਹਾ ਸੀ।
ਪਰਿਵਾਰ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਜਾਨ੍ਹਵੀ ਦੇ ਪਿਤਾ ਕੰਦੁਲਾ ਸ਼੍ਰੀਕਾਂਤ ਦਾ 10 ਫਰਵਰੀ ਨੂੰ ਕੁਰਨੂਲ ਜ਼ਿਲ੍ਹੇ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ ਸੇਵਾਮੁਕਤ ਪੁਲਸ ਕਾਂਸਟੇਬਲ ਸਨ। ਰਿਸ਼ਤੇਦਾਰ ਨੇ ਸ਼ੁੱਕਰਵਾਰ ਨੂੰ ਦੱਸਿਆ,''ਸ਼੍ਰੀਕਾਂਤ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਅੰਡੋਨੀ 'ਚ ਕੀਤਾ ਗਿਆ। ਪਰਿਵਾਰ ਪਹਿਲਾਂ ਤੋਂ ਹੀ ਡੂੰਘੇ ਸਦਮੇ 'ਚ ਸੀ ਅਤੇ ਹੁਣ ਇਕ ਹੋਰ ਸਦਮੇ ਨਾਲ ਜੂਝ ਰਿਹਾ ਹਾ।'' ਉਨ੍ਹਾਂ ਕਿਹਾ ਕਿ ਪਰਿਵਾਰ ਇਸ ਸਮੇਂ ਸੋਗ 'ਚ ਹੈ ਅਤੇ ਮੁਆਵਜ਼ੇ ਦੀ ਰਾਸ਼ੀ 'ਤੇ ਗੱਲ ਕਰਨਾ ਉੱਚਿਤ ਨਹੀਂ ਹੈ। ਜਾਨ੍ਹਵੀ ਸਿਆਟਲ ਸਥਿਤ ਨਾਰਥ ਈਸਟਰਨ ਯੂਨੀਵਰਸਿਟੀ ਦੇ ਕੰਪਲੈਕਸ 'ਚ ਸੂਚਨਾ ਪ੍ਰਣਾਲੀ 'ਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
TVK ਚੀਫ਼ ਵਿਜੇ ਦੀ ਰੈਲੀ 'ਚ ਸ਼ਖ਼ਸ ਹੋਇਆ ਬੇਹੋਸ਼, ਹਸਪਤਾਲ ਲਿਜਾਂਦੇ ਹੋਈ ਮੌਤ
NEXT STORY